ਚੰਡੀਗੜ੍ਹ: ਏਸ਼ੀਆਈ ਖੇਡਾਂ ਦਾ ਸੋਨ ਤਗ਼ਮਾ ਜੇਤੂ ਹਰੀ ਚੰਦ ਦਾ ਜਨਮ 1 ਅਪ੍ਰੈਲ 1953 ਵਿੱਚ ਹੁਸ਼ਿਆਰਪੁਰ ਦੇ ਪਿੰਡ ਘੋੜਾਵਾਹਾ ਵਿੱਚ ਜਨਮ ਹੋਇਆ। ਦੌੜਾਕ ਹਰੀ ਚੰਦ ਨੇ 1978 ਦੇ ਏਸ਼ੀਆਈ ਮੁਕਾਬਲਿਆ ਵਿੱਚ 5000 ਮੀਟਰ ਅਤੇ 10000 ਮੀਟਰ ਦੀ ਦੌੜ ਵਿੱਚ ਸੋਨੇ ਦਾ ਮੈਡਲ ਜਿੱਤੇ। ਹਰੀ ਚੰਦ ਬਚਪਨ ਵਿੱਚ ਹਰ ਰੋਜ਼ 500 ਡੰਡ ਕੱਢਦਾ ਅਤੇ 1000 ਬੈਠਕਾਂ ਮਾਰਦਾ ਸੀ। ਪਿਤਾ ਉਹਨੂੰ ਪਹਿਲਵਾਨ ਬਣਾਉਣ ਦੀ ਸੋਚਕੇ ਘੁਲਣ ਲਈ ਕਹਿੰਦਾ ਭਾਵੇਂ ਕਿ ਉਹ ਆਪਣੇ ਵਰਗਿਆਂ ਨੂੰ ਢਾਹ ਲੈਂਦਾ ਪਰ ਪਹਿਲਵਾਨੀ ਨੂੰ ਪਸੰਦ ਨਹੀਂ ਕਰਦਾ ਸੀ। ਦਸਵੀਂ ਜਮਾਤ ਤੱਕ ਉਹ ਬੀ.ਐਸ.ਡੀ. ਹਾਈ ਸਕੂਲ ਕੰਧਾਲਾਂ ਜੱਟਾਂ ’ਚ ਪੜ੍ਹਿਆ ਜੋ ਕਿ ਉਹਨਾਂ ਦੇ ਪਿੰਡੋਂ ਇੱਕ ਮੀਲ ਦੂਰ ਹੈ। 1976 ਵਿੱਚ ਪਾਈਵੇਟ ਦਸਵੀਂ ਪਾਸ ਕੀਤੀ। ਦੌੜਨਾ ਉਹਨੇ ਸਕੂਲ ਤੋਂ ਸ਼ੁਰੂ ਕਰ ਲਿਆ ਸੀ। ਸਕੂਲਾਂ ਦੀਆਂ ਖੇਡਾਂ ’ਚ 1500 ਮੀਟਰ ਦੀ ਦੌੜ 4 ਮਿੰਟ 17 ਸੈਕੰਡ ’ਚ ਲਾਈ ਤੇ ਜ਼ਿਲ੍ਹੇ ’ਚੋਂ ਫਸਟ ਆਇਆ। 800 ਮੀਟਰ ਦੀ ਦੌੜ 2.12 ਮਿੰਟ 'ਚ ਲਾ ਕੇ ਫ਼ਸਟ ਆਇਆ ਤੇ ਲੰਮੀ ਛਾਲ 18 ਫੁਟ,10 ਇੰਚ ਲਾਈ। ਛਾਲ ਤਾਂ ਮੈਂ ਵੱਧ ਲਾ ਲੈਂਦਾ ਸੀ ਪਰ ਪਹਿਲਾਂ ਦੌੜ ਲਾਈ ਕਰਕੇ ਘੱਟ ਲੱਗੀ। ਉਂਜ ਫ਼ਸਟ ਫੇਰ ਵੀ ਆ ਗਿਆ। ਦਸਵੀਂ ਜਮਾਤ ’ਚ ਪੜ੍ਹਦਿਆਂ ਉਹਨੇ ਸਕੂਲਾਂ ਦੀਆਂ ਖੇਡਾਂ ਵਿੱਚ ਜ਼ਿਲ੍ਹਾ, ਪ੍ਰਾਂਤ ਤੇ ਦੇਸ ਸਭ ਥਾਈਂ ਜਿੱਤਾਂ ਦਿੱਤੀਆਂ। 1972 ਵਿੱਚ ਨੈਸ਼ਨਲ ਰੂਰਲ ਸਪੋਰਟਸ ਜੈਪੁਰ ਵਿਖੇ ਉਹਨੇ 5000 ਮੀਟਰ ਦੀ ਦੌੜ 16 ਮਿੰਟ, 32 ਸੈਕਿੰਡ ਵਿੱਚ ਲਾਈ ਤਾਂ ਸੀ.ਆਰ.ਪੀ.ਐਫ਼.ਨੇ ਉਹਨੂੰ ਹੈੱਡ-ਕਾਂਸਟੇਬਲ ਭਰਤੀ ਕਰ ਲਿਆ। ਮਹੀਨੇ ਦੇ ਉਹਨੂੰ 204 ਰੁਪਏ ਮਿਲਣ ਲੱਗੇ। ਜੁਲਾਈ ਵਿੱਚ ਉਹ ਭਰਤੀ ਹੋਇਆ ਅਤੇ ਅਗਸਤ ਤੋਂ 32 ਹਫ਼ਤਿਆਂ ਦੀ ਰੰਗਰੂਟੀ ਸ਼ੁਰੂ ਹੋ ਗਈ। 1975 ਵਿੱਚ ਉਹਨੇ ‘ਆਲ ਇੰਡੀਆ ਪੁਲਸ ਮੀਟ’ ਦੀਆਂ ਤਿੰਨੇ ਦੌੜਾਂ ਜਿੱਤੀਆਂ। ਉਸੇ ਸਾਲ ਉਹ ਭਾਰਤੀ ਟੀਮ ਦੇ ਕੋਚਿੰਗ ਕੈਂਪ ਲਈ ਚੁਣਿਆ ਗਿਆ। ਉਦੋਂ ਉਹ ਸਬ-ਇਨਸਪੈਕਟਰ ਸੀ ਤੇ ਉਹਦਾ ਨਵਾਂ-ਨਵਾਂ ਵਿਆਹ ਹੋਇਆ ਸੀ। ਪਟਿਆਲੇ ਕੈਂਪ 'ਚੋਂ ਉਹ ਪਿੰਡ ਚਲਾ ਜਾਂਦਾ। ਐੱਨ.ਆਈ.ਐੱਸ. ਪਟਿਆਲੇ ਉਹ ਕੋਚਾਂ ਦੀਆਂ ਗੱਲਾਂ ਸੁਣਦਾ ਤੇ ਪਿੰਡ ਵਹੁਟੀ ਦੀਆਂ। ਸਿਓਲ ਵਿੱਚ 10 ਜੂਨ ਨੂੰ 10,000 ਮੀਟਰ ਦੀ ਦੌੜ ਹੋਈ। ਮੂਹਰੇ ਸ਼ਿਵਨਾਥ ਸਿੰਘ ਲੱਗ ਗਿਆ ਤੇ ਮਗਰ ਹਰੀ ਚੰਦ। ਜਪਾਨੀ ਤੇ ਹੋਰ ਉਹਨਾਂ ਤੋਂ ਪਿੱਛੇ। ਚੌਧਵੇਂ ਚੱਕਰ ’ਚ ਸ਼ਿਵਨਾਥ ਹਰੀ ਚੰਦ ਨੂੰ ਤੋੜ ਕੇ ਅੱਗੇ ਵਧਣ ਲੱਗਾ ਪਰ 20ਵੇਂ ਗੇੜੇ ਤੱਕ ਹਰੀ ਚੰਦ ਫਿਰ ਮਿਲ ਗਿਆ। ਹਰੀ ਚੰਦ ਨੂੰ ਪਤਾ ਲੱਗ ਗਿਆ ਕਿ ਸ਼ਿਵਨਾਥ ਦੇ ਦਾਣੇ ਮੁੱਕ ਚੱਲੇ ਹਨ। 21ਵੇਂ ਚੱਕਰ ’ਚ ਉਹ ਸ਼ਿਵਨਾਥ ਨੂੰ ਕੱਟ ਗਿਆ। ਟਰੈਕ ਦੇ ਪੱਚੀ ਗੇੜਿਆਂ ਦੀ ਦੌੜ 29 ਮਿੰਟ, 12 ਸੈਕੰਡ ਵਿੱਚ ਲਾ ਕੇ ਉਹਨੇ ਏਸ਼ੀਆ ਦਾ ਨਵਾਂ ਰਿਕਾਰਡ ਰੱਖ ਦਿਤਾ। ਸਿਓਲ ਵਿੱਚ ਹੀ 5000 ਮੀਟਰ ਦੀ ਦੌੜ ਹਰੀ ਚੰਦ 14 ਮਿੰਟ, 2.4 ਸੈਕਿੰਡ ’ਚ ਪੂਰੀ ਕਰਕੇ ਤੀਜਾ ਸਥਾਨ ’ਤੇ ਰਿਹਾ। 1976 ਵਿੱਚ ਉਹਨੇ ਆਲ ਇੰਡੀਆ ਪੁਲਸ ਮੀਟ ਦੇ ਤਿੰਨ ਰਿਕਾਰਡ ਨਵੇਂ ਕਾਇਮ ਕੀਤੇ। ਫਿਰ ਉਹ ਮਾਂਟਰੀਅਲ ਉਲੰਪਿਕ(ਕੈਨੇਡਾ) ਦੇ ਕੈਂਪ ਲਈ ਚੁਣਿਆ ਗਿਆ ਉਲੰਪਿਕ ਟਰਾਇਲਾਂ ਸਮੇਂ ਉਹਨੇ ਦਸ ਹਜ਼ਾਰ ਮੀਟਰ ਦੀ ਦੌੜ 29 ਮਿੰਟ, 13.4 ਸੈਕੰਡ ਵਿੱਚ ਲਾਈ। ਇਹ ਵੀ ਪੜ੍ਹੋ:ਸ਼ਰਧਾ ਕਪੂਰ ਦੇ ਭਰਾ ਸਿਧਾਂਤ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ -PTC News