Punjabi Singer Singga: ਪੰਜਾਬੀ ਗਾਇਕ ਸਿੰਗਾ ਦੀਆਂ ਹੋਰ ਵਧੀਆਂ ਮੁਸ਼ਕਿਲਾਂ, ਹੁਣ ਲੱਗੀ ਧਾਰਾ 295, ਜਾਣੋ ਪੂਰਾ ਮਾਮਲਾ
ਪੰਜਾਬੀ ਗਾਇਕ ਸਿੰਗਾ ਦੀਆਂ ਮੁਸ਼ਕਿਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਹੁਣ ਗਾਇਕ ਸਿੰਗਾ ਖਿਲਾਫ ਧਾਰਾ 295 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
Punjabi Singer Singga: ਪੰਜਾਬੀ ਗਾਇਕ ਸਿੰਗਾ ਦੀਆਂ ਮੁਸ਼ਕਿਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਹੁਣ ਗਾਇਕ ਸਿੰਗਾ ਖਿਲਾਫ ਧਾਰਾ 295 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਈਸਾਈ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮ ਹੇਠ ਇਹ ਮਾਮਲਾ ਦਰਜ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਿਕ ਅੰਮ੍ਰਿਤਸਰ ਵਿਖੇ ਅਜਨਾਲਾ ਥਾਣੇ ’ਚ ਇਸਾਈ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ 'ਚ ਸਿੰਗਾ ’ਤੇ ਮੁਕੱਦਮਾ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਅਵਿਨਾਸ ਮਸੀਹ ਨੇ ਦੱਸਿਆ ਕਿ ਪੰਜਾਬੀ ਗਾਇਕ ਸਿੰਗਾ ਦਾ ਬੀਤੇ ਦਿਨੀਂ ਜੋ ਗਾਣਾ ਸਟੀਲ ਅਲਾਈਵ (Still Alive) ਆਇਆ ਸੀ ਉਸ ਵਿੱਚ ਉਸ ਵੱਲੋਂ ਇਸਾਈ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ, ਜਿਸ ਦੇ ਚਲਦੇ ਗਾਇਕ ਸਿੰਗਾ ਖ਼ਿਲਾਫ਼ ਥਾਣਾ ਅਜਨਾਲਾ ਅੰਦਰ ਧਾਰਾ 295 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਕਾਬਿਲੇਗੌਰ ਹੈ ਕਿ ਪੰਜਾਬੀ ਗਾਇਕ ਸਿੰਗਾ ਦਾ ਬੀਤੇ ਦਿਨੀਂ ਜੋ ਗਾਣਾ ਸਟਿਲ ਅਲਾਈਵ (Still Alive) ਆਇਆ ਸੀ ਉਸ ਚ ਗਾਇਕ ਨੇ ਆਪਣੇ ਹੱਥ ’ਚ ਪਵਿੱਤਰ ਬਾਈਬਲ ਫੜੀ ਹੋਈ ਹੈ ਅਤੇ ਗਲ ਵਿਚ ਕਰਾਸ ਪਾਇਆ ਹੈ। ਇਲਜ਼ਾਮ ਇਹ ਹੈ ਕਿ ਕ੍ਰਿਸ਼ਚਨ ਧਰਮ ਚ ਸਿਸਟਰਾ ਅਤੇ ਫਾਦਰਾ ਨੂੰ ਪਵਿੱਤਰ ਦਾ ਦਰਜਾ ਦਿੱਤਾ ਗਿਆ ਹੈ ਪਰ ਇਸ ਗਾਣੇ ’ਚ ਫਾਦਰਾ ਅਤੇ ਸਿਸਟਰਾ ਦੀ ਬੇਅਦਬੀ ਕੀਤੀ ਗਈ ਹੈ ਜਿਸ ਨੂੰ ਲੈਕੇ ਸਮੂਹ ਇਸਾਈ ਭਾਈਚਾਰੇ ਅੰਦਰ ਰੋਸ ਦੇਖਣ ਨੂੰ ਮਿਲ ਰਿਹਾ ਹੈ।
-ਰਿਪੋਰਟਰ ਮਨਿੰਦਰ ਮੋਂਗਾ ਦੇ ਸਹਿਯੋਗ ਨਾਲ...
ਇਹ ਵੀ ਪੜ੍ਹੋ: Neeru Bajwa and Satinder Sartaj: ਹੁਣ ਇਸ ਫਿਲਮ ’ਚ ਇਕੱਠੇ ਨਜ਼ਰ ਆਾਉਣਗੇ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