ਵੈਕਸੀਨ ਤੇ ਫ਼ਤਹਿ ਕਿੱਟ ਘੁਟਾਲੇ ਦਾ ਜੁਆਬ ਮੰਗਦੀ ਅਕਾਲੀ ਲੀਡਰਸ਼ਿੱਪ ਨੂੰ ਕੀਤਾ ਗਿਰਫ਼ਤਾਰ

By  Jagroop Kaur June 15th 2021 02:25 PM -- Updated: June 15th 2021 04:20 PM

ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੋਹਾਲੀ ਵਿਖੇ ਫਾਰਮ ਹਾਊਸ ਸਿਸਵਾਂ ਅੱਗੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਮੁੱਦੇ ‘ਤੇ ਧਰਨਾ ਦਿੱਤਾ ਗਿਆ ਹੈ। ਇਸ ਧਰਨੇ ਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਮਜੀਠੀਆ ਨੂੰ ਪੁਲਿਸ ਵੱਲੋਂ ਗਿਰਫ਼ਤਾਰ ਕਰ ਲਿਆ ਗਿਆ। ਇਸ ਤੋਂ ਪਹਿਲਾਂ ਅਕਾਲੀ ਵਰਕਰਾਂ ਉਤੇ ਲਾਠੀਆਂ ਅਤੇ ਪਾਣੀ ਦੀਆਂ ਬੁਛਾੜਾਂ ਵੀ ਪਾਈਆਂ ਗਈਆਂ। Read More : ਕੇਂਦਰੀ ਗ੍ਰਹਿ ਮੰਤਰਾਲੇ ਨੇ ਜਾਰੀ ਕੀਤਾ ਅਲਰਟ, ਵੈਕਸੀਨ ਲੈਣ ਤੋਂ ਪਹਿਲਾਂ ਰੱਖੋ ਇਹਨਾਂ ਗੱਲਾਂ… ਪੰਜਾਬ ਦੀ ਲੜਾਈ ਲਈ ਬਸਪਾ ਅਤੇ ਅਕਾਲੀ ਦਲ ਦੋਹੇਂ ਤਾਕਤਵਰ ਪਤੀਆਂ ਇਕੱਠੀਆਂ ਹੋ ਗਈਆਂ ਹਨ ਤੇ ਹੁਣ ਮਿਲ ਕੇ ਲੜਾਈ ਲੜੀ ਜਾਵੇਗੀ ਅਤੇ ਘਪਲਿਆਂ ਦੀ ਸਰਕਾਰ ਤੋਂ ਪੰਜਾਬ ਵਾਸੀਆਂ ਨੂੰ ਨਿਜਾਤ ਦਵਾਈ ਜਾਵੇਗੀ।Click here to follow PTC News on Twitterਪੜ੍ਹੋ ਹੋਰ ਖ਼ਬਰਾਂ : ਪੰਜਾਬ ਕੋਵਿਡ ਰਿਵਿਊ ਕਮੇਟੀ ਦੀ ਅੱਜ ਹੋਵੇਗੀ ਮੀਟਿੰਗ , ਕੋਰੋਨਾ ਪਾਬੰਦੀਆਂ ਨੂੰ ਲੈ ਕੇ ਆ ਸਕਦਾ ਹੈ ਵੱਡਾ ਫੈਸਲਾ ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੂਬੇ ‘ਚ 5 ਸਾਲ ਤੋਂ ਰੇਤ ਦਾ ਕੋਈ ਟੈਂਡਰ ਨਹੀਂ ਹੋਇਆ। ਕਾਂਗਰਸ ਨੇ ਦਲਿਤ ਵਿਦਿਆਥੀਆਂ ਨੂੰ ਸਕਾਲਰਸ਼ਿਪ ਜਾਰੀ ਨਾ ਕਰਕੇ ਧੋਖਾ ਕੀਤਾ ਹੈ। ਕਾਂਗਰਸ ਨੂੰ ਜੜੋਂ ਪੁੱਟਣ ਲਈ ਅੱਜ ਤੋਂ ਨੀਂਹ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਬਸਪਾਦੀ ਮੰਗ ਹੈ ਕਿ ਵੈਕਸੀਨ ਘੁਟਾਲੇ ਅਤੇ ਫ਼ਤਹਿ ਕਿੱਟ ਘੁਟਾਲੇ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ। ਸ਼੍ਰੋਮਣੀ ਅਕਾਲੀ ਦਲ -ਬਸਪਾ ਸਰਕਾਰ ਆਉਣ ‘ਤੇ ਘੁਟਾਲੇ ਕਰਨ ਵਾਲਿਆਂ ਤੋਂ ਰਕਮ ਵਸੂਲੀ ਜਾਵੇਗੀ।

Related Post