ਵਾਹ ਮੰਤਰੀ ਸਾਬ੍ਹ! ਦਾਅਵੇ ਵੱਡੇ, ਦਰਸ਼ਨ ਛੋਟੇ; ਇੱਕ ਸਾਲ 'ਚ ਬਣਨ ਵਾਲਾ ਉਦਯੋਗਿਕ ਸੇਵਾ ਕੇਂਦਰ 2 ਸਾਲਾਂ ਬਾਅਦ ਵੀ ਨਹੀਂ ਲੱਗਿਆ ਕਿਸੇ ਤਣ-ਪੱਤਣ

ਕੈਬਿਨੇਟ ਮੰਤਰੀ ਵਲੋਂ ਨੀਹ ਪੱਥਰ ਰੱਖਦੇ ਸਮੇਂ ਇੱਕ ਵਿਸ਼ਾਲ ਪ੍ਰੋਗਰਾਮ ਵੀ ਕੀਤਾ ਗਿਆ ਜਿਸ ਦੇ ਵਿੱਚ ਕੈਬਿਨੇਟ ਮੰਤਰੀ ਤੋਂ ਇਲਾਵਾ ਐਮ ਐਲ ਏ ਤੇ ਹੋਰ ਕਈ ਅਫਸਰ ਮੌਜੂਦ ਰਹੇ ਨੀਂਹ ਪੱਥਰ ਦਾ ਉਦਘਾਟਨ ਕਰਨ ਤੋਂ ਬਾਅਦ ਮੰਤਰੀ ਅਮਨ ਅਰੋੜਾ ਨੇ ਆਖਿਆ ਕਿ ਇੰਡਸਟਰੀ ਪੰਜਾਬ ਦੀ ਰੀੜ ਦੀ ਹੱਡੀ ਹੈ

By  Amritpal Singh November 20th 2024 07:12 PM

Punjab News: ਪੰਜਾਬ ਦੀ ਇੰਡਸਟਰੀ ਨੂੰ ਰੀੜ ਦੀ ਹੱਡੀ ਕਹਿਣ ਵਾਲੇ ਕੈਬਿਨੇਟ ਮੰਤਰੀ ਅਮਨ ਅਰੋੜਾ ਵੱਲੋਂ ਇੰਡਸਟਰੀ ਨੂੰ ਹੋਰ ਪ੍ਰਫੁੱਲਿਤ ਕਰਨ ਦਾ ਦਾਅਵਾ ਕਰਦਿਆਂ ਹੋਇਆਂ ਅੱਜ ਤੋਂ ਦੋ ਸਾਲ ਪਹਿਲਾਂ 26 ਅਕਤੂਬਰ 2022 ਨੂੰ ਡੇਰਾਬੱਸੀ ਦੇ ਫੋਕਲ ਪੁਆਇੰਟ ਵਿਖੇ ਉਦੋਗਿਕ ਸੇਵਾ ਕੇਂਦਰ ਬਣਾਉਣ ਦੇ ਲਈ ਜੋਰਾ ਸ਼ੋਰਾ ਨਾਲ ਇੱਕ ਨੀਹ ਪੱਥਰ ਰੱਖਿਆ ਗਿਆ ਸੀ। ਪਰ 2 ਸਾਲ ਬੀਤਣ ਤੋਂ ਬਾਅਦ ਵੀ ਇਹ ਉਦਯੋਗਿਕ ਸੇਵਾ ਕੇਂਦਰ ਨਹੀਂ ਬਣ ਪਾਇਆ ਹੈ। ਜਦੋ ਕੇ ਇਹ ਇੱਕ ਸਾਲ ਦੇ ਅੰਦਰ ਬਣਨਾ ਸੀ।

ਕੈਬਿਨੇਟ ਮੰਤਰੀ ਵਲੋਂ ਨੀਹ ਪੱਥਰ ਰੱਖਦੇ ਸਮੇਂ ਇੱਕ ਵਿਸ਼ਾਲ ਪ੍ਰੋਗਰਾਮ ਵੀ ਕੀਤਾ ਗਿਆ ਜਿਸ ਦੇ ਵਿੱਚ ਕੈਬਿਨੇਟ ਮੰਤਰੀ ਤੋਂ ਇਲਾਵਾ ਐਮ ਐਲ ਏ ਤੇ ਹੋਰ ਕਈ ਅਫਸਰ ਮੌਜੂਦ ਰਹੇ ਨੀਂਹ ਪੱਥਰ ਦਾ ਉਦਘਾਟਨ ਕਰਨ ਤੋਂ ਬਾਅਦ ਮੰਤਰੀ ਅਮਨ ਅਰੋੜਾ ਨੇ ਆਖਿਆ ਕਿ ਇੰਡਸਟਰੀ ਪੰਜਾਬ ਦੀ ਰੀੜ ਦੀ ਹੱਡੀ ਹੈ ਅਤੇ ਇਸ ਨੂੰ ਹੋਰ ਮਜਬੂਤ ਕਰਨ ਦੇ ਲਈ ਪੰਜਾਬ ਸਰਕਾਰ ਵਚਨਬੰਦ ਹੈ ਇਸੇ ਤਹਿਤ ਇਸ ਥਾਂ ਤੇ ਜਿਹੜਾ ਉਦੋਗਿਕ ਸੇਵਾ ਕੇਂਦਰ ਬਣੇਗਾ ਉਹ ਇੰਡਸਟਰੀ ਨੂੰ ਇੱਕ ਵੱਡੀ ਮਦਦ ਦੇਵੇਗਾ ਅਤੇ ਇਸੇ ਵਿੱਚ ਨਵੇਂ ਨੌਜਵਾਨ ਇੰਡਸਟਰੀ ਦਾ ਕੰਮ ਸਿੱਖ ਸਕਣਗੇ।

 ਮੰਤਰੀ ਵੱਲੋਂ ਉਦਘਾਟਨ ਤਾ ਕੀਤਾ ਗਿਆ ਉਥੇ ਹੀ ਇਸ ਉਦੋਗਿਕ ਸੇਵਾ ਕੇਂਦਰ ਦੇ ਵੱਡੇ ਵੱਡੇ ਬੋਰਡ ਵੀ ਲਗਾ ਦਿੱਤੇ ਗਏ। ਪਰ ਅੱਜ ਦੋ ਸਾਲ ਤੋਂ ਵੀ ਵਧੇਰਾ ਸਮਾਂ ਗੁਜਰ ਜਾਣ ਤੋਂ ਬਾਅਦ ਵੀ ਇਹ ਉਦੋਗਿਕ ਸੇਵਾ ਕੇਂਦਰ ਨਹੀਂ ਬਣ ਪਾਇਆ ਹੈ ਇਥੋਂ ਤੱਕ ਕਿ ਇੱਥੇ ਲੱਗੀ ਉਦਘਾਟਨ ਬੋਰਡ ਪਲੇਟ ਵੀ ਪੁੱਟ ਕੇ ਹੁਣ ਹੋਰ ਜਗ੍ਹਾ ਰੱਖ ਦਿੱਤੀ ਗਈ ਹੈ ਤਾਂ ਕਿ ਪੰਜਾਬ ਸਰਕਾਰ ਦੇ ਰਾਜ ਦੇ ਵਿੱਚ ਇਹ ਸਟੀਲ ਪਲੇਟ  ਕਿਤੇ ਚੋਰੀ ਹੀ ਨਾ ਹੋ ਜਾਵੇ।

