ਪਦਮ ਪੁਰਸਕਾਰ 2022 ਦਾ ਐਲਾਨ, ਬਿਪਿਨ ਰਾਵਤ ਨੂੰ ਮਿਲੇਗਾ ਪਦਮ ਵਿਭੂਸ਼ਣ ਸਨਮਾਨ

By  Pardeep Singh January 25th 2022 09:39 PM

Padma Awards 2022: ਇਸ ਸਾਲ ਗਣਤੰਤਰ ਦਿਵਸ ਉੱਤੇ ਪਦਮ ਪੁਰਸਕਾਰ ਸਨਮਾਨ ਲੈਣ ਵਾਲੇ 128 ਲੋਕਾਂ ਦੇ ਨਾਂ ਸ਼ਾਮਲ ਹਨ। ਇਨ੍ਹਾਂ ਵਿੱਚੋਂ ਚਾਰ ਨੂੰ ਪਦਮ ਵਿਭੂਸ਼ਣ, 17 ਨੂੰ ਪਦਮ ਭੂਸ਼ਣ ਅਤੇ 107 ਨੂੰ ਪਦਮ ਸ਼੍ਰੀ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਪਦਮ ਵਿਭੂਸ਼ਣ ਪ੍ਰਾਪਤ ਕਰਨ ਵਾਲਿਆਂ ਵਿੱਚੋਂ ਮਰਹੂਮ ਸਾਬਕਾ ਸੀਡੀਐਸ ਜਨਰਲ ਬਿਪਿਨ ਰਾਵਤ, (ਮਰਨ ਉਪਰੰਤ), ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ (ਮਰਨ ਉਪਰੰਤ), ਅਤੇ ਪ੍ਰਭਾ ਅਤਰੇ ਅਤੇ ਰਾਧੇ ਸ਼ਿਆਮ ਖੇਮਕਾ (ਮਰਨ ਉਪਰੰਤ) ਦੇ ਨਾਂ ਸ਼ਾਮਲ ਹਨ। ਦੱਸ ਦੇਈਏ ਕਿ ਬੰਗਾਲ ਦੇ ਸਾਬਕਾ ਮੁੱਖ ਮੰਤਰੀ ਬੁੱਧਦੇਵ ਭੱਟਾਚਾਰਜੀ ਨੂੰ ਪਦਮ ਭੂਸ਼ਣ ਅਤੇ ਸਾਬਕਾ ਗ੍ਰਹਿ ਸਕੱਤਰ ਰਾਜੀਵ ਮਹਿਰਿਸ਼ੀ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਮਾਈਕ੍ਰੋਸਾਫਟ ਦੇ ਮੁਖੀ ਸੱਤਿਆ ਨਡੇਲਾ ਅਤੇ ਗੂਗਲ ਦੇ ਸੀਈਓ ਸੁੰਦਰ ਪਿਚਾਈ ਨੂੰ ਵੀ ਪਦਮ ਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਭਾਰਤ ਬਾਇਓਟੈਕ ਦੇ ਸੰਸਥਾਪਕ ਕ੍ਰਿਸ਼ਨਾ ਲੀਲਾ ਅਤੇ ਉਨ੍ਹਾਂ ਦੀ ਪਤਨੀ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਜਾਵੇਗਾ। ਦੱਸਦੇਈਏ ਕਿ ਨੀਰਜ ਚੋਪੜਾ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਵੀ ਪੜ੍ਹੋ:ਪੰਜਾਬ 'ਚ ਕੋਵਿਡ ਪਾਬੰਦੀਆਂ 1 ਫਰਵਰੀ ਤੱਕ ਰਹਿਣਗੀਆਂ ਜਾਰੀ -PTC News

Related Post