ਮੁੰਬਈ ਤੋਂ ਬਾਅਦ ਹੁਣ ਇਸ ਸੂਬੇ 'ਚ ਮਿਲਿਆ ਕੋਰੋਨਾ ਦੇ XE ਵੇਰੀਐਂਟ ਦਾ ਮਰੀਜ਼

By  Riya Bawa April 9th 2022 01:39 PM

Corona New Variant XE: ਦੇਸ਼ ਵਿੱਚ ਕਰੋਨਾ ਸੰਕਰਮਣ ਦੇ ਮਾਮਲੇ ਲਗਾਤਾਰ ਘਟਦੇ ਜਾ ਰਹੇ ਹਨ ਜਿਸ ਕਾਰਨ ਕਈ ਸੂਬਿਆਂ ਵਿੱਚ ਸਾਰੇ ਪਾਬੰਦਾਂ ਨੂੰ ਹਟਾ ਦਿੱਤਾ ਗਿਆ ਹੈ। ਦੇਸ਼ 'ਚ ਕੋਰੋਨਾ ਸੰਕਰਮਣ ਦੇ ਮਾਮਲਿਆਂ ਵਿੱਚ ਕਮੀ ਦੇ ਵਿਚਕਾਰ ਮੁੰਬਈ ਵਿੱਚ ਇੱਕੋ ਸਮੇਂ ਦੋ ਨਵੇਂ ਰੂਪਾਂ ਦੇ ਮਾਮਲੇ ਦੀ ਪੁਸ਼ਟੀ ਹੋਣ ਤੋਂ ਬਾਅਦ ਹਲਚਲ ਮਚ ਗਈ ਹੈ। ਮੁੰਬਈ ਤੋਂ ਬਾਅਦ ਹੁਣ ਗੁਜਰਾਤ ਵਿੱਚ Omicron ਦੇ ਸਬ-ਵੇਰੀਐਂਟ XE ਨਾਲ ਸੰਕਰਮਿਤ ਇੱਕ ਮਰੀਜ਼ ਪਾਇਆ ਗਿਆ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਉੱਚ ਸੂਤਰਾਂ ਦੇ ਹਵਾਲੇ ਨਾਲ ਮੀਡੀਆ ਰਿਪੋਰਟ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਮਰੀਜ਼ 13 ਮਾਰਚ ਨੂੰ ਪਾਜ਼ੇਟਿਵ ਪਾਇਆ ਗਿਆ ਸੀ ਅਤੇ ਇੱਕ ਹਫ਼ਤੇ ਵਿੱਚ ਠੀਕ ਹੋ ਗਿਆ ਸੀ। ਇੱਕ ਵਿਅਕਤੀ 'ਚ ਇਸ ਸੰਕ੍ਰਮਣ ਦੀ ਪੁਸ਼ਟੀ ਹੋਈ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਉੱਚ ਅਧਿਕਾਰਤ ਸੂਤਰਾਂ ਅਨੁਸਾਰ ਐਕਸਐਮ ਵੇਰੀਐਂਟ ਦਾ ਵੀ ਇੱਕ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਮੁੰਬਈ 'ਚ XM ਵੇਰੀਐਂਟ ਦਾ ਮਾਮਲਾ ਸਾਹਮਣੇ ਆਇਆ ਸੀ। ਇਹ ਰੂਪ Omicron ਦੇ ਉਪ ਵੰਸ਼ ਹਨ। India reports first case of new Covid-19 variant XE in Mumbai WHO ਦੇ ਅਨੁਸਾਰ, XE ਵੇਰੀਐਂਟ Omicron ਦੇ ba.1 ਅਤੇ ba.2 ਦਾ ਸੁਮੇਲ ਹੈ। ਇਸ ਨੂੰ ਵਿਗਿਆਨਕ ਭਾਸ਼ਾ ਵਿੱਚ ਦੋ ਉਪ-ਲਾਈਨਾਂ ਦਾ ਹਾਈਬ੍ਰਿਡ ਕਿਹਾ ਜਾ ਸਕਦਾ ਹੈ। ਫਿਲਹਾਲ ਇਸ ਵੇਰੀਐਂਟ ਬਾਰੇ ਬਹੁਤ ਘੱਟ ਜਾਣਕਾਰੀ ਹੈ। ਇਸ ਲਈ, ਜਦੋਂ ਤੱਕ ਇਸ ਵੇਰੀਐਂਟ ਨਾਲ ਲਾਗ ਦੀ ਦਰ, ਇਸਦੀ ਗੰਭੀਰਤਾ ਅਤੇ ਇਸਦੇ ਚਰਿੱਤਰ ਦਾ ਪਤਾ ਨਹੀਂ ਲੱਗ ਜਾਂਦਾ, ਇਸ ਨੂੰ ਓਮਿਕਰੋਨ ਮੰਨਿਆ ਜਾ ਸਕਦਾ ਹੈ। India reports first case of new Covid-19 variant XE in Mumbai ਇਹ ਵੀ ਪੜ੍ਹੋ : JEE Main 2022: ਉਮੀਦਵਾਰਾਂ ਨੂੰ ਤਿਆਰੀ ਲਈ ਮਿਲਿਆ ਇੱਕ ਹੋਰ ਮਹੀਨਾ, NTA ਨੇ ਬਦਲੀਆਂ ਤਾਰੀਖਾਂ WHO ਮੁਤਾਬਕ, ਕੋਰੋਨਾ ਵਾਇਰਸ ਦੇ ਜੋ ਵੀ ਰੂਪ ਆਏ ਹਨ, ਉਨ੍ਹਾਂ ਵਿੱਚੋਂ ਇਹ ਵੇਰੀਐਂਟ ਲੋਕਾਂ ਨੂੰ ਬਹੁਤ ਤੇਜ਼ੀ ਨਾਲ ਸੰਕਰਮਿਤ ਕਰਦਾ ਹੈ। ਸ਼ੁਰੂਆਤੀ ਅੰਕੜਿਆਂ ਦੇ ਆਧਾਰ 'ਤੇ, ਇਹ ਪਾਇਆ ਗਿਆ ਕਿ ਇਹ ਰੂਪ BA2 ਦੇ ਮੁਕਾਬਲੇ ਕਮਿਊਨਿਟੀ ਪੱਧਰ 'ਤੇ 10 ਗੁਣਾ ਤੇਜ਼ੀ ਨਾਲ ਫੈਲਦਾ ਹੈ। -PTC News

Related Post