ਪੰਜਾਬ ਦੀਆਂ ਸਮੂਹ ਖਰੀਦ ਏਜੰਸੀਆਂ ਨੇ ਖਰੀਦ ਦਾ ਕੀਤਾ ਬਾਈਕਾਟ

By  Pardeep Singh April 12th 2022 06:19 PM

ਚੰਡੀਗੜ੍ਹ: ਪੰਜਾਬ ਵਿੱਚ 1 ਅਪ੍ਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਹੋ ਗਈ ਸੀ। ਹੁਣ ਪੰਜਾਬ ਦੀਆਂ ਸਮੂਹ ਖਰੀਦ ਏਜੰਸੀਆਂ ਨੇ ਖਰੀਦ ਦਾ ਬਾਈਕਾਟ ਕੀਤਾ ਹੈ।  ਇਹ ਬਾਈਕਾਟ ਕਰਨ ਦਾ ਫੈਸਲਾ ਸਾਰੀਆਂ ਤਾਲਮੇਲ ਕਮੇਟੀਆਂ ਨੇ ਲਿਆ ਹੈ। ਤਾਲਮੇਲ ਕਮੇਟੀਆਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਕੋਈ ਵੀ ਮੁਲਾਜ਼ਮ ਮੰਡੀ ਵਿੱਚ ਨਹੀਂ ਜਾਵੇਗਾ। ਉਧਰ ਪੰਜਾਬ ਵਿੱਚ ਕਣਕ ਦੀ ਖਰੀਦ ਦਾ ਸੀਜ਼ਨ ਪੂਰਾ ਜੋਰਾਂ ਉਤੇ ਹੈ। ਐਫਸੀਆਈ ਵੱਲੋਂ ਲਗਾਈਆ ਸ਼ਰਤਾਂ ਹਟਾਉਣ ਦੀ ਮੰਗ ਕੀਤੀ ਜਾ ਰਹੀ ਹੈ। ਸਾਰੇ ਖਰੀਦ ਏਜੰਸੀਆਂ ਦੇ ਮੁਲਾਜ਼ਮਾਂ ਨੂੰ ਅੱਜ ਤੋਂ ਮੰਡੀ ਛੱਡਣ ਦੇ ਹੁਕਮ ਦਿੱਤੇ ਗਏ ਹਨ। ਇਹ ਵੀ ਪੜ੍ਹੋ:ਬਲਾਤਕਾਰ ਮਾਮਲੇ 'ਚ ਸਿਮਰਨਜੀਤ ਸਿੰਘ ਬੈਂਸ ਨੂੰ ਵੱਡਾ ਝਟਕਾ, ਇਸ਼ਤਿਹਾਰੀ ਮੁਲਜ਼ਮ ਕਰਾਰ -PTC News

Related Post