 500 ਗੱਜ ਦੇ ਇਸ ਪਲਾਟ ਤੇ ਉਦਯੋਗਿਕ ਸੇਵਾ ਕੇਂਦਰ ਬਣਾਉਣ ਦੇ ਲਈ ਡੇਰਾ ਬਸੀ ਇੰਡਸਟਰੀ ਐਸੋਸੀਏਸ਼ਨ ਵੱਲੋਂ 40 ਲੱਖ ਦੇ ਕਰੀਬ ਰੁਪਈਆ ਹੁਣ ਤੱਕ ਖਰਚ ਕਰ ਦਿੱਤਾ ਗਿਆ ਹੈ ਅਤੇ ਨਕਸ਼ੇ ਦੇ ਵੀ ਪੂਰੇ ਪੈਸੇ 52260 ਰੁਪਏ ਭਰੇ ਜਾ ਚੁੱਕੇ ਹਨ ਪਰ ਫਿਰ ਵੀ ਦਫਤਰਾਂ ਦੇ ਧੱਕੇ ਖਾਣ ਦੇ ਬਾਵਜੂਦ ਵੀ ਹਜੇ ਤੱਕ ਇਸ ਥਾਂ ਦਾ ਨਕਸ਼ਾ ਪਾਸ ਨਹੀਂ ਹੋ ਪਾਇਆ ਹੈ। ਕਿਉਂਕਿ ਨਕਸ਼ਾ ਪਾਸ ਕਰਨ ਅਤੇ ਸਾਰੀਆਂ ਇਜਾਜ਼ਤ ਦੇਣ ਲਈ ਪੰਜਾਬ ਸਮਾਲ ਇੰਡਸਟਰੀ ਅਤੇ ਐਕਸਪੋਰਟ ਕਾਰਪੋਰੇਸ਼ਨ ਅਤੇ ਨਗਰ ਨਿਗਮ ਅਮੋ ਸਾਹਮਣੇ ਨੇ, ਦੋਨੋਂ ਦਫਤਰਾਂ ਦੇ ਧੱਕੇ ਖਾਣ ਤੋਂ ਬਾਅਦ ਅਤੇ ਤਮਾਮ ਡਾਕੂਮੈਂਟਸ ਪੂਰੇ ਕਰਨ ਅਤੇ ਪੂਰਾ ਪੈਸਾ ਭਰਨ ਤੋਂ ਬਾਅਦ ਨੋਡਿਊਸ ਸਰਟੀਫਿਕੇਟ ਹਾਸਲ ਕਰਨ ਦੇ ਬਾਵਜੂਦ ਵੀ ਹਜੇ ਤੱਕ ਨਾ ਤਾਂ ਇਸ ਪਲਾਟ ਦਾ ਕੋਈ ਨਕਸ਼ਾ ਪਾਸ ਹੋ ਪਾਇਆ ਹੈ ਅਤੇ ਨਾ ਹੀ ਇਸਦੀ ਉਸਾਰੀ ਲਈ ਇੱਕ ਵੀ ਇੱਟ ਲੱਗ ਪਾਈ ਹੈ ਇਥੋਂ ਤੱਕ ਕਿ ਇਹ ਪੂਰਾ ਪਲਾਟ ਹੁਣ ਕੂੜੇ ਦਾ ਢੇਰ ਬਣਦਾ ਜਾ ਰਿਹਾ ਹੈ।

ਡੇਰਾ ਬਸੀ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਮਿੱਤਲ ਦਾ ਕਹਿਣਾ ਹੈ ਕਿ ਪਿਛਲੇ ਦੋ ਸਾਲਾਂ ਤੋਂ ਅਸੀਂ ਲਗਾਤਾਰ ਇਹੀ ਕੋਸ਼ਿਸ਼ਾਂ ਦੇ ਵਿੱਚ ਹਾਂ ਕਿ ਨਕਸ਼ਾ ਪਾਸ ਹੋਵੇ ਅਤੇ ਇਸ ਬਿਲਡਿੰਗ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਜਾਵੇ 500 ਗੱਜ ਪਲਾਟ ਖਰੀਦਣ ਦੇ ਲਈ ਵੀ ਸਾਡੀ ਐਸੋਸੀਏਸ਼ਨ ਵੱਲੋਂ 40 ਲੱਖ ਦੇ ਕਰੀਬ ਰੁਪਏ ਅਦਾ ਕੀਤੇ ਜਾ ਚੁੱਕੇ ਹਨ ਉਥੇ ਹੀ ਇਸਦੀ ਉਸਾਰੀ ਲਈ ਵੀ ਸਾਰੇ ਪੈਸੇ ਅਸੀਂ ਹੀ ਦੇਣੇ ਸੀ ਪਰ ਸਰਕਾਰ ਦੇ ਮੰਤਰੀ ਆ ਕੇ ਉਦਘਾਟਨ ਕਰਦੇ ਹਨ ਵਾਹ ਵਾਹੀ ਖੱਟਦੇ ਹਨ ਤੇ ਕੰਮ ਉੱਥੇ ਦਾ ਉਥੇ ਹੀ ਖੜਾ ਹੈ ਕਿਉਂਕਿ ਲਗਾਤਾਰ ਸਾਨੂੰ ਦਫਤਰਾਂ ਦੇ ਧੱਕੇ ਖਾਣੇ ਪੈ ਰਹੇ ਹਨ ਅਤੇ ਦਫਤਰ ਵਾਲੇ ਖੱਜਲ ਖੁਾਰੀ ਤੋਂ ਇਲਾਵਾ ਸਾਡੀ ਝੋਲੀ ਹੋਰ ਕੁਝ ਨਹੀਂ ਪਾ ਰਹੇ ਜਦ ਕਿ ਅਸੀਂ ਪੂਰੇ ਪੈਸੇ ਅਦਾ ਕਰ ਚੁੱਕੇ ਹਾਂ।

