ਗੁਰਬਾਣੀ ਪ੍ਰਸਾਰਣ ਮੁੱਦੇ ਨੂੰ ਲੈ ਕੇ PTC ਦੇ MD ਰਬਿੰਦਰ ਨਾਰਾਇਣ ਦੀ ਚੁਣੌਤੀ, ਇੱਕ ਕਰੋੜ ਦੇ ਇਨਾਮ ਦਾ ਐਲਾਨ

PTC Network ਦੇ MD ਰਬਿੰਦਰ ਨਾਰਾਇਣ ਵਲੋਂ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕੀਤੀ ਗਈ ਹੈ

By  Amritpal Singh June 20th 2023 11:01 AM -- Updated: June 20th 2023 11:34 AM

Punjab News: PTC Network  ਦੇ MD ਰਬਿੰਦਰ ਨਾਰਾਇਣ ਵਲੋਂ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕੀਤੀ ਗਈ ਹੈ, ਜਿਸ ਵਿਚ ਉਨ੍ਹਾਂ ਨੇ 'ਕਿਹਾ ਕਿ ਗੁਰਬਾਣੀ ਦਾ ਪ੍ਰਸਾਰਣ ਪਹਿਲਾਂ ਹੀ ਮੁਫ਼ਤ ਹੈ। ਸਾਰੇ ਪੀ.ਟੀ.ਸੀ. ਨੈੱਟਵਰਕ ਚੈਨਲਾਂ ਨੂੰ ਭਾਰਤ ਸਰਕਾਰ ਵਲੋਂ ਮੁਫ਼ਤ ਟੂ ਏਅਰ ਚੈਨਲਾਂ ਵਜੋਂ ਮਨੋਨੀਤ ਕੀਤਾ ਗਿਆ ਹੈ।'


ਉਨ੍ਹਾਂ ਕਿਹਾ ਕਿ 'ਕੋਈ ਕੇਬਲ ਆਪ੍ਰੇਟਰ, ਡੀ.ਟੀ.ਐਚ. ਆਪ੍ਰੇਟਰ ਕੋਈ ਪੈਸਾ ਨਹੀਂ ਲੈਂਦਾ। ਇਹ ਯੂਟਿਊਬ ਅਤੇ ਫੇਸਬੁੱਕ ’ਤੇ ਵੀ ਮੁਫ਼ਤ ਉਪਲਬਧ ਹੈ। ਤਾਂ ਫ਼ਿਰ ਉਹ ਗੁਰਬਾਣੀ ਨੂੰ ਫ਼ਰੀ ਟੂ ਏਅਰ ਕਰਨ ਦਾ ਦਾਅਵਾ ਕਿਵੇਂ ਕਰ ਰਹੇ ਹਨ? ਉਨ੍ਹਾਂ ਕਿਹਾ ਕਿ ਅਸੀਂ ਪੂਰੀ ਕੈਬਨਿਟ ਨੂੰ ਚੁਣੌਤੀ ਦਿੰਦੇ ਹਾਂ ਕਿ ਉਹ ਇਕ ਅਜਿਹਾ ਗਾਹਕ ਬਿੱਲ ਲਿਆਏ ਜਿੱਥੇ ਕਿਸੇ ਨੂੰ ਵੀ ਦੇਸ਼ ਭਰ ਵਿਚ ਗੁਰਬਾਣੀ ਕੀਰਤਨ ਸੁਣਨ ਲਈ ਭੁਗਤਾਨ ਕਰਨਾ ਪਿਆ ਹੋਵੇ, ਉਸ ਨੂੰ ਇਕ ਕਰੋੜ ਰੁਪਏ ਦਾ ਇਨਾਮ ਦਿੱਤਾ ਜਾਵੇਗਾ!'



Related Post