ਮੁਸਲਮਾਨ ਭਾਈਚਾਰੇ ਵੱਲੋਂ ਅੱਜ ਦੇਸ਼ ਭਰ ‘ਚ ਮਨਾਇਆ ਜਾ ਰਿਹੈ ਈਦ-ਉਲ-ਫਿਤਰ ਦਾ ਤਿਉਹਾਰ
ਨਵੀਂ ਦਿੱਲੀ : ਅੱਜ ਪੂਰੇ ਦੇਸ਼ ਭਰ ‘ਚ ਈਦ-ਉਲ-ਫਿਤਰ ਮਨਾਈ ਜਾ ਰਹੀ ਹੈ। ਦੇਸ਼ ਭਰ ‘ਚ ਮੁਸਲਿਮ ਭਾਈਚਾਰਾ ਈਦ ਦੀ ਨਮਾਜ਼ ਅਦਾ ਕਰ ਰਿਹਾ ਹੈ ਤੇ ਗਲੇ ਮਿਲ ਕੇ ਈਦ ਦੀਆਂ ਵਧਾਈਆਂ ਦੇ ਰਿਹਾ ਹੈ।ਈਦ-ਉਲ-ਫਿਤਰ ਦੇ ਦਿਨ ਲੋਕ ਅੱਲਾਹ ਦਾ ਸ਼ੁੱਕਰੀਆ ਕਰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਹੀ ਰਹਿਮਤ ਨਾਲ ਉਹ ਪੂਰੇ ਇਕ ਮਹੀਨੇ ਤਕ ਰਮਜ਼ਾਨ ਦਾ ਵਰਤ ਰੱਖ ਪਾਉਂਦੇ ਹਨ। [caption id="attachment_497351" align="aligncenter"] ਮੁਸਲਮਾਨ ਭਾਈਚਾਰੇ ਵੱਲੋਂ ਅੱਜ ਦੇਸ਼ ਭਰ ‘ਚ ਮਨਾਇਆ ਜਾ ਰਿਹੈ ਈਦ-ਉਲ-ਫਿਤਰ ਦਾ ਤਿਉਹਾਰ[/caption] ਇਸਲਾਮ ਧਰਮ ਵਿਚ ਇਸ ਸਮੇਂ ਰਮਜ਼ਾਨ ਦਾ ਪਵਿੱਤਰ ਮਹੀਨਾ ਚੱਲ ਰਿਹਾ ਹੈ। ਜਿਸ ਦਿਨ ਰਮਜ਼ਾਨ ਦਾ ਪਵਿੱਤਰ ਮਹੀਨਾ ਖ਼ਤਮ ਹੁੰਦਾ ਹੈ, ਠੀਕ ਉਸ ਦੇ ਅਗਲੇ ਦਿਨ ਈਦ-ਉਲ-ਫਿਤਰ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਨੂੰ ਮਿੱਠੀ ਈਦ ਵੀ ਕਹਿੰਦੇ ਹਨ। ਈਦ-ਉਲ-ਫਿਤਰ ਦਾ ਤਿਉਹਾਰ ਇਸਲਾਮਿਕ ਕੈਲੰਡਰ ਅਨੁਸਾਰ ਰਮਜ਼ਾਨ ਤੋਂ ਬਾਅਦ ਸ਼ੱਵਾਲ ਦੀ ਪਹਿਲੀ ਤਰੀਕ ਨੂੰ ਮਨਾਇਆ ਜਾਂਦਾ ਹੈ। [caption id="attachment_497349" align="aligncenter"] ਮੁਸਲਮਾਨ ਭਾਈਚਾਰੇ ਵੱਲੋਂ ਅੱਜ ਦੇਸ਼ ਭਰ ‘ਚ ਮਨਾਇਆ ਜਾ ਰਿਹੈ ਈਦ-ਉਲ-ਫਿਤਰ ਦਾ ਤਿਉਹਾਰ[/caption] ਬੀਤੀ ਰਾਤ ਪੂਰੇ ਦੇਸ਼ 'ਚ ਈਦ ਦਾ ਚੰਨ ਦੇਖਿਆ ਗਿਆ ,ਜਿਸ ਤੋਂ ਬਾਅਦ ਅੱਜ ਈਦ ਦੇ ਇਸ ਪਾਵਨ ਤਿਓਹਾਰ ਨੂੰ ਮਨਾਇਆ ਜਾ ਰਿਹਾ ਹੈ। ਅੱਜ ਹਰ ਪਾਸੇ ਈਦ ਦੀਆਂ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਹਨ। ਈਦ ਨੂੰ ਲੈ ਕੇ ਦੇਸ਼ ਭਰ ਚ ਜਸ਼ਨ ਦਾ ਮਾਹੌਲ ਹੈ। ਰਮਜ਼ਾਨ ਦੇ ਪਵਿੱਤਰ ਮਹੀਨੇ ਤੋਂ ਬਾਅਦ ਆਉਣ ਵਾਲੀ ਇਸ ਈਦ ਨੂੰ ਈਦ- ਉਲ- ਫਿਤਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। [caption