BSF ਦੇ ਹੱਥ ਲੱਗਿਆ ਹਥਿਆਰਾਂ ਦਾ ਵੱਡਾ ਜ਼ਖੀਰਾ, AK47 ਦੇ ਨਾਲ-ਨਾਲ ਗੋਲਾ ਬਾਰੂਦ ਵੀ ਬਰਾਮਦ

By  Riya Bawa October 28th 2022 07:56 AM

ਫਿਰੋਜ਼ਪੁਰ : ਸੀਮਾ ਸੁਰੱਖਿਆ ਬਲ ( BSF) ਨੇ ਅੱਜ ਪਾਕਿਸਤਾਨ ਦੀ ਇਕ ਹੋਰ ਕੋਸ਼ਿਸ਼ ਨਾਕਾਮ ਕਰ ਦਿੱਤੀ ਹੈ। ਪੰਜਾਬ ਦੇ ਫਿਰੋਜ਼ਪੁਰ ਸੈਕਟਰ ਤੋਂ ਬੀਐਸਐਫ ਨੇ ਹਥਿਆਰਾਂ ਨਾਲ ਭਰਿਆ ਬੈਗ ਬਰਾਮਦ ਕੀਤਾ ਹੈ ਜਿਸ ਵਿੱਚ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ ਬਾਰੂਦ ਸੀ। ਬੀਐਸਐਫ ਨੇ ਬੈਗ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਬੈਗ ਇੱਥੇ ਡਰੋਨ ਰਾਹੀਂ ਪਹੁੰਚਾਇਆ ਗਿਆ ਹੈ। Drone intrusion rises along IB in Punjab, drops in Jammu: BSF ਬੀਐਸਐਫ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਬੀਐਸਐਫ ਦੀ 136 ਬਟਾਲੀਅਨ ਵੱਲੋਂ ਫਿਰੋਜ਼ਪੁਰ ਸੈਕਟਰ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਬੀਐਸਐਫ ਨੂੰ ਇਸ ਦਾ ਕੁਝ ਪਤਾ ਲੱਗਾ, ਜਿਸ ਤੋਂ ਬਾਅਦ ਇਹ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਗਈਆਂ। ਜ਼ੀਰੋ ਲਾਈਨ ਦੇ ਬਿਲਕੁਲ ਨੇੜੇ ਇੱਕ ਵੱਡਾ ਬੈਗ ਦੇਖਿਆ ਗਿਆ ਸੀ ਜਦੋਂ ਇਸ ਦੀ ਜਾਂਚ ਕੀਤੀ ਗਈ ਤਾਂ ਇਸ ਵਿਚ ਭਾਰੀ ਮਾਤਰਾ ਵਿਚ ਗੋਲਾ-ਬਾਰੂਦ ਲੱਦਿਆ ਹੋਇਆ ਸੀ। ਬੀਐਸਐਫ ਨੇ ਤੁਰੰਤ ਇਸ ਦੀ ਸੂਚਨਾ ਉੱਚ ਅਧਿਕਾਰੀਆਂ ਨੂੰ ਦਿੱਤੀ। ਇਹ ਵੀ ਪੜ੍ਹੋ:ਸ਼ਰਾਬ ਦੀ ਫੈਕਟਰੀ ਨੂੰ ਲੱਗੀ ਭਿਆਨਕ ਅੱਗ ਬੀਐਸਐਫ ਨੇ ਬੈਗ ਵਿੱਚੋਂ 3 ਏਕੇ-47 ਅਤੇ 6 ਖਾਲੀ ਮੈਗਜ਼ੀਨ, 5 ਐਮਪੀ-5 (ਮਿੰਨੀ ਏਕੇ47) ਅਤੇ 5 ਖਾਲੀ ਮੈਗਜ਼ੀਨ, 3 ਪਿਸਤੌਲ ਅਤੇ 6 ਖਾਲੀ ਮੈਗਜ਼ੀਨ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਬੈਗ ਵਿੱਚੋਂ 30 ਬੋਰ ਦੀਆਂ 100 ਗੋਲੀਆਂ ਅਤੇ 5.56 ਐਮਐਮ ਦੀਆਂ 100 ਗੋਲੀਆਂ ਬਰਾਮਦ ਹੋਈਆਂ ਹਨ। ਇੰਨੀ ਵੱਡੀ ਮਾਤਰਾ 'ਚ ਹਥਿਆਰ ਮਿਲਣਾ ਕੋਈ ਛੋਟੀ ਗੱਲ ਨਹੀਂ ਹੈ। ਹਥਿਆਰਾਂ ਦੀ ਇੰਨੀ ਵੱਡੀ ਖੇਪ ਪੰਜਾਬ ਭੇਜਣ ਦਾ ਮਕਸਦ ਮਾਹੌਲ ਖਰਾਬ ਕਰਨਾ ਹੈ। ਪਾਕਿਸਤਾਨ 'ਚ ਬੈਠੇ ਅੱਤਵਾਦੀ ਪੰਜਾਬ 'ਚ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਨਾਲ ਸਬੰਧ ਬਣਾ ਕੇ ਪੰਜਾਬ 'ਚ ਦਹਿਸ਼ਤ ਫੈਲਾਉਣਾ ਚਾਹੁੰਦੇ ਹਨ। -PTC News

Related Post