ਪੰਜਾਬ ਯੂਨੀਵਰਸਿਟੀ ਅਥਾਰਿਟੀ ਵੱਲੋਂ ਵਿਦਿਆਰਥੀ ਕੌਂਸਲ ਚੋਣਾਂ ਦਾ ਐਲਾਨ

By  Pardeep Singh October 11th 2022 07:28 AM -- Updated: October 11th 2022 08:08 AM

ਚੰਡੀਗੜ੍ਹ:  ਪੰਜਾਬ ਯੂਨੀਵਰਸਿਟੀ ਅਥਾਰਿਟੀ ਵੱਲੋਂ ਵਿਦਿਆਰਥੀ ਕੌਂਸਲ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਚੋਣਾਂ ਨੂੰ ਮੱਦੇਨਜ਼ਰ ਅਥਾਰਿਟੀ ਵੱਲੋਂ ਕੌਂਸਲ ਦਫ਼ਤਰ ਦੇ ਅਹੁਦੇਦਾਰਾਂ, ਵਿਭਾਗਾਂ ਦੇ ਪ੍ਰਤੀਨਿਧਾਂ (ਡੀ.ਆਰਜ਼) ਅਤੇ ਕਾਰਜਕਾਰਨੀ ਕਮੇਟੀ ਦੀਆਂ ਚੋਣਾਂ ਵਾਸਤੇ ਤਰੀਕਾਂ ਐਲਾਨ ਦਿੱਤੀਆਂ ਗਈਆਂ ਹਨ। ਦੋ ਸਾਲ ਦੀ ਛੂਟ  ਸਾਲ 2022-23 ਲਈ ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ ਅਤੇ ਚੰਡੀਗੜ੍ਹ ਵਿੱਚ ਇਸ ਨਾਲ ਸਬੰਧਿਤ ਕਾਲਜਾਂ ਦੀ ਚੋਣ ਲੜਨ ਵਾਲੇ ਵਿਦਿਆਰਥੀਆਂ ਨੂੰ ਉਪਰਲੀ ਉਮਰ ਸੀਮਾ ਵਿੱਚ ਦੋ ਸਾਲ ਦੀ ਛੋਟ ਦਿੱਤੀ ਜਾਵੇਗੀ ਕਿਉਂਕਿ ਕੋਵਿਡ-19 ਕਰਕੇ ਪੀ.ਯੂ.ਸੀ.ਐਸ.ਸੀ. ਚੋਣਾਂ ਸਾਲ 2020 ਅਤੇ 2021 ਵਿੱਚ ਨਹੀਂ ਕਰਵਾਈਆਂ ਜਾ ਸਕੀਆਂ ਸਨ। ਇਸ ਲਈ ਸਾਲ-2022 ਦੀਆਂ ਇਨ੍ਹਾਂ ਚੋਣਾਂ ਵਿੱਚ ਉਪਰਲੀ ਉਮਰ ਸੀਮਾ ਵਿੱਚ ਦੋ ਸਾਲ ਦੀ ਛੋਟ ਦਿੱਤੀ ਜਾਵੇਗੀ। 12 ਅਕਤੂਬਰ ਨੂੰ ਭਰੇ ਜਾਣਗੇ ਨਾਮਜ਼ਦਗੀ ਪੱਤਰ  ਅਧਿਕਾਰਤ ਰਿਪੋਰਟ ਮੁਤਾਬਕ ਚੋਣਾਂ ਲਈ ਨਾਮਜ਼ਦਗੀ ਪੱਤਰ 12 ਅਕਤੂਬਰ ਨੂੰ ਸਵੇਰੇ 9.30 ਵਜੇ ਤੋਂ 10.30 ਵਜੇ ਤੱਕ ਭਰੇ ਜਾਣਗੇ ਅਤੇ ਉਸੇ ਦਿਨ 10.35 ਵਜੇ ਕਾਗਜ਼ਾਂ ਦੀ ਪੜਤਾਲ ਕੀਤੀ ਜਾਵੇਗੀ। ਇਸ ਮਗਰੋਂ ਉਮੀਦਵਾਰਾਂ ਦੀ ਸੂਚੀ ਉਸੇ ਦਿਨ 12 ਵਜੇ ਤੱਕ ਸਬੰਧਿਤ ਵਿਭਾਗਾਂ ਦੇ ਨੋਟਿਸ ਬੋਰਡਾਂ ਉੱਤੇ ਚਿਪਕਾ ਦਿੱਤੀ ਜਾਵੇਗੀ। ਕਾਗਜ਼ਾਂ ਉੱਤੇ ਇਤਰਾਜ਼ ਲਗਾਉਣ ਦਾ ਸਮਾਂ 12.30 ਤੋਂ 1.30 ਵਜੇ ਤੱਕ ਰਹੇਗਾ। ਯੋਗ ਉਮੀਦਵਾਰਾਂ ਦੀ ਸੂਚੀ 13 ਅਕਤੂਬਰ ਨੂੰ ਸਵੇਰੇ 10 ਵਜੇ ਜਾਰੀ ਕਰ ਦਿੱਤੀ ਜਾਵੇਗੀ ਜਦਕਿ 13 ਅਕਤੂਬਰ ਨੂੰ ਸਵੇਰੇ 10 ਵਜੇ ਤੱਕ ਕਾਗਜ਼ ਵਾਪਸ ਲਏ ਜਾ ਸਕਣਗੇ ਅਤੇ ਉਸੇ ਦਿਨ 12.30 ਵਜੇ ਤੱਕ ਡੀ.ਐੱਸ.ਡਬਲਿਯੂ. ਦਫ਼ਤਰ ਨੂੰ ਉਮੀਦਵਾਰਾਂ ਦੀ ਫਾਈਨਲ ਲਿਸਟ ਭੇਜ ਦਿੱਤੀ ਜਾਵੇਗੀ। ਉਸੇ ਦਿਨ 2.30 ਵਜੇ ਤੱਕ ਉਮੀਦਵਾਰਾਂ ਦੀ ਬਿਲਕੁਲ ਫਾਈਨਲ ਲਿਸਟ ਜਾਰੀ ਕਰ ਦਿੱਤੀ ਜਾਵੇਗੀ। 18 ਅਕਤੂਬਰ ਨੂੰ ਹੋਵੇਗੀ ਚੋਣ  ਚੋਣ ਪ੍ਰਕਿਰਿਆ 18 ਅਕਤੂਬਰ ਨੂੰ ਸਵੇਰੇ 9.30 ਵਜੇ ਸ਼ੁਰੂ ਹੋ ਜਾਵੇਗੀ। ਬੈਲਟ ਬਾਕਸ ਰਿਟਰਨਿੰਗ ਅਫ਼ਸਰ ਤੋਂ ਸਬੰਧਿਤ ਬਲਾਕਾਂ ਵਿੱਚ ਸਥਿਤ ਦਫ਼ਤਰਾਂ ਤੋਂ 18 ਅਕਤੂਬਰ ਨੂੰ ਡੀ.ਐੱਸ.ਡਬਲਿਯੂ. ਦਫ਼ਤਰ ਦੇ ਸਟਾਫ਼ ਤੇ ਵਾਰਡਨਾਂ ਵੱਲੋਂ ਜਿਮਨੇਜ਼ੀਅਮ ਹਾਲ ਵਿੱਚ ਲਿਆਂਦੇ ਜਾਣਗੇ।ਡੀ.ਆਰ. ਦੇ ਨਤੀਜੇ 18 ਅਕਤੂਬਰ ਨੂੰ 12 ਵਜੇ ਤੋਂ ਬਾਅਦ ਸਬੰਧਿਤ ਵਿਭਾਗਾਂ ਵਿੱਚ ਨੋਟਿਸ ਬੋਰਡਾਂ ਉੱਤੇ ਚਿਪਕਾ ਦਿੱਤੇ ਜਾਣਗੇ ਜਦਕਿ ਵਿਦਿਆਰਥੀ ਕੌਂਸਲ ਦੇ ਉਮੀਦਵਾਰਾਂ ਦੀਆਂ ਵੋਟਾਂ ਦੀ ਗਿਣਤੀ 18 ਅਕਤੂਬਰ ਨੂੰ ਦੁਪਹਿਰ 2 ਵਜੇ ਤੋਂ ਬਾਅਦ ਜਿਮਨੇਜ਼ੀਅਮ ਹਾਲ ਵਿੱਚ ਹੀ ਕੀਤੀ ਜਾਵੇਗੀ। ਵਿਭਾਗੀ ਪ੍ਰਤੀਨਿਧਾਂ (ਡੀ.ਆਰਜ਼) ਦੇ ਨਤੀਜੇ ਡੀ.ਐੱਸ.ਡਬਲਿਯੂ. ਦਫ਼ਤਰ ਵੱਲੋਂ 21 ਅਕਤੂਬਰ ਨੂੰ 12 ਵਜੇ ਤੱਕ ਸਾਰੇ ਵਿਭਾਗਾਂ ਦੇ ਚੇਅਰਪਰਸਨਾਂ/ ਡਾਇਰੈਕਟਰਾਂ/ ਕੋਆਰਡੀਨੇਟਰਾਂ ਨੂੰ ਭੇਜ ਦਿੱਤੇ ਜਾਣਗੇ। ਇਹ ਵੀ ਪੜ੍ਹੋ : ਕਿਰਾਏਦਾਰਾਂ, ਨੌਕਰਾਂ ਤੇ ਪੇਇੰਗ ਗੈਸਟ ਦਾ ਪੂਰਾ ਵੇਰਵਾ ਪੁਲਿਸ ਥਾਣਿਆਂ 'ਚ ਦਰਜ ਕਰਵਾਉਣ ਦੇ ਹੁਕਮ -PTC News

Related Post