ਅਗਾਊਂ ਜ਼ਮਾਨਤ ਮਿਲਣ ਮਗਰੋਂ ਬਿਕਰਮ ਮਜੀਠੀਆ ਨੇ ਕਿਹਾ-ਕਾਂਗਰਸ ਸਰਕਾਰ ਨੇ ਕਾਨੂੰਨ ਛਿੱਕੇ ਟੰਗਿਆ

By  Riya Bawa January 11th 2022 04:23 PM -- Updated: January 11th 2022 04:43 PM

ਚੰਡੀਗੜ੍ਹ : ਡਰੱਗ ਮਾਮਲੇ ਵਿਚ ਅੰਤਰਿਮ ਜ਼ਮਾਨਤ ਮਿਲਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਮੀਡੀਆ ਦੇ ਮੁਖ਼ਾਤਿਬ ਹੋਏ। ਇਸ ਦੌਰਾਨ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਲੱਖਾਂ ਲੋਕਾਂ ਨੇ ਮੇਰੇ ਲਈ ਅਰਦਾਸਾਂ ਕੀਤੀਆਂ ਹਨ ਮੈਂ ਉਨ੍ਹਾਂ ਦਾ ਧੰਨਵਾਦੀ ਹਾਂ। ਉਨ੍ਹਾਂ ਨੇ ਕਾਂਗਰਸ ਉੱਪਰ ਇਲਜ਼ਾਮਾਂ ਦੀ ਝੜੀ ਲਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਫਸਾਉਣ ਲਈ ਮੁੱਖ ਮੰਤਰੀ ਚਰਨਜੀਤ ਚੰਨੀ, ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਤੇ ਵਿਧਾਇਕ ਜ਼ੀਰਾ ਨੇ ਪੂਰਾ ਜ਼ੋਰ ਲਾਇਆ ਹੋਇਆ ਸੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ। ਉਨ੍ਹਾਂ ਨੇ ਕਾਂਗਰਸ 'ਤੇ ਤੰਜ਼ ਕਸਦਿਆਂ ਕਿਹਾ ਕਿ ਸਰਕਾਰ ਨੇ ਤਿੰਨ ਮਹੀਨੇ ਵਿਚ ਚਾਰ ਡੀਜੀਪੀ ਬਦਲੇ ਤੇ ਕਈ ਅਧਿਕਾਰੀਆਂ ਨੇ ਗਲਤ ਕੰਮ ਤੋਂ ਇਨਕਾਰ ਵੀ ਕੀਤਾ ਪਰ ਕਈ ਅਧਿਕਾਰੀਆਂ ਨੇ ਸੱਚਾਈ ਦਾ ਸਾਥ ਦਿੱਤਾ।  ਉਨ੍ਹਾਂ ਕਿਹਾ ਕਿ ਇਕ ਡੀ. ਜੀ. ਪੀ. ਨੇ ਮੇਰੇ ਖਿਲਾਫ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਫਿਰ ਪੰਜਾਬ ਦੇ ਲੋਕਾਂ ਦੇ ਸਾਹਮਣੇ ਸੱਚਾਈ ਰੱਖਣ ਵਾਲੇ ਮੀਡੀਆ ਅਤੇ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਂ ਹਮੇਸ਼ਾ ਕਾਨੂੰਨ ਦਾ ਸਤਿਕਾਰ ਕੀਤਾ ਹੈ। ਮੇਰਾ 9 ਸਾਲ ਪਹਿਲਾਂ ਜੋ ਸਟੈਂਡ ਸੀ, ਅੱਜ ਵੀ ਉਹੀ ਹੈ। ਸਰਕਾਰ ਨਾਲ ਲੜਨਾ ਬਹੁਤ ਔਖਾ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਹਾਂ ਜਿਨ੍ਹਾਂ ਦੀ ਕਿਰਪਾ ਨਾਲ ਸਚਾਈ ਸਾਹਮਣੇ ਆਈ ਹੈ। ਲੱਖਾਂ ਲੋਕਾਂ ਨੇ ਮੇਰੇ ਲਈ ਅਰਦਾਸ ਕੀਤੀ ਹੈ। ਉਨ੍ਹਾਂ ਅਫਸਰਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਸੱਚ ਦਾ ਸਾਥ ਦਿੰਦੇ ਹੋਏ ਮੇਰੇ ਖਿਲਾਫ ਜਾਣ ਤੋਂ ਇਨਕਾਰ ਕਰ ਦਿੱਤਾ। ਮਜੀਠੀਆ ਨੇ ਦਾਅਵਾ ਕੀਤਾ ਕਿ ਉਹ ਕਿਤੇ ਵੀ ਨਹੀਂ ਗਏ ਸੀ। ਉਹ ਇੱਥੇ ਹੀ ਸੀ ਤੇ ਉਨ੍ਹਾਂ ਨੂੰ ਵੀ ਪਤਾ ਸੀ। ਉਨ੍ਹਾਂ ਕਿਹਾ ਕਿ ਇਹ ਹੱਕ ਸੱਚ ਦੀ ਜਿੱਤ ਹੈ। ਮਜੀਠੀਆ ਨੇ ਨਵਜੋਤ ਸਿੱਧੂ ਉੱਪਰ ਹਮਲਾ ਕਰਦਿਆਂ ਕਿਹਾ ਕਿ ਠੋਕੋ ਤਾਲੀ ਦੇ ਤਾਂ ਹੋਸ਼ ਹੀ ਉੱਡ ਗਏ ਹਨ। ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਰਕਾਰ ