ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, 20 ਕਿਲੋ ਅਫੀਮ ਸਮੇਤ ਇਕ ਕਾਬੂ

By  Pardeep Singh July 6th 2022 01:07 PM -- Updated: July 6th 2022 01:08 PM

ਅੰਮ੍ਰਿਤਸਰ: ਅੰਮ੍ਰਿਤਸਰ ਕਾਉਂਟਰ ਇੰਟੈਲੀਜੈਂਸ  ਪੁਲਿਸ ਵੱਲੋਂ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਲਈ ਸਖਤੀ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਥਾਂ-ਥਾਂ ਉੱਤੇ ਨਾਕੇਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ। ਪੁਲਿਸ ਨੂੰ ਇਕ ਗੁਪਤ ਸੂਚਨਾ ਦੇ ਆਧਾਰ ਉੱਤੇ ਇਕ ਟਰੱਕ ਨੂੰ ਰੋਕਿਆ  ਅਤੇ ਉਸ ਦੀ ਚੈਕਿੰਗ ਕੀਤੀ ਗਈ। ਇਹ ਟਰੱਕ ਮਨੀਪੁਰ ਤੋਂ ਆਇਆ ਸੀ। ਜਦੋਂ ਚੈਕਿੰਗ ਕੀਤੀ ਗਈ ਕਿ ਤਾਂ 20 ਕਿਲੋਂ ਅਫੀਮ ਬਰਾਮਦ ਕੀਤੀ ਗਈ।  ਪੁਲਿਸ ਨੂੰ ਇਸ ਨਸ਼ਾ ਤਸਕਰ ਬਾਰੇ ਗੁਪਤ ਸੂਚਨਾ ਮਿਲੀ ਸੀ ਅਤੇ ਪੁਲਿਸ ਵੱਲੋਂ ਬਿਆਸ ਵਿਖੇ ਬਾਬਾ ਬਕਾਲਾ ਮੋੜ ਦੇ ਨੇੜੇ ਰੋਕ ਕੇ ਚੈਕਿੰਗ ਕੀਤੀ ਗਈ ਸੀ। ਇਸ ਤੋਂ ਪੁਲਿਸ ਨੂੰ 20 ਕਿਲੋ ਅਫੀਮ ਬਰਾਮਦ ਹੋਈ ਹੈ। ਪੁਲਿਸ ਦਾ ਕਹਿਣਾ ਹੈ ਕਿ ਸਾਨੂੰ ਗੁਪਤ ਸੂਚਨਾ ਮਿਲੀ ਸੀ ਜਿਸ ਦੇ ਆਧਾਰਿਤ ਨਾਕੇਬੰਦੀ ਕੀਤੀ ਗਈ। ਪੁਲਿਸ ਦਾ ਕਹਿਣਾ ਹੈ ਕਿ ਇਹ ਟਰੱਕ ਡਰਾਈਵਰ ਮਨੀਪੁਰ ਤੋਂ ਅਫੀਮ ਲਿਆ ਕੇ ਇੱਥੇ ਸਪਲਾਈ ਕਰਦਾ ਸੀ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਦੀ ਪਹਿਚਾਣ ਅਜਮੇਰ ਸਿੰਘ ਵਾਸੀ ਬੱਚੀਵਿੰਡ ਅਟਾਰੀ ਵਜੋਂ ਹੋਈ ਹੈ। ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਇਹ ਮੁਲਜ਼ਮ ਪਿਛਲੇ ਕਈ ਸਾਲਾਂ ਤੋਂ ਹੋਰਨਾਂ ਸੂਬਿਆਂ ਵਿਚੋਂ ਅਫੀਮ ਲਿਆ ਕੇ ਵੇਚਣ ਦਾ ਕੰਮ ਕਰਦਾ ਸੀ। ਪੁਲਿਸ ਦਾ ਕਹਿਣਾ ਹੈ ਕਿ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ। ਇਹ ਵੀ ਪੜ੍ਹੋ:ਭਗਵੰਤ ਮਾਨ ਸਰਕਾਰ ਦਾ ਵੱਡਾ ਫੈਸਲਾ, ਮੁਫ਼ਤ ਬਿਜਲੀ ਦੇ ਫੈਸਲੇ 'ਤੇ ਲੱਗੀ ਮੋਹਰ, ਹਰ ਬਿੱਲ 'ਤੇ 600 ਯੂਨਿਟ ਮਿਲੇਗੀ ਮੁਫ਼ਤ -PTC News

Related Post