Hoshiarpur Clashed : ਹੁਸ਼ਿਆਰਪੁਰ ਦੇ ਪਿੰਡ ਕੱਕੋ ਚ ਮਾਮੂਲੀ ਗੱਲ ਨੂੰ ਲੈ ਕੇ ਟਕਰਾਅ, ਕਈ ਜ਼ਖਮੀ
ਹੁਸ਼ਿਆਰਪੁਰ ਦੇ ਬੇਹੱਦ ਨਜ਼ਦੀਕੀ ਪਿੰਡ ਕੱਕੋ 'ਚ ਬੀਤੀ ਦੇਰ ਸ਼ਾਮ ਪਿੰਡ ਦੀ ਸਰਪੰਚ ਦੇ ਪਰਿਵਾਰ ਤੇ ਕੁਝ ਪਿੰਡ ਵਾਸੀਆਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਟਕਰਾਅ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਘਟਨਾ 'ਚ ਦੋਹਾਂ ਧਿਰਾਂ ਦੇ ਵਿਅਕਤੀ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਸਿਵਲ ਹਸਤਪਾਲ 'ਚ ਭਰਤੀ ਕਰਵਾਇਆ ਗਿਆ ਹੈ।

ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਬੇਹੱਦ ਨਜ਼ਦੀਕੀ ਪਿੰਡ ਕੱਕੋ 'ਚ ਬੀਤੀ ਦੇਰ ਸ਼ਾਮ ਪਿੰਡ ਦੀ ਸਰਪੰਚ ਦੇ ਪਰਿਵਾਰ ਤੇ ਕੁਝ ਪਿੰਡ ਵਾਸੀਆਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਟਕਰਾਅ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਘਟਨਾ 'ਚ ਦੋਹਾਂ ਧਿਰਾਂ ਦੇ ਵਿਅਕਤੀ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਸਿਵਲ ਹਸਤਪਾਲ 'ਚ ਭਰਤੀ ਕਰਵਾਇਆ ਗਿਆ ਹੈ।
ਪਿੰਡ ਦੀ ਸਰਪੰਚ ਰਾਜਵਿੰਦਰ ਕੌਰ ਨੇ ਦੱਸਿਆ ਕੀ ਪਿੰਡ 'ਚ ਸੀਵਰੇਜ ਦਾ ਕੰਮ ਚੱਲ ਰਿਹਾ ਹੈ ਤੇ ਇਸ ਦੌਰਾਨ ਪਿੰਡ ਦੇ ਹੀ ਕਿਸੇ ਨੌਜਵਾਨ ਵੱਲੋਂ ਕੰਮ 'ਚ ਖ਼ਾਮੀਆਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਜਦੋਂ ਉਹ ਮੌਕੇ ਤੇ ਗਏ ਤਾਂ ਉਕਤ ਨੌਜਵਾਨ ਵੱਲੋਂ ਆਪਣੇ ਸਾਥੀਆਂ ਨਾਲ ਮਿਲਕੇ ਉਨ੍ਹਾਂ ਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਦੇ ਪਰਿਵਾਰਕਿ ਮੈਂਬਰਾਂ ਦੇ ਕੱਪੜੇ ਵੀ ਫਾੜ ਦਿੱਤੇ।
ਉਨ੍ਹਾਂ ਦੋਸ਼ ਲਗਾਇਆ ਕੀ ਇਹ ਵਿਅਕਤੀ ਆਮ ਆਦਮੀ ਪਾਰਟੀ ਨਾਲ ਸਬੰਧ ਰੱਖਦੇ ਨੇ ਤੇ ਵਿਧਾਇਕ ਡਾਕਟਰ ਰਵਜੋਤ ਦੇ ਬੇਹੱਦ ਨਜ਼ਦੀਕੀ ਹਨ। ਦੂਜੇ ਪਾਸੇ ਜ਼ਖਮੀ ਨੌਜਵਾਨ ਸੁਨੀਲ ਕੁਮਾਰ ਨੇ ਕਿਹਾ ਕੀ ਸਰਪੰਚ ਨੇ ਬਿਨ੍ਹਾਂ ਕਿਸੇ ਕਾਰਨ ਹੀ ਆਪਣੇ ਪਰਿਵਾਰ ਨਾਲ ਆ ਕੇ ਉਸ ਨਾਲ ਕੁੱਟਮਾਰ ਕੀਤੀ ਤੇ ਸਿਰ ਚ ਇੱਟ ਮਾਰੀ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ।
ਇਹ ਵੀ ਪੜ੍ਹੋ : Yamunanagar Road Aacident : ਯਮੁਨਾਨਗਰ 'ਚ ਵੀ ਦਿੱਲੀ ਵਰਗਾ ਦਿਲ ਨੂੰ ਦਹਿਲਾ ਦੇਣ ਵਾਲਾ ਹਾਦਸਾ, 1 ਦੀ ਮੌਤ