ਚੰਡੀਗੜ੍ਹ : ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਨੇ ਫਿਰੋਜ਼ਪੁਰ ਜੇਲ੍ਹ ਦੇ ਕੈਦੀਆਂ ਤੋਂ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦਾ ਕਥਿਤ ਤੌਰ 'ਤੇ ਨਿਪਟਾਰਾ ਕਰਨ ਦੇ ਦੋਸ਼ ਵਿੱਚ ਦੋ ਸਾਬਕਾ ਡੀਆਈਜੀ (ਜੇਲ੍ਹਾਂ) ਵਿਰੁੱਧ ਐਨਡੀਪੀਐਸ ਐਕਟ ਤੇ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ।" ਇਹ ਕਾਰਵਾਈ ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ ਦੀ ਜਾਂਚ ਰਿਪੋਰਟ ਤੋਂ ਬਾਅਦ ਹੋਈ ਹੈ। ਜਾਣਕਾਰੀ ਅਨੁਸਾਰ ਸਾਬਕਾ ਡੀਆਈਜੀ ਲਖਮਿੰਦਰ ਸਿੰਘ ਜਾਖੜ ਤੇ ਡੀਜੀਪੀ ਸੁਖਦੇਵ ਸਿੰਘ ਸੱਗੂ ’ਤੇ ਦੋਸ਼ ਹੈ ਕਿ ਜੋ ਫਿਰੋਜ਼ਪੁਰ ਜ਼ੇਲ੍ਹ ਵਿਚ ਕੈਦੀਆਂ ਤੋਂ ਨਸ਼ੀਲੇ ਪਦਾਰਥ ਮਿਲ ਦੇ ਸਨ ਉਨ੍ਹਾਂ ਦਾ ਇਨ੍ਹਾਂ ਦੋ ਸਾਬਕਾ ਅਫ਼ਸਰਾਂ ਨੇ ਆਪਣੇ ਪੱਧਰ ਉਤੇ ਹੀ ਨਿਬੇੜਾ ਕਰ ਦਿੱਤਾ ਸੀ ਤੇ ਇਸ ਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਨਹੀਂ ਦਿੱਤੀ। ਇਨ੍ਹਾਂ ਦੋਵੇਂ ਅਫ਼ਸਰਾਂ ਖਿਲਾਫ਼ ਪੰਜਾਬ ਬਿਊਰੋ ਆਫ਼ ਇਨਵੈਸਟੀਗੇਸ਼ਨ ਦੀ ਜਾਂਚ ਮਗਰੋਂ ਕੇਸ ਦਰਜ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ। ਜਾਂਚ ਰਿਪੋਰਟ ਮੁਤਾਬਕ ਕੈਦੀਆਂ ਤੋਂ ਨਸ਼ੀਲੇ ਪਦਾਰਥ ਤੇ ਮੋਬਾਈਲ ਮਿਲਣ ਦੇ 241 ਮਾਮਲੇ ਸਨ ਪਰ ਲਖਮਿੰਦਰ ਜਾਖੜ ਤੇ ਸੁਖਦੇਵ ਸੱਗੂ ਨੇ ਕਥਿਤ ਤੌਰ ਉਤੇ ਸਿਰਫ਼ ਇਕ ਮਾਮਲੇ ਬਾਰੇ ਹੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਭੇਜੀ ਸੀ। ਇਹ ਮਾਮਲੇ 2005-2011 ਤੱਕ ਦੇ ਹਨ ਜਦ ਉਹ ਫਿਰੋਜ਼ਪੁਰ ਜੇਲ੍ਹ ਵਿਚ ਸੁਪਰਡੈਂਟ ਵਜੋਂ ਤਾਇਨਾਤ ਸਨ। ਫਿਰੋਜ਼ਪੁਰ ਸਿਟੀ ਐੱਸਐਚਓ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸ਼ਿਕਾਇਤਕਰਤਾ ਕਰਮਜੀਤ ਸਿੰਘ ਭੁੱਲਰ ਵੱਲੋਂ ਨਵੀਂ ਸ਼ਿਕਾਇਤ ਮਿਲਣ ਉਤੇ ਕੇਸ ਵਿਚ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਭੁੱਲਰ ਫਿਰੋਜ਼ਪੁਰ ਜੇਲ੍ਹ ਵਿੱਚ ਸਹਾਇਕ ਜੇਲ੍ਹ ਸੁਪਰਡੈਂਟ ਤਾਇਨਾਤ ਰਹੇ ਹਨ। ਉਹ ਇਸ ਕੇਸ ਦਾ ਕਈ ਸਾਲਾਂ ਤੋਂ ਪਿੱਛਾ ਕਰ ਰਿਹਾ ਹੈ ਤੇ ਇਸ ਵੇਲੇ ਲੁਧਿਆਣਾ ਦੀ ਜੇਲ੍ਹ ਵਿੱਚ ਸਹਾਇਕ ਸੁਪਰਡੈਂਟ ਹੈ। ਸਾਬਕਾ ਅਧਿਕਾਰੀਆਂ ਨੇ ਆਪਣੇ ਬਚਾਅ ਵਿੱਚ ਇਹ ਬਿਆਨ ਦਿੱਤਾ ਕਿ ਉਨ੍ਹਾਂ ਵੱਲੋਂ ਜੇਲ੍ਹ ਸੁਪਰਡੈਂਟ ਨੂੰ ਜੇਲ੍ਹ ਮੈਨੂਅਲ ਮੁਤਾਬਕ ਮਿਲੇ ਅਧਿਕਾਰਾਂ ਮੁਤਾਬਕ ਹੀ ਐੱਫਆਈਆਰ ਦਰਜ ਕਰਨ ਜਾਂ ਜੇਲ੍ਹ ਵਿਚ ਹੀ ਕੋਈ ਸਜ਼ਾ ਲਾਉਣ ਜਾਂ ਚਿਤਾਵਨੀ ਦੇਣ ਦੀ ਸਿਫਾਰਸ਼ ਕੀਤੀ ਸੀ। ਲਖਮਿੰਦਰ ਜਾਖੜ ਨੇ ਕਿਹਾ, ‘ਕੈਦੀਆਂ ਤੋਂ ਫੜੇ ਪਦਾਰਥਾਂ ਦੀ ਮਾਤਰਾ ਇੰਨੀ ਜ਼ਿਆਦਾ ਨਹੀਂ ਸੀ ਕਿ ਉਨ੍ਹਾਂ ਖ਼ਿਲਾਫ਼ ਅਪਰਾਧਿਕ ਕੇਸ ਦਰਜ ਕੀਤੇ ਜਾਂਦੇ। ਉਨ੍ਹਾਂ ਕਿਹਾ ਕਿ ਜਾਂਚ ਅਧਿਕਾਰੀ ਵੱਲੋਂ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ ਗਈ ਅਤੇ ਕਾਰਵਾਈ ਪੱਖਪਾਤੀ ਅਤੇ ਇਕਪਾਸੜ ਸੀ। ਲਖਮਿੰਦਰ ਜਾਖੜ ਮੁਤਾਬਕ, ‘ਜਾਂਚ ਅਧਿਕਾਰੀ ਨੇ ਸਾਨੂੰ ਸਿਰਫ ਇੱਕ ਵਾਰ 22 ਫਰਵਰੀ ਨੂੰ ਬੁਲਾਇਆ ਸੀ। ਅਸੀਂ ਉਨ੍ਹਾਂ ਤੋਂ ਅਗਲੀ ਤਰੀਕ ਮੰਗੀ ਸੀ ਤਾਂ ਕਿ ਅਸੀਂ ਦਹਾਕੇ ਤੋਂ ਵੱਧ ਪੁਰਾਣੇ ਮਾਮਲਿਆਂ ਦਾ ਰਿਕਾਰਡ ਹਾਸਲ ਕਰ ਕੇ ਆਪਣੇ ਜਵਾਬ ਤਿਆਰ ਕਰ ਸਕੀਏ ਪਰ ਸਾਨੂੰ ਦੁਬਾਰਾ ਨਹੀਂ ਬੁਲਾਇਆ ਗਿਆ। ਇਹ ਵੀ ਪੜ੍ਹੋ : ਕੇਜਰੀਵਾਲ ਖੁਦ ਦਖਲ ਦੇ ਕੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫੌਰੀ ਰਿਹਾਈ ਕਰਵਾਉਣ : ਸੁਖਬੀਰ ਸਿੰਘ ਬਾਦਲ