ਅੰਮ੍ਰਿਤਸਰ 'ਚ ਸੀ.ਆਈ.ਏ ਸਟਾਫ ਸਾਹਮਣੇ ਪੁਲਿਸ ਥਾਣੇ 'ਚ ਅੰਮ੍ਰਿਤਧਾਰੀ ਸਿੱਖ ਨੌਜਵਾਨ ਦੀ ਹੋਈ ਕੁੱਟਮਾਰ   

By  Shanker Badra April 12th 2021 09:41 PM

ਅੰਮ੍ਰਿਤਸਰ : ਮਾਮਲਾ ਅੰਮ੍ਰਿਤਸਰ ਦੇ ਥਾਣਾ ਸੀ.ਆਈ.ਏ ਸਟਾਫ ਦਾ ਹੈ ,ਜਿਥੇ ਸ਼ਰਾਬ ਦੇ ਠੇਕੇਦਾਰਾਂ ਦੇ ਝਗੜੇ ਨੂੰ ਲੈ ਕੇ ਪਹੁੰਚੇ 13- 14 ਵਿਅਕਤੀਆਂ ਵੱਲੋਂ ਇੱਕ ਸਿੱਖ ਅੰਮ੍ਰਿਤਧਾਰੀ ਨੌਜਵਾਨ ਨੂੰ ਸੀ.ਆਈ.ਏ ਸਟਾਫ ਥਾਣੇ ਅੰਦਰ ਬੁਰੀ ਤਰਾਂ ਕੁੱਟਿਆ ਮਾਰਿਆ ਗਿਆ ਹੈ ਅਤੇ ਉਸਦੀ ਦਸਤਾਰ ਤਕ ਉਤਾਰੀ ਗਈ ਹੈ। [caption id="attachment_488760" align="aligncenter"]Amritdhari Sikh youth di kutmaar in CIA staff police station in Amritsar ਅੰਮ੍ਰਿਤਸਰ 'ਚ ਸੀ.ਆਈ.ਏ ਸਟਾਫ ਸਾਹਮਣੇ ਪੁਲਿਸ ਥਾਣੇ 'ਚ ਅੰਮ੍ਰਿਤਧਾਰੀ ਸਿੱਖ ਨੌਜਵਾਨ ਦੀ ਹੋਈ ਕੁੱਟਮਾਰ[/caption] ਪੜ੍ਹੋ ਹੋਰ ਖ਼ਬਰਾਂ : ਇਸ ਸੂਬੇ 'ਚ ਕੋਰੋਨਾ ਕਰਕੇ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਮੁਲਤਵੀ ਇਸ ਸਾਰੇ ਮਾਮਲੇ ਸੰਬਧੀ ਦਮਨ ਪ੍ਰੀਤ ਨਾਮ ਦੇ ਸਿੱਖ ਅੰਮ੍ਰਿਤਧਾਰੀ ਨੌਜਵਾਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਸੀ.ਆਈ.ਏ ਸਟਾਫ ਥਾਣੇ ਦੇ ਗੇਟ ਦੇ ਬਾਹਰ ਆਪਣੇ ਕਿਸੇ ਸਾਥੀ ਨੂੰ ਛੱਡਣ ਆਇਆ ਸੀ ਪਰ ਉਥੇ ਮੌਜੂਦ 13 -14 ਨੌਜਵਾਨਾਂ ਵੱਲੋਂ ਉਸਨੂੰ ਥਾਣੇ ਅੰਦਰ ਖਿਚ ਕੇ ਪੁਲਿਸ ਅਧਿਕਾਰੀ ਸਾਹਮਣੇ ਬੁਰੀ ਤਰ੍ਹਾਂ ਨਾਲ ਮਾਰਿਆ ਕੁੱਟਿਆ ਅਤੇ ਉਸਦੀ ਦਸਤਾਰ ਉਤਾਰੀ ਗਈ ਹੈ। [caption id="attachment_488758" align="aligncenter"]Amritdhari Sikh youth di kutmaar in CIA staff police station in Amritsar ਅੰਮ੍ਰਿਤਸਰ 'ਚ ਸੀ.