ਧਰਮਿੰਦਰ ਹੇਮਾ ਦੇ ਘਰ ਆਈ ਦੋਹਰੀ ਖੁਸ਼ੀ, ਪ੍ਰਸ਼ੰਸਕਾਂ ਨੇ ਦਿੱਤੀਆਂ ਵਧਾਈਆਂ
ਬਾਲੀਵੁੱਡ ਅਦਾਕਾਰ ਧਰਮਿੰਦਰ ਅਤੇ ਹੇਮਾ ਮਾਲਿਨੀ ਦੇ ਘਰ ਇਕ ਵਾਰ ਫਿਰ ਖੁਸ਼ੀਆਂ ਨਾਲ ਮਹਿਕਿਆ ਹੈ , ਜਿਥੇ ਉਹਨਾਂ ਘਰ ਇਸ ਵਾਰ ਇਕ ਨਹੀਂ ਬਲਕਿ ਦੋਹਰੀ ਖ਼ੁਸ਼ੀ ਨੇ ਦਸਤਕ ਦਿੱਤੀ ਹੈ। ਜੀ ਹਾਂ ਗੱਲ ਕਰ ਰਹੇ ਹਾਂ ਧਰਮਿੰਦਰ ਹੇਮਾ ਇਕ ਵਾਰ ਫਿਰ ਤੋਂ ਨਾਨਾ-ਨਾਨੀ ਬਣ ਗਏ ਹਨ। ਉਹਨਾਂ ਦੀ ਛੋਟੀ ਧੀ ਅਹਾਣਾ ਦੀ , ਜਿੰਨਾ ਘਰ ਜੁੜਵਾਂ ਬੱਚਿਆਂ ਨੇ ਜਨਮ ਲਿਆ ਹੈ। ਉਨ੍ਹਾਂ ਨੇ ਕ੍ਰਮਵਾਰ ਦੋਵਾਂ ਦਾ ਨਾਮ ਆਸਟਰੀਆ ਅਤੇ ਆਦੀਆ ਰੱਖਿਆ ਹੈ। ਇਹ ਜਾਣਕਾਰੀ ਅਹਾਨਾ ਦਿਓਲ ਦੇ ਨਾਮ 'ਤੇ ਇੰਸਟਾਗ੍ਰਾਮ' ਤੇ ਬਣਾਏ ਗਏ ਅਨਵੈਰੀਫਾਈਡ ਅਕਾਉਂਟ ਤੋਂ ਦਿੱਤੀ ਗਈ ਹੈ। ਅਹਾਨਾ ਦਿਓਲ ਨਾਮਕ ਇਕ ਅਕਾਉਂਟ ਵਿਚ ਲਿਖਿਆ ਹੈ |"ਅਸੀਂ ਆਪਣੀਆਂ ਜੁੜਵਾਂ ਧੀਆਂ ਅਸਟਰੀਆ ਅਤੇ ਆਦੀਆ ਦੀ ਆਮਦ ਦੀ ਖ਼ਬਰ ਸੁਣ ਕੇ ਬਹੁਤ ਖੁਸ਼ ਹਾਂ। ਅਹਾਣਾ ਦੇ ਬੱਚਿਆਂ ਦੀ ਖੁਸ਼ੀ ਜਿਥੇ ਨਾਨਾ-ਨਾਨਾ ਹੇਮਾ ਮਾਲਿਨੀ ਅਤੇ ਧਰਮਿੰਦਰ ਦਿਓਲ ਖੁਸ਼ ਹਨ ਉਥੇ ਹੀ ਇਸ ਦੀ ਖੁਸ਼ੀ ਦਾਦਾ-ਦਾਦੀ ਪੁਸ਼ਪਾ ਅਤੇ ਵਿਪਿਨ ਵੋਹਰਾ ਨੂੰ ਵੀ ਇਸ ਤੋਂ ਵੱਧ ਹੀ। ਜੋ ਕਿ ਫੁੱਲੇ ਨਹੀਂ ਸਮਾ ਰਹੇ। ਇਸ ਦੀ ਜਾਣਕਾਰੀ ਮਿਲਦੇ ਹੀ ਪ੍ਰਸ਼ੰਸਕ ਦਿਓਲ ਪਰਿਵਾਰ ਨੂੰ ਵਧਾਈ ਦੇ ਸੰਦੇਸ਼ ਦੇ ਰਹੇ ਹਨ। ਦੱਸ ਦੇਈਏ ਕਿ ਅਹਾਨਾ ਦਿਓਲ ਨੇ 2 ਫਰਵਰੀ 2014 ਨੂੰ ਵੈਭਵ ਵੋਹਰਾ ਨਾਲ ਵਿਆਹ ਹੋਇਆ ਸੀ। ਉਨ੍ਹਾਂ ਦੇ ਪਹਿਲੇ ਬੇਟੇ ਦਾ ਜਨਮ ਜੂਨ 2015 ਵਿੱਚ ਹੋਇਆ ਸੀ। ਅਹਾਨਾ ਨੇ ਆਪਣੇ ਬੇਟੇ ਦਾ ਨਾਮ ਡਰੇਨ ਵੋਹਰਾ ਰੱਖਿਆ ਹੈ। ਤੁਹਾਨੂੰ ਦੱਸ ਦੇਈਏ ਕਿ ਅਹਾਨਾ ਦਿਓਲ ਨੇ ਆਪਣੇ ਪਰਿਵਾਰ ਦੇ ਹੋਰ ਲੋਕਾਂ ਵਾਂਗ ਫਿਲਮਾਂ ਵਿੱਚ ਕਰੀਅਰ ਨਹੀਂ ਬਣਾਇਆ ਹੈ।