ਅੰਮ੍ਰਿਤਸਰ: ਅੰਮ੍ਰਿਤਸਰ ਦੇ ਜੋੜਾ ਫਾਟਕ ਉੱਤੇ ਟਰੇਨ ਰੋਕਣ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਹੋਏ ਰੇਲਵੇ ਵਿਭਾਗ ਜਲਦ ਇਸ 'ਤੇ ਕਾਰਵਾਈ ਸ਼ੁਰੂ ਕਰਨ ਜਾ ਰਿਹਾ ਹੈ। ਸੋਮਵਾਰ ਨੂੰ ਇੱਕ ਖੁੱਲ੍ਹੇ ਜੋੜਾ ਫਾਟਕ ਤੋਂ ਲੰਘਣ ਵਾਲੀ ਰੇਲਗੱਡੀ ਦਾ ਇੱਕ ਹੋਰ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿੱਚ ਰੇਲ ਖੜੀ ਸੀ ਅਤੇ ਲੋਕ ਫਾਟਕ ਪਾਰ ਕਰ ਰਹੇ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਜੌੜਾ ਫਾਟਕ ’ਤੇ ਤਾਇਨਾਤ ਮੁਲਾਜ਼ਮ ਕਰੀਬ 15-20 ਮਿੰਟ ਤੱਕ ਗੇਟ ਬੰਦ ਕਰਨ ਦੀ ਕੋਸ਼ਿਸ਼ ਕਰਦੇ ਰਹੇ ਪਰ ਉੱਥੋਂ ਲੰਘ ਰਹੀ ਭੀੜ ਨੇ ਨਾ ਤਾਂ ਬ੍ਰੇਕ ਲਗਾਈ ਅਤੇ ਨਾ ਹੀ ਟਰੈਕ ਨੂੰ ਸਾਫ਼ ਕੀਤਾ। ਅਖੀਰ ਜਲੰਧਰ ਵਾਲੇ ਪਾਸੇ ਤੋਂ ਆ ਰਹੀ ਟਰੇਨ ਨੂੰ ਬ੍ਰੇਕ ਲਗਾਉਣੀ ਪਈ। ਜਿਸ ਤੋਂ ਬਾਅਦ ਫਾਟਕ ਸਟਾਫ਼ ਨੇ ਲੋਕਾਂ ਨੂੰ ਗੱਡੀਆਂ ਨੂੰ ਅੱਗੇ-ਪਿੱਛੇ ਜਾਣ ਲਈ ਬੇਨਤੀ ਕੀਤੀ ਅਤੇ ਟਰੇਨ ਨੂੰ ਰਵਾਨਾ ਕਰ ਦਿੱਤਾ ਗਿਆ। ਦੱਸ ਦੇਈਏ ਕਿ ਅੰਮ੍ਰਿਤਸਰ ਰੇਲਵੇ ਟ੍ਰੈਕ ਦੇ ਲਾਗੇ ਦੁਸਹਿਰਾ ਦਾ ਮੇਲਾ ਲੱਗਿਆ ਹੋਇਆ ਸੀ ਉਦੋਂ ਰੇਲ ਹਾਦਸੇ ਵਿੱਚ ਅਣਗਿਣਤ ਲੋਕਾਂ ਦੀ ਮੌਤ ਅਤੇ ਕਈ ਸੈਕੜੇ ਜ਼ਖਮੀ ਹੋ ਗਏ ਸਨ। ਰੇਲਵੇ ਵਿਭਾਗ ਵੱਲੋਂ ਉਸ ਘਟਨਾ ਤੋਂ ਬਾਅਦ ਵੀ ਫਾਟਕਾਂ ਦੇ ਪ੍ਰਬੰਧ ਨੂੰ ਹੋਰ ਯਕੀਨੀ ਬਣਾਉਣ ਲਈ ਕੁਝ ਖਾਸ ਨਹੀਂ ਸੀ। ਇਹ ਵੀ ਪੜ੍ਹੋ:ਸਿੱਧੂ ਮੂਸੇਵਾਲਾ ਕਤਲ ਮਾਮਲਾ: ਸਚਿਨ ਥਾਪਨ ਅਜ਼ਰਬਾਈਜਾਨ 'ਚ ਗ੍ਰਿਫਤਾਰ, ਅਨਮੋਲ ਬਿਸ਼ਨੋਈ ਨੂੰ ਕੀਤਾ ਟਰੇਸ -PTC News