ਆਈ.ਏ ਸਟਾਫ ਸਾਹਮਣੇ ਪੁਲਿਸ ਥਾਣੇ 'ਚ ਅੰਮ੍ਰਿਤਧਾਰੀ ਸਿੱਖ ਨੌਜਵਾਨ ਦੀ ਹੋਈ ਕੁੱਟਮਾਰ[/caption] ਜਿਸਦੇ ਚਲਦੇ ਉਸ ਵੱਲੋਂ ਥਾਣਾ ਸੀ ਡਵੀਜਨ ਦੀ ਪੁਲਿਸ ਨੂੰ ਇਸ ਸੰਬਧੀ ਸ਼ਿਕਾਇਤ ਦਰਜ ਕਰਵਾਉਂਦਿਆਂ ਇਨਸਾਫ਼ ਦੀ ਮੰਗ ਕੀਤੀ ਗਈ ਹੈ। ਇਸ ਸੰਬਧੀ ਜਾਣਕਾਰੀ ਦਿੰਦਿਆਂ ਥਾਣਾ ਸੀ ਡਵੀਜਨ ਦੇ ਐਸ.ਐਚ.ਉ ਗਗਨਦੀਪ ਸਿੰਘ ਨੇ ਦੱਸਿਆ ਕਿ ਉਹਨਾ ਨੂੰ ਇਸ ਸੰਬਧੀ ਸ਼ਿਕਾਇਤ ਮਿਲੀ ਹੈ, ਇਸ 'ਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ । [caption id="attachment_488759" align="aligncenter"]Amritdhari Sikh youth di kutmaar in CIA staff police station in Amritsar ਅੰਮ੍ਰਿਤਸਰ 'ਚ ਸੀ.ਆਈ.ਏ ਸਟਾਫ ਸਾਹਮਣੇ ਪੁਲਿਸ ਥਾਣੇ 'ਚ ਅੰਮ੍ਰਿਤਧਾਰੀ ਸਿੱਖ ਨੌਜਵਾਨ ਦੀ ਹੋਈ ਕੁੱਟਮਾਰ[/caption] ਪੜ੍ਹੋ ਹੋਰ ਖ਼ਬਰਾਂ : ਹਰਿਆਣਾ 'ਚ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਲੱਗਿਆ ਨਾਇਟ ਕਰਫ਼ਿਊ  ਓਧਰ ਇਸ ਹਮਲੇ ਦੀਆ ਸਖਤ ਸਬਦਾਂ ਵਿਚ ਨਿੰਦਿਆ ਕਰਦਿਆਂ ਸਿੱਖ ਯੂਥ ਆਗੂ ਪਰਮਜੀਤ ਸਿੰਘ ਅਕਾਲੀ ਨੇ ਕਿਹਾ ਕੀ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਇਕ ਸਿੱਖ ਅੰਮ੍ਰਿਤਧਾਰੀ ਨੌਜਵਾਨ ਦੇ ਕੇਸਾਂ ਅਤੇ ਕਕਾਰਾਂ ਦੀ ਅਤੇ ਦਸਤਾਰ ਦੀ ਬੇਅਦਬੀ ਬਿਨ੍ਹਾਂ  ਕਸੂਰ ਕੀਤੀ ਗਈ ਹੈ, ਜਿਸ ਸੰਬਧੀ ਅਸੀ ਪੁਲਿਸ ਦੇ ਆਲਾ ਅਧਿਕਾਰੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਇਸ ਘਟਨਾ ਉਪਰ ਧਾਰਾ 295 ਏ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਧਾਰਾ ਜਰੂਰ ਲਗਵਾਉਣ। -PTCNews

Related Post