ਜਹਾਂਗੀਰਪੁਰੀ ਮਾਮਲੇ 'ਤੇ ਸੁਪਰੀਮ ਕੋਰਟ 'ਚ ਅੱਜ ਹੋਵੇਗੀ ਅਹਿਮ ਸੁਣਵਾਈ

By  Pardeep Singh April 21st 2022 08:43 AM

ਨਵੀਂ ਦਿੱਲੀ : ਜਹਾਂਗੀਰਪੁਰੀ ਇਲਾਕੇ 'ਚ MCD ਦੀ ਕਾਰਵਾਈ ਤੋਂ ਬਾਅਦ 21 ਅਪ੍ਰੈਲ ਭਾਵ ਅੱਜ ਸੁਪਰੀਮ ਕੋਰਟ 'ਚ ਅਹਿਮ ਸੁਣਵਾਈ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਪਹਿਲਾਂ ਬੁੱਧਵਾਰ 20 ਅਪ੍ਰੈਲ ਦੀ ਸਵੇਰ ਤੋਂ ਲੈ ਕੇ ਰਾਤ ਤੱਕ ਇਹ ਮਾਮਲਾ ਭੱਖਿਆ  ਰਿਹਾ। ਜ਼ਿਕਰਯੋਗ ਹੈ ਕਿ ਕੱਲ ਸਵੇਰੇ ਐਮਸੀਡੀ ਦਾ ਬੁਲਡੋਜ਼ਰ ਜਹਾਂਗੀਰਪੁਰੀ ਪੁੱਜ ਗਿਆ ਅਤੇ ਨਾਜਾਇਜ਼ ਉਸਾਰੀਆਂ ’ਤੇ ਕਾਰਵਾਈ ਸ਼ੁਰੂ ਹੋ ਗਈ ਪਰ ਕੱਲ ਕੋਰਟ ਨੇ ਇਸ ਉੱਤੇ ਰੋਕ ਲਗਾ ਦਿੱਤੀ ਸੀ।ਸੁਪਰੀਮ ਕੋਰਟ ਦੇ ਜਸਟਿਸ ਐਲ ਨਾਗੇਸ਼ਵਰ ਰਾਓ ਅਤੇ ਬੀਆਰ ਗਵਈ ਦੀ ਬੈਂਚ ਇਸ ਮਾਮਲੇ ਦੀ ਸੁਣਵਾਈ ਕਰੇਗੀ।
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਇਲਜ਼ਾਮ ਲਗਾਇਆ ਹੈ ਕਿ ਇਹ ਬੁਲਡੋਜ਼ਰ ਨਾਲ ਘਰ ਨਹੀਂ ਬਲਕਿ ਦੇਸ਼ ਦੇ ਸੰਵਿਧਾਨ ਨੂੰ ਢਾਹਿਆ ਜਾ ਰਿਹਾ ਹੈ।  ਰਾਹੁਲ ਗਾਂਧੀ ਨੇ ਕਿਹਾ ਕਿ 'ਨਫ਼ਰਤ ਦਾ ਬੁਲਡੋਜ਼ਰ' ਬੰਦ ਹੋਣਾ ਚਾਹੀਦਾ ਹੈ। ਉਨ੍ਹਾਂ ਤੋਂ ਇਲਾਵਾ ਕਾਂਗਰਸ ਦੀ ਤਰਫੋਂ ਕਿਹਾ ਗਿਆ ਕਿ ਦਿੱਲੀ ਭਾਜਪਾ-ਆਮ ਆਦਮੀ ਪਾਰਟੀ ਦੀ ਨਫਰਤ ਦੀ ਨਵੀਂ ਪ੍ਰਯੋਗਸ਼ਾਲਾ ਬਣ ਗਈ ਹੈ। ਉੱਤਰੀ ਦਿੱਲੀ ਨਗਰ ਨਿਗਮ ਵੱਲੋਂ ਦਿੱਲੀ ਦੇ ਜਹਾਂਗੀਰਪੁਰੀ 'ਚ ਚਲਾਈ ਗਈ ਢਾਹੁਣ ਮੁਹਿੰਮ 'ਤੇ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖਣ ਦੇ ਹੁਕਮ ਦਿੱਤੇ ਹਨ।
ਜਹਾਂਗੀਰਪੁਰੀ ਢਾਹੁਣ ਦੀ ਮੁਹਿੰਮ 'ਤੇ ਉੱਤਰੀ ਦਿੱਲੀ ਨਗਰ ਨਿਗਮ ਦੇ ਮੇਅਰ ਰਾਜਾ ਇਕਬਾਲ ਸਿੰਘ ਨੇ ਕਿਹਾ ਹੈ ਕਿ ਅਸੀਂ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਾਂਗੇ ਅਤੇ ਉਸ ਮੁਤਾਬਕ ਕਾਰਵਾਈ ਕਰਾਂਗੇ। ਉੱਤਰ-ਪੱਛਮੀ ਦਿੱਲੀ ਦੇ ਜਹਾਂਗੀਰਪੁਰੀ 'ਚ ਸ਼ਨੀਵਾਰ ਸ਼ਾਮ ਹਨੂੰਮਾਨ ਜੈਅੰਤੀ ਦੇ ਮੌਕੇ 'ਤੇ ਕੱਢੇ ਜਾ ਰਹੇ ਜਲੂਸ ਦੌਰਾਨ ਫਿਰਕੂ ਹਿੰਸਾ ਭੜਕ ਗਈ।ਜਲੂਸ ਵਿਚ ਸ਼ਾਮਲ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਉਹ ਮੁਸਲਿਮ ਖੇਤਰ ਤੋਂ ਬਾਹਰ ਨਿਕਲੇ ਤਾਂ ਉਨ੍ਹਾਂ 'ਤੇ ਪੱਥਰ ਸੁੱਟੇ ਗਏ, ਜਿਸ ਤੋਂ ਬਾਅਦ ਇਹ ਹਿੰਸਾ ਹੋਈ। ਦੂਜੇ ਪਾਸੇ ਮੁਸਲਮਾਨਾਂ ਦਾ ਕਹਿਣਾ ਹੈ ਕਿ ਜਲੂਸ 'ਚ ਸ਼ਾਮਲ ਲੋਕਾਂ ਨੇ ਮਸਜਿਦ 'ਤੇ ਭਗਵਾ ਝੰਡਾ ਲਹਿਰਾਉਣ ਦੀ ਕੋਸ਼ਿਸ਼ ਕੀਤੀ।ਹਿੰਸਾ 'ਚ ਅੱਠ ਪੁਲਿਸ ਮੁਲਾਜ਼ਮਾਂ ਸਮੇਤ ਕਰੀਬ 10-12 ਲੋਕ ਜ਼ਖ਼ਮੀ ਹੋ ਗਏ। ਇਹ ਵੀ ਪੜ੍ਹੋ:ਬਿਜਲੀ ਸੰਕਟ: ਕੋਲੇ ਦੀ ਕਮੀ ਕਾਰਨ 2 ਥਰਮਲ ਪਲਾਂਟ ਹੋਏ ਬੰਦ  -PTC News

Related Post