ਮੁਹਾਲੀ, 14 ਜਨਵਰੀ: 2015 ਬੈਚ ਦੀ ਆਈ.ਏ.ਐੱਸ ਅਧਿਕਾਰੀ ਆਸ਼ਿਕਾ ਜੈਨ ਨੂੰ ਮੁਹਾਲੀ ਦਾ ਨਵਾਂ ਡਿਪਟੀ ਕਮਿਸ਼ਨਰ ਲਾਇਆ ਗਿਆ ਹੈ। ਉਨ੍ਹਾਂ ਨੇ ਅਮਿਤ ਤਲਵਾੜ ਦੀ ਥਾਂ ਲਈ ਜਿਨ੍ਹਾਂ ਦਾ ਤਬਾਦਲਾ ਡਾਇਰੈਕਟਰ, ਖੇਡਾਂ ਅਤੇ ਯੁਵਕ ਸੇਵਾਵਾਂ, ਪੰਜਾਬ, ਵਿਸ਼ੇਸ਼ ਸਕੱਤਰ, ਯੋਜਨਾ 'ਤੇ ਕੀਤਾ ਗਿਆ ਹੈ। ਆਸ਼ਿਕਾ ਜੈਨ ਨੂੰ ਪਹਿਲਾਂ ਵਧੀਕ ਡਿਪਟੀ ਕਮਿਸ਼ਨਰ, ਸ਼ਹਿਰੀ ਵਿਕਾਸ, ਜਲੰਧਰ ਲਗਾਇਆ ਗਿਆ ਸੀ। ਜੈਨ, ਨੈਸ਼ਨਲ ਲਾਅ ਯੂਨੀਵਰਸਿਟੀ (2014) ਤੋਂ ਬੀਏ, ਐਲਐਲਬੀ (ਆਨਰਜ਼) ਅਤੇ ਜੇਐਨਯੂ ਤੋਂ ਪਬਲਿਕ ਮੈਨੇਜਮੈਂਟ ਵਿੱਚ ਮਾਸਟਰਜ਼ ਹਨ। ਇਸ ਤੋਂ ਪਹਿਲਾਂ ਵੀ ਉਹ 2020 ਵਿੱਚ ਮੁਹਾਲੀ ਦੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵਜੋਂ ਸੇਵਾ ਨਿਭਾ ਚੁੱਕੇ ਹਨ। ਉਨ੍ਹਾਂ 2020-21 ਵਿੱਚ ਕੋਵਿਡ ਮਹਾਂਮਾਰੀ ਵਿਰੁੱਧ ਪ੍ਰਸ਼ਾਸਨ ਦੀ ਲੜਾਈ ਵਿੱਚ ਮੁੱਖ ਭੂਮਿਕਾ ਨਿਭਾਈ ਸੀ। ਅੰਬਾਲਾ ਕੈਂਟ ਦੀ ਰਹਿਣ ਵਾਲੀ ਆਸ਼ਿਕਾ ਜੈਨ ਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ 2015 ਵਿੱਚ UPSC ਪ੍ਰੀਖਿਆ ਵਿੱਚ 74ਵਾਂ ਰੈਂਕ ਪ੍ਰਾਪਤ ਕੀਤਾ ਸੀ।