ਮੁੱਖ ਮੰਤਰੀ ਪੰਜਾਬ ਦੀ ਇੱਕ ਵੀਡੀਓ ਤਾਂ ਯਾਦ ਹੋਵੇਗੀ ਜਿਸ ਦੇ ਵਿੱਚ ਉਨਾਂ ਨੇ ਇੰਡਸਟਰੀ ਬਾਰੇ ਇਹ ਗੱਲ ਆਖੀ ਸੀ ਕਿ ਇੰਡਸਟਰੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਅਸੀਂ ਇੱਕ ਸਿੰਗਲ ਵਿੰਡੋ ਰੱਖਾਂਗੇ ਤਾਂ ਕਿ ਉਹਨਾਂ ਨੂੰ ਇੱਕੇ ਥਾਂ ਤੋਂ ਹਰ ਇੱਕ ਸਰਟੀਫਿਕੇਟ ਮਿਲ ਜਾਵੇ ਪਰ ਖੁਦ ਅੱਜ ਮੰਤਰੀ ਅਮਨ ਅਰੋੜਾ ਵੱਲੋਂ ਉਦਘਾਟਨ ਕੀਤੇ ਹੋਏ ਇੰਡਸਟਰੀ ਲਈ ਉਦਯੋਗਿਕ ਕੇਂਦਰ ਦਾ ਵੀ ਨਿਰਮਾਣ ਹੋਣ ਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਸਿੰਗਲ ਵਿੰਡੋ ਦੇ ਦਾਅਵੇ ਦੇ ਬਾਵਜੂਦ ਵੀ ਇਸ ਥਾਂ ਦੇ ਲਈ ਨਕਸ਼ਾ ਪਾਸ ਕਰਾਉਣ ਦੇ ਵਿੱਚ ਡੇਰਾਬੱਸੀ ਇੰਡਸਟਰੀ ਐਸੋਸੀਏਸ਼ਨ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ।

 ਸਰਕਾਰੀ ਦਫਤਰਾਂ ਦੇ ਵਿੱਚ ਹੋ ਰਹੀ ਖੱਜਲ ਖੁਆਰੀ ਤੋਂ ਲੋਕਾਂ ਨੂੰ ਬਚਾਉਣ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਇਸ ਰਾਜ ਦੇ ਵਿੱਚ ਵੀ ਹੁਣ ਲੋਕਾਂ ਦੀ ਹੋਰ ਹੀ ਲਗਾਤਾਰ ਖੱਜਲ ਖੁਆਰੀ ਸਾਫ ਤੌਰ ਤੇ ਨਜ਼ਰ ਆ ਰਹੀ ਹੈ ਪੰਜਾਬ ਦੀ ਇੰਡਸਟਰੀ ਨੂੰ ਰੀੜ ਦੀ ਹੱਡੀ ਕਹਿਣ ਵਾਲੀ ਪੰਜਾਬ ਸਰਕਾਰ ਹੁਣ ਰੀੜ ਦੀ ਹੱਡੀ ਖੁਦ ਆਪਣੇ ਹੱਥੀ ਤੋੜਦੀ ਨਜ਼ਰ ਆ ਰਹੀ ਹੈ।

Related Post