ਪੰਜਾਬ ਵਿੱਚ ਇੱਕ ਹੋਰ ਕਬੱਡੀ ਪਲੇਅਰ ਉੱਤੇ ਹਮਲਾ ਗੋਲੀ ਮਾਰ ਕੇ ਕੀਤਾ ਕਤਲ

By  Jasmeet Singh April 6th 2022 11:07 AM -- Updated: April 6th 2022 12:36 PM

ਪਟਿਆਲਾ, 6 ਅਪ੍ਰੈਲ 2022: ਬੀਤੀ ਰਾਤ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਵਾਪਰੀ ਘਟਨਾ ਵਿਚ ਕੁਝ ਅਣਪਛਾਤੇ ਲੋਕਾਂ ਨੇ ਦੌਣ ਕਲਾਂ ਕਬੱਡੀ ਕਲੱਬ ਦੇ ਪ੍ਰਧਾਨ ਧਰਮਿੰਦਰ ਭਿੰਦਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਗੋਲੀਆਂ ਮਾਰਨ ਦੀ ਘਟਨਾ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ਇਹ ਘਟਨਾ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਪੈਟਰੋਲ ਪੰਪ ਦੇ ਪਿੱਛੇ ਇਕ ਢਾਬੇ ਵਿੱਚ ਵਾਪਰੀ। ਇਹ ਵੀ ਪੜ੍ਹੋ: ਪੇਂਡੂ ਖੇਤਰਾਂ ਵਿੱਚ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਲੱਗੇਗਾ ਕੱਟ ਦੱਸ ਦੇਈਏ ਧਰਮਿੰਦਰ ਭਿੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਸਮੇਰ ਸਿੰਘ ਲਾਛੜੂ ਦਾ ਰਿਸ਼ਤੇਦਾਰ ਹੈ, ਭਿੰਦਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਇਆ ਸੀ। ਮੌਕੇ 'ਤੇ ਪਹੁੰਚੇ ਫੋਰੈਂਸਿਕ ਟੀਮਾਂ ਅਤੇ ਪੁਲਿਸ ਵੱਲੋਂ ਜਾਂਚ ਆਰੰਭ ਕਰ ਦਿੱਤੀ ਗਈ ਹੈ। ਉੱਚ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਦੋਸ਼ੀਆਂ ਦੀ ਪਛਾਣ ਦੌਣ ਕਲਾਂ ਪਿੰਡ ਦੇ ਵਾਸੀਆਂ ਵਜੋਂ ਹੋਈ ਹੈ। ਉਨ੍ਹਾਂ ਇਸਨੂੰ ਆਪਸੀ ਰੰਜਿਸ਼ ਨਾਲ ਜੁੜਿਆ ਮਾਮਲਾ ਠਹਿਰਾਇਆ ਹੈ। ਐੱਸਪੀ ਸਿਟੀ ਹਰਪਾਲ ਸਿੰਘ ਨੇ ਜਾਣਕਾਰੀ ਦਿੱਤੀ ਕਿ ਮੁਖ ਮੁਲਜ਼ਮ ਦਾ ਨਾਮ ਹਰਬੀਰ ਸਿੰਘ ਹੈ ਅਤੇ ਇਸੀ ਦੇ ਨਾਲ 4 ਹੋਰ ਮੁਲਜ਼ਮਾਂ ਨੂੰ ਟਰੇਸ ਕੀਤਾ ਜਾ ਰਿਹਾ ਹੈ। ਹਰਪਾਲ ਸਿੰਘ ਨੇ ਦਾਅਵਾ ਕੀਤਾ ਕਿ ਭਿੰਦਾ ਕਬੱਡੀ ਦਾ ਖਿਡਾਰੀ ਨਹੀਂ ਸੀ ਪਰ ਉਨ੍ਹਾਂ ਮੰਨਿਆ ਕਿ ਹੋ ਸੱਕਦਾ ਹੈ ਕਿ ਪਿੰਡ ਪੱਧਰ ਤੇ ਕਿਸੇ ਕਲੱਬ ਦਾ ਪ੍ਰਧਾਨ ਹੋਵੇ। ਪੰਜਾਬ ਪੁਲਿਸ ਨੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੇ ਹਾਈ-ਪ੍ਰੋਫਾਈਲ ਕਤਲ ਕੇਸ ਨੂੰ ਚਾਰ ਵਿਅਕਤੀਆਂ ਦੀ ਗ੍ਰਿਫਤਾਰੀ ਨਾਲ ਸੁਲਝਾਉਣ ਦਾ ਦਾਅਵਾ ਕੀਤਾ ਹੈ। ਸੰਦੀਪ ਨੰਗਲ ਅੰਬੀਆ ਜਿਸ ਦੀ 14 ਮਾਰਚ ਨੂੰ ਸ਼ਾਮ 6 ਵਜੇ ਜਲੰਧਰ ਦੇ ਪਿੰਡ ਮੱਲੀਆਂ ਵਿਖੇ ਚੱਲ ਰਹੇ ਕਬੱਡੀ ਮੈਚ ਦੌਰਾਨ ਪੰਜ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਪੰਜਾਬ ਪੁਲਿਸ ਨੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੇ ਹਾਈ-ਪ੍ਰੋਫਾਈਲ ਕਤਲ ਕੇਸ ਨੂੰ ਚਾਰ ਵਿਅਕਤੀਆਂ ਦੀ ਗ੍ਰਿਫਤਾਰੀ ਨਾਲ ਸੁਲਝਾਉਣ ਦਾ ਦਾਅਵਾ ਕੀਤਾ ਹੈ। ਫੜੇ ਗਏ ਵਿਅਕਤੀਆਂ ਦੀ ਪਛਾਣ ਸਂਗਰੂਰ ਵਾਸੀ ਫਤਿਹ ਸਿੰਘ ਉਰਫ਼ ਯੁਵਰਾਜ; ਗੁਰੂਗ੍ਰਾਮ ਦੇ ਪਿੰਡ ਨਾਹਰਪੁਰ ਰੂਪਾ ਵਾਸੀ ਕੌਸ਼ਲ ਚੌਧਰੀ, ਮਹੇਸ਼ਪੁਰ ਪਲਵਾਂ ਵਾਸੀ ਅਮਿਤ ਡਾਗਰ; ਯੂ.ਪੀ ਦੇ ਪਿੰਡ ਮਾਧੋਪੁਰ ਪੀਲੀਭੀਤ ਵਾਸੀ ਸਿਮਰਨਜੀਤ ਸਿੰਘ ਉਰਫ ਜੁਝਾਰ ਸਿੰਘ ਵਜੋਂ ਹੋਈ ਹੈ। ਇਹ ਵੀ ਪੜ੍ਹੋ: 16 ਦਿਨਾਂ 'ਚ 14ਵੇਂ ਵਾਧੇ ਨਾਲ ਪੈਟਰੋਲ-ਡੀਜ਼ਲ 10 ਰੁਪਏ ਪ੍ਰਤੀ ਲੀਟਰ ਮਹਿੰਗਾ ਇਹ ਚਾਰੇ ਮੁਲਜ਼ਮ, ਜੋ ਕਿ ਹਿਸਟਰੀਸ਼ੀਟਰ ਹਨ ਅਤੇ 20 ਤੋਂ ਵੱਧ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ, ਜਿਨ੍ਹਾਂ ਵਿੱਚ ਜ਼ਿਆਦਾਤਰ ਕਤਲ ਅਤੇ ਕਤਲ ਦੀ ਕੋਸ਼ਿਸ਼ ਦੇ ਕੇਸ ਹਨ, ਨੂੰ ਵੱਖ-ਵੱਖ ਜੇਲ੍ਹਾਂ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਗਿਆ ਸੀ। -PTC News

Related Post