ਅੰਮ੍ਰਿਤਸਰ 'ਚ ਡੇਰਾ ਸਮਰਥਕਾਂ ਤੇ ਨਿਹੰਗਾਂ ਵਿਚਾਲੇ ਝੜਪ ਤੋਂ ਬਾਅਦ DGP ਨੇ ਲਿਆ ਘਟਨਾ ਸਥਾਨ ਦਾ ਜਾਇਜ਼ਾ

By  Pardeep Singh September 5th 2022 02:50 PM -- Updated: September 5th 2022 02:57 PM

ਬਿਆਸ:  ਰਾਧਾ ਸੁਆਮੀ ਡੇਰਾ ਬਿਆਸ ਅਤੇ ਨਿਹੰਗਾਂ ਦੇ ਸਮਰਥਕਾਂ ਵਿਚਾਲੇ ਹੋਏ ਖ਼ੂਨੀ ਟਕਰਾਅ ਤੋਂ ਬਾਅਦ ਡੀਜੀਪੀ ਗੌਰਵ ਯਾਦਵ ਐਤਵਾਰ ਰਾਤ ਘਟਨਾ ਸਥਾਨ 'ਤੇ ਪਹੁੰਚੇ ਅਤੇ ਜਾਇਜ਼ਾ ਲਿਆ। ਇਸ ਮੌਕੇ ਬਾਰਡਰ ਜ਼ੋਨ ਦੇ ਆਈਜੀ ਮਨੀਸ਼ ਚਾਵਲਾ, ਐਸਐਸਪੀ (ਦਿਹਾਤੀ) ਸਵਪਨਾ ਸ਼ਰਮਾ ਨੇ ਡੀਜੀਪੀ ਨੂੰ ਹਰ ਪਹਿਲੂ ਤੋਂ ਜਾਣੂ ਕਰਵਾਇਆ। ਫਿਲਹਾਲ ਪੁਲਿਸ ਨੇ ਕਿਸੇ ਵੀ ਧਿਰ ਖਿਲਾਫ ਮਾਮਲਾ ਦਰਜ ਨਹੀਂ ਕੀਤਾ ਹੈ। ਪੁਲਿਸ ਮਾਮਲੇ ਦੀ ਪੂਰੀ ਬਰੀਕੀ ਨਾਲ ਜਾਂਚ ਕਰ ਰਹੀ ਹੈ। ਏਡੀਜੀਪੀ ਅਰਪਿਤ ਸ਼ੁਕਲਾ ਨੇ ਕਿਹਾ ਕਿ ਜ਼ਮੀਨ ਨੂੰ ਲੈ ਕੇ ਰਾਧਾਸੁਆਮੀ ਸਮਰਥਕਾਂ ਅਤੇ ਨਿਹੰਗ ਜੱਥੇਬੰਦੀਆਂ ਵਿਚਾਲੇ ਝੜਪ ਹੋ ਚੁੱਕੀ ਹੈ, ਜੋ ਪਹਿਲਾਂ ਹੀ ਚੱਲ ਰਹੀ ਹੈ। ਸ਼ੁਕਲਾ ਨੇ ਕਿਹਾ ਕਿ ਕਈ ਲੋਕਾਂ ਵੱਲੋਂ ਗੋਲੀਬਾਰੀ ਵੀ ਕੀਤੀ ਗਈ ਹੈ ਅਤੇ ਅਸੀਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਗੋਲੀਬਾਰੀ ਕਿਸ ਨੇ ਕੀਤੀ ਅਤੇ ਕੀ ਹਥਿਆਰ ਲਾਇਸੈਂਸੀ ਸਨ ਜਾਂ ਨਹੀਂ। ਸ਼ੁਕਲਾ ਨੇ ਦੱਸਿਆ ਕਿ ਅਜੇ ਤੱਕ ਕਿਸੇ ਨੂੰ ਹਿਰਾਸਤ ਵਿੱਚ ਨਹੀਂ ਲਿਆ ਗਿਆ ਹੈ, ਹੁਣ ਬਿਆਨ ਦਰਜ ਕੀਤੇ ਜਾ ਰਹੇ ਹਨ। ਡੇਰਾ ਰਾਧਾਸੁਆਮੀ ਦੇ ਪੈਰੋਕਾਰਾਂ ਤੇ ਨਹਿੰਗ ਸਿੰਘਾਂ ਵਿਚਾਲੇ ਹੋਈ ਝੜਪ, ਕਈ ਜਣੇ ਹੋਏ ਜ਼ਖ਼ਮੀ ਦੱਸ ਦੇਈਏ ਕਿ ਬੀਤੇ ਦਿਨ ਬਿਆਸ ਵਿਖੇ ਡੇਰਾ ਰਾਧਾਸੁਆਮੀ ਦੇ ਪੈਰੋਕਾਰਾਂ ਤੇ ਨਿਹੰਗ ਸਿੰਘਾਂ ਵਿਚਾਲੇ ਹੋਈ ਝੜਪ ਵਿੱਚ ਕਈ ਵਿਅਕਤੀ ਜ਼ਖ਼ਮੀ ਹੋਣ ਦੀ ਖ਼ਬਰ ਸਾਹਮਣੇ ਆਈ ਸੀ। ਇਸ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ। ਦੋਵੇਂ ਧਿਰਾਂ ਵਿਚ ਗਾਵਾਂ ਨੂੰ ਲੈ ਕੇ ਵਿਵਾਦ ਸ਼ੁਰੂ ਹੋਇਆ ਸੀ ਜੋ ਕਿ ਬਾਅਦ ਵਿਚ ਖ਼ੂਨੀ ਰੂਪ ਧਾਰਨ ਕਰ ਗਿਆ। ਭਾਰੀ ਗਿਣਤੀ ਵਿਚ ਮੌਕੇ ਉਤੇ ਪੁਲਿਸ ਬਲ ਪੁੱਜ ਗਿਆ ਤੇ ਹਾਲਾਤ ਉਤੇ ਕਾਬੂ ਪਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਦੋਵੇਂ ਧਿਰਾਂ ਨੇ ਇਕ ਦੂਜੇ ਉਤੇ ਇੱਟਾਂ ਰੋੜਿਆਂ ਨਾਲ ਹਮਲਾ ਸ਼ੁਰੂ ਕਰ ਦਿੱਤਾ ਤੇ ਬਾਅਦ ਵਿਚ ਫਾਇਰਿੰਗ ਵੀ ਕੀਤੀ। ਅੰਮ੍ਰਿਤਸਰ ਦੇ ਐਸਐਸਪੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਥਿਤੀ ਕੰਟਰੋਲ ਵਿੱਚ ਹੈ। ਝੜਪ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਉਪਰ ਪਹੁੰਚ ਗਈ। ਇਸ ਦੌਰਾਨ ਲੋਕਾਂ ਨੂੰ ਭਜਾਉਣ ਲਈ ਪੁਲਿਸ ਨੂੰ ਹਲਕਾ ਲਾਠੀਚਾਰਜ ਵੀ ਕਰਨਾ ਪਿਆ। ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ, ਸਿਵਲ ਹਸਪਤਾਲ ਅੰਮ੍ਰਿਤਸਰ ਤੇ ਗੁਰੂ ਨਾਨਕ ਹਸਪਤਾਲ ਅੰਮਿ੍ਤਸਰ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਰੇ ਜ਼ਖ਼ਮੀ ਇਲਾਜ ਅਧੀਨ ਹਨ ਪਰ ਕਿਸੇ ਦੇ ਜਾਨ ਜਾਣ ਦੀ ਖ਼ਬਰ ਨਹੀਂ ਹੈ। ਕਾਬਿਲੇਗੌਰ ਹੈ ਕਿ ਪਹਿਲਾਂ ਵੀ 3 ਵਾਰ ਇਸੇ ਮਸਲੇ ਉਤੇ ਹੋ ਲੜਾਈ ਹੋ ਚੁੱਕੀ ਹੈ।   ਇਹ ਵੀ ਪੜ੍ਹੋ:ਕਿਸਾਨਾਂ ਵੱਲੋਂ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦੇ ਖਿਲਾਫ਼ ਧਰਨਾ -PTC News

Related Post