Amritpal Singh in Haryana: ਪੰਜਾਬ ਤੋਂ ਫਰਾਰ ਹੋਣ ਤੋਂ ਬਾਅਦ ਹਰਿਆਣਾ ’ਚ 2 ਦਿਨ ਰੁਕਿਆ ਸੀ ਅੰਮ੍ਰਿਤਪਾਲ !
Amritpal Singh in Haryana: ਇੱਕ ਪਾਸੇ ਜਿੱਥੇ ਪੰਜਾਬ ਪੁਲਿਸ ਵੱਲੋਂ ਅੰਮ੍ਰਿਤਪਾਲ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ ਉੱਥੇ ਹੀ ਦੂਜੇ ਪਾਸੇ ਆਏ ਦਿਨ ਨਵੇਂ ਨਵੇਂ ਖੁਲਾਸੇ ਹੋ ਰਹੇ ਹਨ। ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ ਫ਼ਰਾਰ ਹੋਣ ਤੋਂ ਬਾਅਦ ਹਰਿਆਣਾ ਦੇ ਸ਼ਾਹਬਾਦ ’ਚ ਦੋ ਦਿਨ ਦੇ ਲਈ ਰੁਕਿਆ ਸੀ। ਇਸ ਸਬੰਧੀ ਹਰਿਆਣਾ ਪੁਲਿਸ ਨੇ ਦਾਅਵਾ ਕੀਤਾ ਹੈ।
ਹਰਿਆਣਾ ਪੁਲਿਸ ਨੇ ਦਾਅਵਾ ਕਰਦੇ ਹੋਏ ਕਿਹਾ ਕਿ ਅੰਮ੍ਰਿਤਪਾਲ 19 ਅਤੇ 20 ਮਾਰਚ ਨੂੰ ਹਰਿਆਣਾ ਦੇ ਸ਼ਾਹਬਾਦ ’ਚ ਰੁਕਿਆ ਸੀ। ਇਨ੍ਹਾਂ ਹੀ ਨਹੀਂ ਜਿੱਥੇ ਸ਼ਾਹਬਾਦ ’ਚ ਰੁਕਿਆ ਸੀ ਉੱਥੇ ਇੱਕ ਮਹਿਲਾ ਨੂੰ ਵੀ ਹਿਰਾਸਤ ’ਚ ਲਿਆ ਗਿਆ ਹੈ। ਫਿਲਹਾਲ ਇੰਟੇਲਿਜੇਂਸ ਪੂਰੀ ਤਰ੍ਹਾਂ ਨਾਲ ਚੌਂਕਸ ਹੈ। ਨਾਲ ਹੀ ਹਰਿਆਣਾ ਪੁਲਿਸ ਵੱਲੋਂ ਵੀ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ।
ਇਸ ਤੋਂ ਇਲਾਵਾ ਪੁਲਿਸ ਨੇ ਗ੍ਰਿਫਤਾਰ ਕੀਤੀ ਗਈ ਮਹਿਲਾ ਕੋਲੋਂ ਪੁੱਛਗਿੱਛ ਕੀਤੀ ਗਈ ਹੈ। ਪੁੱਛਗਿੱਛ ਦੌਰਾਨ ਮਹਿਲਾ ਨੇ ਅੰਮ੍ਰਿਤਪਾਲ ਦੇ ਉੱਤਰਾਖੰਡ ਭੱਜਣ ਦਾ ਖੁਲਾਸਾ ਕੀਤਾ ਹੈ। ਦੱਸ ਦਈਏ ਕਿ ਅੰਮ੍ਰਿਤਪਾਲ 18 ਮਾਰਚ ਨੂੰ ਸ਼ਾਹਕੋਟ ਤੋਂ ਫਰਾਰ ਹੋਇਆ ਸੀ।
- PTC NEWS