ਰੋਪੜ ਦੇ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਵਿੱਚ ਸਹਾਇਕ ਕੰਟਰੋਲਰ (ਵਿੱਤ) ਸਲਭ ਮਹਿੰਦਰਾ ਮੁਅੱਤਲ
ਰੋਪੜ: ਪੰਜਾਬ ਦੇ ਵਧੀਕ ਮੁੱਖ ਸਕੱਤਰ (ਵਿੱਤ) ਕੇ.ਏ.ਪੀ. ਸਿਨਹਾ ਨੇ ਜ਼ਿਲ੍ਹਾ ਕੰਟਰੋਲਰ ਖੁਰਾਕ ਅਤੇ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ, ਰੂਪਨਗਰ ਵਿਖੇ ਕੰਮ ਕਰਦੇ ਸਹਾਇਕ ਕੰਟਰੋਲਰ (ਵਿੱਤ) ਸਲਭ ਮਹਿੰਦਰਾ ਨੂੰ 6ਵੇਂ ਤਨਖ਼ਾਹ ਕਮਿਸ਼ਨ ਦੇ ਬਕਾਇਆ ਕਲੀਅਰ ਕਰਨ ਲਈ ਆਪਣੇ ਵਿਭਾਗੀ ਸਹਿਯੋਗੀਆਂ ਤੋਂ ਰਿਸ਼ਵਤ ਮੰਗਣ ਲਈ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਹਨ। ਜ਼ਿਲ੍ਹਾ ਕੰਟਰੋਲਰ ਖੁਰਾਕ ਤੇ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ, ਰੂਪਨਗਰ ਦੇ ਦਫ਼ਤਰ ਵਿਖੇ ਕੰਮ ਕਰਦੇ ਇੰਸਪੈਕਟਰਾਂ ਨੇ ਆਪਣੇ ਜ਼ਿਲ੍ਹਾ ਕੰਟਰੋਲਰ, ਖੁਰਾਕ ਤੇ ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ, ਰੂਪਨਗਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ ਕਿ ਉਨ੍ਹਾਂ ਦੇ ਲੇਖਾ ਅਫ਼ਸਰ ਵੱਲੋਂ ਆਪਣੇ 6ਵੇਂ ਤਨਖਾਹ ਕਮਿਸ਼ਨ ਦੇ ਬਕਾਏ ਕਲੀਅਰ ਲਈ ਪ੍ਰਤੀ ਕੇਸ 5,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੀ ਸ਼ਿਕਾਇਤ 'ਤੇ ਤੁਰੰਤ ਕਾਰਵਾਈ ਕਰਦੇ ਹੋਏ, ਜ਼ਿਲ੍ਹਾ ਕੰਟਰੋਲਰ ਨੇ ਮੁੱਖ ਦਫ਼ਤਰ ਵਿਖੇ ਆਪਣੇ ਸੀਨੀਅਰਾਂ ਨਾਲ ਇਸ ਮਹੱਤਵਪੂਰਨ ਮੁੱਦੇ ਨੂੰ ਉਠਾਇਆ। ਸ਼ਾਮ ਤੱਕ ਪੰਜਾਬ ਦੇ ਵਧੀਕ ਮੁੱਖ ਸਕੱਤਰ (ਵਿੱਤ) ਕੇ.ਏ.ਪੀ. ਸਿਨਹਾ ਨੇ ਜ਼ਿਲ੍ਹਾ ਕੰਟਰੋਲਰ ਖੁਰਾਕ ਤੇ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ, ਰੂਪਨਗਰ ਵਿਖੇ ਕੰਮ ਕਰਦੇ ਸਹਾਇਕ ਕੰਟਰੋਲਰ (ਵਿੱਤ) ਸਲਭ ਮਹਿੰਦਰਾ ਨੂੰ ਆਪਣੇ ਵਿਭਾਗੀ ਸਹਿਯੋਗੀਆਂ ਤੋਂ ਰਿਸ਼ਵਤ ਮੰਗਣ ਦੇ ਦੋਸ਼ ਹੇਠ ਮੁਅੱਤਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਹ ਵੀ ਪੜ੍ਹੋ:ਅੱਜ ਤੋਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਸਮੇਂ 'ਚ ਤਬਦੀਲੀ, ਜਾਣੋ ਸਕੂਲ ਲੱਗਣ ਦਾ ਸਮਾਂ