ਧਰਨੇ ਦੌਰਾਨ ਵਾਇਸ ਚਾਂਸਲਰ ਤੇ ਪ੍ਰੋਫੈਸਰਾਂ ਵਿਚਕਾਰ ਹੋਈ ਬਹਿਸ

By  Ravinder Singh August 25th 2022 05:02 PM -- Updated: August 25th 2022 08:57 PM

ਪਟਿਆਲਾ: ਪਟਿਆਲਾ ਵਿੱਚ ਸਥਿਤ ਪੰਜਾਬੀ ਯੂਨੀਵਰਸਿਟੀ ਹਮੇਸ਼ਾ ਕਿਸੇ ਨਾ ਕਿਸੇ ਸੁਰਖੀਆਂ ਵਿੱਚ ਰਹਿੰਦੀ ਹੈ। ਪੰਜਾਬੀ ਯੂਨੀਵਰਸਿਟੀ ਵਿੱਚ ਪ੍ਰੋਫੈਸਰਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਦੌਰਾਨ ਵਾਈਸ ਚਾਂਸਲਰ ਅਤੇ ਪ੍ਰੋਫੈਸਰਾਂ ਵਿਚਕਾਰ ਬਹਿਸ ਹੋ ਗਈ ਜਿਸ ਸਬੰਧੀ ਵੀਡੀਓ ਇੰਟਰਨੈਟ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਕਾਬਿਲੇਗੌਰ ਹੈ ਕਿ ਪੰਜਾਬੀ ਯੂਨੀਵਸਿਟੀ ਅਧਿਆਪਕ ਸੰਘ ਵੱਲੋਂ ਤਰੱਕੀਆਂ, ਏਰੀਅਰ ਤੇ ਹੋਰ ਮੰਗਾਂ ਸਬੰਧੀ ਵਾਈਸ ਚਾਂਸਲਰ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਜਾ ਰਿਹਾ ਸੀ। ਧਰਨੇ ਉਤੇ ਬੈਠੇ ਅਧਿਆਪਕਾਂ ਵੱਲੋਂ ਯੂਨੀਵਰਸਿਟੀ ਪ੍ਰਸ਼ਾਸਨ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਜਾ ਰਹੀ ਸੀ ਤਾਂ ਇਸ ਦੌਰਾਨ ਹੀ ਵਾਈਸ ਚਾਂਸਲਰ ਪ੍ਰੋ. ਅਰਵਿੰਦ ਦਫਤਰ ਵਿੱਚ ਦਾਖ਼ਲ ਹੋਣ ਲੱਗੇ ਤਾਂ ਭੜਕ ਗਏ। ਵਾਈਸ ਚਾਂਸਲਰ ਨੇ ਪ੍ਰੋਫੈਸਰਾਂ ਉਤੇ ਭੜਕਿਆਂ ਕਹਿ ਦਿੱਤਾ ਕਿ ‘ਵਾਈਸ ਚਾਂਸਲਰ ਨੂੰ ਭਜਾਉਣ ਐ, ਆਪਣੇ ਕੰਮਾਂ ਉਤੇ ਪਰਦਾ ਪਾਉਣਾ ਐ, ਇਹ ਗੱਲ ਸੁਣ ਕੇ ਅੱਗੋਂ ਇਕ ਪ੍ਰੋਫੈਸਰ ਵੱਲੋਂ ਵੀ ਜਵਾਬ ਦਿੱਤੇ ਗਏ ਹਨ। ਇਸ ਮੌਕੇ ਮਾਹੌਲ ਕਾਫੀ ਤਣਾਅਪੂਰਨ ਬਣ ਗਿਆ। ਇਹ ਵੀ ਪੜ੍ਹੋ: ਜੰਮੂ-ਕਸ਼ਮੀਰ 'ਚ 1 ਘੰਟੇ 'ਚ 2 ਵਾਰ ਲੱਗੇ ਭੂਚਾਲ ਦੇ ਝਟਕੇ -PTC News

Related Post