Bigg Boss OTT 2 ਦੇ ਆਖਰੀ ਹਫਤੇ 'ਚ ਉਰਫੀ ਜਾਵੇਦ ਦੀ ਐਂਟਰੀ, ਜਾਣੋ ਕਦੋਂ ਹੋਵੇਗਾ ਸ਼ੋਅ ਦੇ ਜੇਤੂ ਦਾ ਐਲਾਨ
'ਬਿੱਗ ਬੌਸ ਓਟੀਟੀ 2 ਕਾਫੀ ਸੁਰਖੀਆਂ 'ਚ ਹੈ। ਇਸ ਸ਼ੋਅ ਦੇ ਮੁਕਾਬਲੇਬਾਜ਼ ਅਭਿਸ਼ੇਕ ਮਲਹਾਨ ਜਾਂ ਮਨੀਸ਼ਾ ਰਾਣੀ, ਐਲਵਿਸ਼ ਯਾਦਵ ਜਾਂ ਪੂਜਾ ਭੱਟ ਹੋਣ ਹਰ ਮੁਕਾਬਲੇਬਾਜ਼ ਸੁਰਖੀਆਂ 'ਚ ਹੈ।
Bigg Boss OTT 2: 'ਬਿੱਗ ਬੌਸ ਓਟੀਟੀ 2 ਕਾਫੀ ਸੁਰਖੀਆਂ 'ਚ ਹੈ। ਇਸ ਸ਼ੋਅ ਦੇ ਮੁਕਾਬਲੇਬਾਜ਼ ਅਭਿਸ਼ੇਕ ਮਲਹਾਨ ਜਾਂ ਮਨੀਸ਼ਾ ਰਾਣੀ, ਐਲਵਿਸ਼ ਯਾਦਵ ਜਾਂ ਪੂਜਾ ਭੱਟ ਹੋਣ ਹਰ ਮੁਕਾਬਲੇਬਾਜ਼ ਸੁਰਖੀਆਂ 'ਚ ਹੈ। ਖੈਰ, ਹੁਣ ਸ਼ੋਅ ਨੂੰ ਦੋ ਹਫਤਿਆਂ ਤੱਕ ਵਧਾਉਣ ਤੋਂ ਬਾਅਦ, ਇਹ ਆਖਰਕਾਰ ਆਪਣੇ ਆਖਰੀ ਪੜਾਅ 'ਤੇ ਹੈ। ਇਸ ਸ਼ੋਅ ਦੇ ਜੇਤੂ ਦਾ ਐਲਾਨ 14 ਅਗਸਤ ਨੂੰ ਕੀਤਾ ਜਾਵੇਗਾ। ਇਸ ਦਿਨ ਪਤਾ ਲੱਗੇਗਾ ਕਿ ਕਿਸ ਨੇ ਸਭ ਤੋਂ ਵੱਧ ਦਰਸ਼ਕਾਂ ਦਾ ਦਿਲ ਜਿੱਤਿਆ ਹੈ।
ਦੱਸ ਦਈਏ ਕਿ ਹੁਣ ਉਰਫੀ ਜਾਵੇਦ, ਜੋ ਪਿਛਲੇ ਸ਼ੋਅ 'ਬਿੱਗ ਬੌਸ ਓਟੀਟੀ' ਦੀ ਮੁਕਾਬਲੇਬਾਜ਼ ਰਹੀ ਸੀ ਇਸ ਸ਼ੋਅ 'ਚ ਐਂਟਰੀ ਕੀਤੀ। ਕਰਨ ਜਾ ਰਹੀ ਹੈ। ਇਸ ਸਬੰਧੀ ਇਸ ਵੀਡੀਓ ਵੀ ਸਾਹਮਣੇ ਆਈ ਹੈ। ਜਿਸ ’ਚ ਉਰਫੀ ਆਪਣੇ ਅੰਤਰਗੀ ਅੰਦਾਜ ਚ ਨਜ਼ਰ ਆ ਰਹੀ ਹੈ।
ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਉਰਫੀ ਜਾਵੇਦ ਨੂੰ ਕੁਝ ਲੋਕ ਪੁੱਛ ਰਹੇ ਹਨ ਕਿ ਉਸਨੇ ਕੀ ਪਾਇਆ ਹੋਇਆ ਤਾਂ ਉਹ ਉਲਟਾ ਉਨ੍ਹਾਂ ਤੋਂ ਹੀ ਪੁੱਛਦੀ ਹੋਈ ਨਜ਼ਰ ਆ ਰਹੀ ਹੈ ਕਿ ਉਸਨੇ ਕੀ ਪਾਇਆ ਹੋਇਆ ਹੈ ਜਿਸ ’ਤੇ ਪਿੱਛੇ ਤੋਂ ਆਵਾਜ ਆਉਂਦੀ ਹੈ ਨਟ ਬੋਲਟ ਜਿਸ ਨੂੰ ਉਰਫੀ ਸਹੀ ਕਰਦੇ ਹੋਏ ਬੋਲਦੀ ਹੈ ਪੇਚ।
ਕਾਬਿਲੇਗੌਰ ਹੈ ਕਿ ਇਸ ਵਾਰ ਇਨਾਮੀ ਰਾਸ਼ੀ 25 ਲੱਖ ਰੁਪਏ ਰੱਖੀ ਗਈ ਹੈ। ਦੂਜੇ ਪਾਸੇ, ਗ੍ਰੈਂਡ ਫਿਨਾਲੇ 'ਤੇ, 5 ਮੈਂਬਰਾਂ ਵਿਚੋਂ ਇਕ ਪੈਸੇ ਨਾਲ ਭਰੇ ਸੂਟਕੇਸ ਨਾਲ ਸ਼ੋਅ ਤੋਂ ਬਾਹਰ ਹੋਵੇਗਾ। ਹੁਣ ਦੇਖਣਾ ਇਹ ਹੈ ਕਿ ਇਸ ਸੂਟਕੇਸ 'ਚ ਕਿੰਨੇ ਪੈਸੇ ਹੋਣਗੇ।
ਇਹ ਵੀ ਪੜ੍ਹੋ: Chandramukhi 2 Teaser:ਚੰਦਰਮੁਖੀ 2 ਦਾ ਟੀਜ਼ਰ ਰਿਲੀਜ਼, ਫਿਲਮ ’ਚ ਇਸ ਲੁੱਕ ’ਚ ਨਜ਼ਰ ਆਵੇਗੀ ਕੰਗਨਾ ਰਣੌਤ, ਤੁਸੀਂ ਵੀ ਦੇਖੋ