ਚਿੱਟੇ ਦੀ ਓਵਰਡੋਜ਼ ਕਰ ਕੇ ਪੰਜਾਬ ਦਾ ਇੱਕ ਹੋਰ 23 ਸਾਲਾ ਗੱਭਰੂ ਹਲਾਕ

By  Jasmeet Singh May 16th 2022 01:44 PM -- Updated: May 16th 2022 01:45 PM

ਸਰਬਜੀਤ ਰੌਲੀ (ਮੋਗਾ, 16 ਮਈ): ਮੋਗਾ ਵਿੱਚ ਚਿੱਟਾ ਨਸ਼ਾ ਇਸ ਕਦਰ ਫੈਲ ਚੁੱਕਿਆ ਕਿ ਆਏ ਦਿਨ ਛੈਲ ਛਬੀਲੇ ਨੌਜਵਾਨ ਗੱਭਰੂ ਨਸ਼ਿਆਂ ਦੀ ਭਿਆਨਕ ਲਤ ਕਾਰਨ ਇਸ ਸੰਸਾਰ ਤੋਂ ਰੁਖ਼ਸਤ ਹੋ ਰਹੇ ਹਨ। ਇਹ ਵੀ ਪੜ੍ਹੋ: ਮੋਹਾਲੀ ਦੇ ਫੇਜ਼ 1 ਦੀ ਖੋਖਾ ਮਾਰਕੀਟ 'ਤੇ ਪੁੱਡਾ ਦੀ ਵੱਡੀ ਕਾਰਵਾਈ, ਗੈਰ-ਕਾਨੂੰਨੀ ਉਸਾਰੀਆਂ 'ਤੇ ਚੱਲਿਆਂ ਪੀਲਾ ਪੰਜਾ ਦੱਸ ਦੇਈਏ ਕਿ ਕੁੱਝ ਦਿਨ ਪਹਿਲਾਂ ਮੋਗਾ ਦੀ ਸਾਧਾਂ ਵਾਲੀ ਬਸਤੀ ਵਿਚ ਇੱਕ ਨੌਜਵਾਨ ਦੀ ਚਿੱਟੇ ਦੀ ਓਵਰਡੋਜ਼ ਨਾਲ ਮਰਨ ਤੋਂ ਬਾਅਦ ਪੀਟੀਸੀ ਨਿਊਜ਼ ਵੱਲੋਂ ਬੇਬਾਕੀ ਦੇ ਨਾਲ ਇੱਕ ਖ਼ਬਰ ਨਸ਼ਰ ਕੀਤੀ ਗਈ ਸੀ ਜਿਸ ਵਿੱਚ ਪੀਟੀਸੀ ਨਿਊਜ਼ ਨੇ ਦਿਖਾਇਆ ਸੀ ਕਿ ਸ਼ਰੇਆਮ ਸਾਧਾਂਵਾਲੀ ਬਸਤੀ ਮੋਗਾ ਵਿਚ ਜਿੱਥੇ ਨੌਜਵਾਨ ਬੇਖ਼ੌਫ਼ ਹੋ ਕੇ ਨਸ਼ੇ ਦੀਆਂ ਬੀਟ ਤਿਆਰ ਕਰ ਰਹੇ ਸਨ। ਪੀਟੀਸੀ ਨਿਊਜ਼ ਦੀ ਖ਼ਬਰ ਨਸ਼ਰ ਹੋਣ ਤੋਂ ਬਾਅਦ ਜਿੱਥੇ ਡੀਐਸਪੀ ਸਿਟੀ ਜਸ਼ਨਦੀਪ ਸਿੰਘ ਵੱਲੋਂ ਦਿੱਤੇ ਸਖ਼ਤ ਆਦੇਸ਼ਾਂ ਤੋਂ ਬਾਅਦ ਸਾਧਾਂਵਾਲੀ ਬਸਤੀ ਦੇ ਚੱਪੇ ਚੱਪੇ 'ਤੇ ਨਾਕੇਬੰਦੀ ਕਰ ਕੇ ਪੁਲਿਸ ਨੇ ਪੰਦਰਾਂ ਦੇ ਕਰੀਬ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ, ਉੱਥੇ ਹੀ ਅੱਜ ਮੋਗਾ ਦੀ ਸਾਧਾਂਵਾਲੀ ਬਸਤੀ ਦੇ ਨਾਲ ਲੱਗਦੇ ਪ੍ਰੀਤ ਨਗਰ ਵਿੱਚ ਇੱਕ 23 ਸਾਲਾ ਰਾਜ ਕੁਮਾਰ ਨਾਂਅ ਦੇ ਨੌਜਵਾਨ ਦੀ ਓਵਰਡੋਜ਼ ਨਾਲ ਮੌਤ ਹੋਣ ਦਾ ਪਤਾ ਲੱਗਿਆ ਹੈ। ਮ੍ਰਿਤਕ ਨੌਜਵਾਨ ਰਾਜ ਕੁਮਾਰ ਦੀ ਮਾਤਾ ਨੇ ਕੀਰਨੇ ਪਾਉਂਦਿਆਂ ਸਰਕਾਰਾਂ ਨੂੰ ਲਾਹਨਤਾਂ ਦਿੰਦਿਆਂ ਕਿਹਾ ਕਿ ਅੱਜ ਸਰਕਾਰਾਂ ਦੀਆਂ ਨਲਾਇਕੀਆਂ ਦੇ ਕਾਰਨ ਮੇਰਾ ਨੌਜਵਾਨ ਪੁੱਤ ਚਿੱਟੇ ਦੇ ਨਸ਼ੇ ਦੀ ਭੇਟ ਚੜ੍ਹ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਸ ਨਸ਼ੇ ਨੂੰ ਬੰਦ ਕਰਵਾਉਣ ਲਈ ਸਖ਼ਤ ਕਦਮ ਚੁੱਕੇ ਜਾਣ ਤਾਂ ਜੋ ਸਾਡੇ ਵਾਂਗ ਕਿਸੇ ਹੋਰ ਦਾ ਘਰ ਨਾ ਪੁੱਟਿਆ ਜਾਵੇ। ਮ੍ਰਿਤਕ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਹਿ ਕੇ ਜਿੱਥੇ ਪੰਜਾਬ ਸਰਕਾਰ ਵੱਲੋਂ ਵੱਖ ਵੱਖ ਪੀੜਤਾਂ ਨੂੰ ਮੌਤ ਉਪਰੰਤ ਮੁਆਵਜ਼ਾ ਦਿੱਤਾ ਜਾਂਦਾ ਹੈ ਉੱਥੇ ਚਿੱਟੇ ਨਾਲ ਮਰਨ ਵਾਲੇ ਨੌਜਵਾਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਵੀ ਸਰਕਾਰ ਵੱਲੋਂ ਮੁਆਵਜ਼ਾ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕੇ ਸਭ ਤੋਂ ਜ਼ਿਆਦਾ ਔਖੇ ਇਸ ਵੇਲੇ ਚਿੱਟੇ ਦੇ ਨਸ਼ੇ ਨਾਲ ਮਰਨ ਵਾਲੇ ਨੌਜਵਾਨਾਂ ਦੇ ਪਰਿਵਾਰ ਹਨ, ਜਿਨ੍ਹਾਂ ਦਾ ਘਰ ਦਾ ਸਾਮਾਨ ਤੱਕ ਵੀ ਨੌਜਵਾਨ ਵੇਚ ਦਿੰਦੇ ਹਨ। ਹਾਲਾਤ ਇੰਨੇ ਤਰਸਯੋਗ ਹੋ ਜਾਂਦੇ ਹਨ ਕਿ ਪਰਿਵਾਰ ਨਾ ਜਿਉਂਦਿਆਂ 'ਚ ਰਹਿੰਦਾ ਹੈ ਤੇ ਨਾ ਮਰਿਆਂ 'ਚ। ਉਨ੍ਹਾਂ ਕਿਹਾ ਕਿ ਮ੍ਰਿਤਕ ਰਾਜ ਕੁਮਾਰ ਦਾ ਬਾਪ ਰਿਕਸ਼ਾ ਚਲਾ ਕੇ ਪਰਿਵਾਰ ਪਾਲ ਰਿਹਾ ਹੈ ਤੇ ਇੱਕ ਕਿਰਾਏ ਦੇ ਮਕਾਨ ਵਿੱਚ ਰਹਿ ਕੇ ਜੀਵਨ ਬਸਰ ਕਰ ਰਿਹਾ। ਇਸ ਮੌਕੇ ਤੇ ਮੁਹੱਲੇ ਵਿਚ ਕਲੀਨਿਕ ਤੇ ਕੰਮ ਕਰ ਰਹੇ ਡਾ. ਨੂਰ ਧਾਲੀਵਾਲ ਨੇ ਕਿਹਾ ਕਿ ਸਾਡੇ ਇਨ੍ਹਾਂ ਮੁਹੱਲਿਆਂ ਵਿੱਚ ਨਸ਼ਾ ਇਸ ਕਦਰ ਫੈਲ ਚੁੱਕਿਆ ਹੈ ਕਿ ਹਰ ਦੁਕਾਨ ਉੱਪਰੋਂ ਸਰਿੰਜਾਂ ਅਤੇ ਹਰ ਘਰ ਅੱਗੇ ਨੌਜਵਾਨਾਂ ਵੱਲੋਂ ਨਸ਼ੇ ਦੀਆਂ ਪੁੜੀਆਂ ਵੇਚੀਆਂ ਜਾ ਰਹੀਆਂ ਹਨ। ਇਹ ਵੀ ਪੜ੍ਹੋ: ਭਾਰਤੀ ਸਿੰਘ ਦਾੜ੍ਹੀ-ਮੁੱਛਾਂ 'ਤੇ ਟਿੱਪਣੀ ਕਰ ਕੇ ਵਿਵਾਦਾਂ 'ਚ ਘਿਰੀ, ਮਾਮਲਾ ਦਰਜ ਉਨ੍ਹਾਂ ਕਿਹਾ ਕਿ ਅੱਜ ਇਹ ਪਹਿਲਾ ਮਾਮਲਾ ਨਹੀਂ ਇਸ ਤੋਂ ਪਹਿਲਾਂ ਵੀ ਅਨੇਕਾਂ ਨੌਜਵਾਨ ਚਿੱਟੇ ਦੀ ਭੇਟ ਚੜ੍ਹ ਚੁੱਕੇ ਹਨ। -PTC News

Related Post