ਕੌਰੀਅਰ ਕੰਪਨੀ ਨੇ ਨੌਜਵਾਨ ਦੇ ਗੁਆ ਦਿੱਤਾ ਪਾਸਪੋਰਟ, ਪੀੜਤ ਨੇ ਕੀਤੀ ਇਹ ਮੰਗ

ਰੋਜ਼ੀ ਰੋਟੀ ਕਮਾਉਣ ਲਈ ਵਿਦੇਸ਼ ਦੀ ਧਰਤੀ ’ਤੇ ਜਾਣ ਵਾਲੇ ਇਕ ਨੌਜਵਾਨ ਦੇ ਸੁਪਨਿਆਂ ’ਤੇ ਇਕ ਕੌਰੀਅਰ ਕੰਪਨੀ ਨੇ ਪਾਸਪੋਰਟ ਸਮੇਤ ਹੋਰ ਜ਼ਰੂਰੀ ਦਸਤਾਵੇਜ਼ ਗੁਆ ਕੇ ਉਸਦੇ ਸੁਪਨਿਆਂ ’ਤੇ ਪਾਣੀ ਫੇਰ ਦਿੱਤਾ।

By  Aarti February 13th 2023 05:12 PM

ਵਿੱਕੀ ਅਰੋੜਾ (ਹੁਸ਼ਿਆਰਪੁਰ, 13 ਫਰਵਰੀ): ਰੋਜ਼ੀ ਰੋਟੀ ਕਮਾਉਣ ਲਈ ਵਿਦੇਸ਼ ਦੀ ਧਰਤੀ ’ਤੇ ਜਾਣ ਵਾਲੇ ਇਕ ਨੌਜਵਾਨ ਦੇ ਸੁਪਨਿਆਂ ’ਤੇ ਇਕ ਕੌਰੀਅਰ ਕੰਪਨੀ ਨੇ ਪਾਸਪੋਰਟ ਸਮੇਤ ਹੋਰ ਜ਼ਰੂਰੀ ਦਸਤਾਵੇਜ਼ ਗੁਆ ਕੇ ਉਸਦੇ ਸੁਪਨਿਆਂ ’ਤੇ ਪਾਣੀ ਫੇਰ ਦਿੱਤਾ। ਜਿਸ ਤੋਂ ਬਾਅਦ ਪੀੜਤ ਨੌਜਵਾਨ ਵਲੋਂ ਕੌਰੀਅਰ ਕੰਪਨੀ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਹੈ। 


ਜਾਣਕਾਰੀ ਦਿੰਦਿਆਂ ਪੀੜਤ ਨੌਜਵਾਨ ਸਾਹਿਲ ਡੋਗਰਾ ਨੇ ਦੱਸਿਆ ਕਿ ਬੀਤੀ 10 ਫਰਵਰੀ ਨੂੰ ਉਸਨੇ ਕੁਵੈਤ ਜਾਣਾ ਸੀ ਤੇ 31 ਜਨਵਰੀ ਨੂੰ ਕੌਰੀਅਰ ਰਾਹੀਂ ਉਸਦਾ ਪਾਸਪੋਰਟ ਮੁਬੰਈ ਤੋਂ ਆਇਆ ਸੀ ਪਰ ਜਦੋਂ ਕੌਰੀਅਰ ਕੰਪਨੀ ਦਾ ਕਰਿੰਦਾ ਉਸਦਾ ਪਾਸਪੋਰਟ ਘਰ ਦੇਣ ਲਈ ਆ ਰਿਹਾ ਸੀ ਤਾਂ ਰਸਤੇ ’ਚ ਉਸਦਾ ਕੌਰੀਅਰ ਗੁੰਮ ਹੋ ਗਿਆ ਤੇ ਕੌਰੀਅਰ ਕੰਪਨੀ ਵਲੋਂ ਇਸਦੀ ਜਾਣਕਾਰੀ ਉਸਨੂੰ ਨਹੀਂ ਦਿੱਤੀ ਗਈ ਅਤੇ ਜਦੋਂ ਉਹ 7 ਫਰਵਰੀ ਨੂੰ ਕੌਰੀਅਰ ਕੰਪਨੀ ਕੋਲ ਗਿਆ ਤਾਂ ਉਨ੍ਹਾਂ ਵਲੋਂ ਪਾਰਸਲ ਗੁੰਮ ਹੋਣ ਦੀ ਗੱਲ ਕਹਿ ਦਿੱਤੀ ਗਈ। 

ਸਾਹਿਲ ਡੋਗਰਾ ਅਤੇ ਉਸਦੇ ਪਰਿਵਾਰ ਨੇ ਦੱਸਿਆ ਕਿ ਕਾਗਜ਼ਾਤ ਤਿਆਰ ਕਰਵਾਉਣ ’ਤੇ ਉਨ੍ਹਾਂ ਦਾ ਕੁੱਲ 50 ਹਜ਼ਾਰ ਦੇ ਕਰੀਬ ਦਾ ਖਰਚ ਆਇਆ ਸੀ ਤੇ ਜਦੋਂ ਉਨ੍ਹਾਂ ਵਲੋਂ ਏਜੰਟ ਅਤੇ ਕੌਰੀਅਰ ਕੰਪਨੀ ਨਾਲ ਗੱਲ ਕੀਤੀ ਗਈ ਤਾਂ ਉਹ ਕੁਝ ਵੀ ਮਦਦ ਨਹੀਂ ਕਰ ਰਹੇ ਹਨ। 

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਵਲੋਂ ਪੁਲਿਸ ਨੂੰ ਵੀ ਸ਼ਿਕਾਇਤ ਦੇ ਦਿੱਤੀ ਗਈ ਹੈ। ਪੀੜਤ ਨੌਜਵਾਨ ਅਤੇ ਪਰਿਵਾਰ ਨੇ ਪ੍ਰਸ਼ਾਸਨ ਤੋਂ ਉਸਦਾ ਪਾਸਪੋਰਟ ਦੁਬਾਰਾ ਬਣਾ ਕੇ ਦੇਣ ਦੀ ਮੰਗ ਕੀਤੀ ਹੈ। 


ਦੂਜੇ ਪਾਸੇ ਕੌਰੀਅਰ ਕੰਪਨੀ ਦੇ ਕਰਮਚਾਰੀ ਹਰਬੰਸ ਲਾਲ ਨੇ ਦੱਸਿਆ ਕਿ ਜਦੋਂ ਉਹ ਪਾਰਸਲ ਦੇਣ ਲਈ ਜਾ ਰਿਹਾ ਸੀ ਤਾਂ ਰਸਤੇ ਚ ਕਿੱਧਰੇ ਪਾਰਸਲ ਡਿੱਗ ਪਿਆ ਤੇ ਇਸਦੀ ਸੂਚਨਾ ਉਸ ਵਲੋਂ ਕੰਪਨੀ ਨੂੰ ਦੇ ਦਿੱਤੀ ਗਈ ਸੀ ਤੇ ਪੀੜਤ ਦੇ ਘਰ ਦਾ ਪਤਾ ਨਾ ਹੋਣ ਕਾਰਨ ਉਹ ਉਸਨੂੰ ਦੱਸ ਨਹੀਂ ਸਕੇ।

ਇਹ ਵੀ ਪੜ੍ਹੋ: CM ਵੱਲੋਂ ਅਧਿਕਾਰੀਆਂ ਨੂੰ ਹੋਲਾ-ਮਹੱਲਾ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੁਖ਼ਤਾ ਪ੍ਰਬੰਧ ਯਕੀਨੀ ਬਣਾਉਣ ਦੇ ਹੁਕਮ

Related Post