id="attachment_497352" align="aligncenter"] ਮੁਸਲਮਾਨ ਭਾਈਚਾਰੇ ਵੱਲੋਂ ਅੱਜ ਦੇਸ਼ ਭਰ ‘ਚ ਮਨਾਇਆ ਜਾ ਰਿਹੈ ਈਦ-ਉਲ-ਫਿਤਰ ਦਾ ਤਿਉਹਾਰ[/caption] ਈਦ-ਉਲ-ਫਿਤਰ ਦੇ ਦਿਨ ਮਸਜਿਦਾਂ ਨੂੰ ਸਜਾਇਆ ਜਾਂਦਾ ਹੈ। ਲੋਕ ਨਵੇਂ ਕਪੜੇ ਪਾਉਂਦੇ ਹਨ, ਨਮਾਜ਼ ਪੜ੍ਹਦੇ ਹਨ, ਇਕ-ਦੂਜੇ ਨਾਲ ਗਲ਼ੇ ਮਿਲ ਕੇ ਮੁਬਾਰਕਬਾਦ ਦਿੰਦੇ ਹਨ। ਲਗਭਗ 1 ਮਹੀਨੇ ਦੇ ਰੋਜਿਆਂ ਤੋਂ ਬਾਅਦ ਮੁਸਲਿਮ ਭਾਈਚਾਰਾ ਆਪਣਾ ਰੋਜਾ ਖੋਲਦਾ ਹੈ ਤੇ ਈਦ ਵਾਲੇ ਦਿਨ ਖਾਸ ਪਕਵਾਨ ਤਿਆਰ ਕੀਤੇ ਜਾਂਦੇ ਹਨ। ਜਿਸ ਨੂੰ ਸਾਰੇ ਬਹੁਤ ਖੁਸ਼ ਹੋ ਕੇ ਖਾਂਦੇ ਹਨ। ਈਦ ਦੀਆਂ ਸੇਵੀਆਂ ਖਾਸ ਤੌਰ 'ਤੇ ਬੇਹਦ ਪਸੰਦ ਕੀਤੀਆਂ ਜਾਂਦੀਆਂ ਹਨ। [caption id="attachment_497350" align="aligncenter"] ਮੁਸਲਮਾਨ ਭਾਈਚਾਰੇ ਵੱਲੋਂ ਅੱਜ ਦੇਸ਼ ਭਰ ‘ਚ ਮਨਾਇਆ ਜਾ ਰਿਹੈ ਈਦ-ਉਲ-ਫਿਤਰ ਦਾ ਤਿਉਹਾਰ[/caption] ਈਦ ਦਾ ਮਹੱਤਵ ਕਿਹਾ ਜਾਂਦਾ ਹੈ ਕਿ, ਪੈਗੰਬਰ ਮੁਹੰਮਦ ਸਾਹਬ ਦੀ ਅਗਵਾਈ ’ਚ ਜੰਗ-ਏ-ਬਦਰ ’ਚ ਮੁਸਲਮਾਨਾਂ ਦੀ ਜਿੱਤ ਹੋਈ ਸੀ। ਜਿੱਤ ਦੀ ਖ਼ੁਸ਼ੀ ’ਚ ਲੋਕਾਂ ਨੇ ਈਦ ਮਨਾਈ ਸੀ ਤੇ ਘਰਾਂ ’ਚ ਮਿੱਠੇ ਪਕਵਾਨ ਬਣਾਏ ਗਏ ਸੀ। ਇਸ ਤਰ੍ਹਾਂ ਨਾਲ ਈਦ-ਉਲ-ਫਿਤਰ ਦੀ ਸ਼ੁਰੂਆਤ ਜੰਗ-ਏ-ਬਦਰ ਤੋਂ ਬਾਅਦ ਹੋਈ ਸੀ। [caption id="attachment_497349" align="aligncenter"] ਮੁਸਲਮਾਨ ਭਾਈਚਾਰੇ ਵੱਲੋਂ ਅੱਜ ਦੇਸ਼ ਭਰ ‘ਚ ਮਨਾਇਆ ਜਾ ਰਿਹੈ ਈਦ-ਉਲ-ਫਿਤਰ ਦਾ ਤਿਉਹਾਰ[/caption] ਚੰਦ ਦੇ ਨਿਕਲਣ ਦਾ ਮਹੱਤਵ ਦਰਅਸਲ ਇਸਲਾਮਿਕ ਕੈਲੰਡਰ ਚੰਦ ’ਤੇ ਆਧਾਰਿਤ ਹੈ। ਚੰਦ ਦੇ ਦਿਖਾਈ ਦੇਣ ’ਤੇ ਹੀ ਈਦ ਜਾਂ ਪ੍ਰਮੁੱਖ ਤਿਉਹਾਰ ਮਨਾਏ ਜਾਂਦੇ ਹਨ। ਰਮਜ਼ਾਨ ਦੇ ਪਵਿਤਰ ਮਹੀਨੇ ਦੀ ਸ਼ੁਰੂਆਤ ਚੰਦ ਦੇ ਦੇਖਣ ਨਾਲ ਹੁੰਦੀ ਹੈ ਤੇ ਇਸ ਦੀ ਸਮਾਪਤੀ ਵੀ ਚੰਦ ਦੇ ਨਿਕਲਣ ਨਾਲ ਹੁੰਦੀ ਹੈ। ਰਮਜ਼ਾਨ ਦੇ 29 ਜਾਂ 30 ਦਿਨਾਂ ਤੋਂ ਬਾਅਦ ਈਦ ਦਾ ਚੰਦ ਦਿਖਾਈ ਦਿੰਦਾ ਹੈ। -PTCNews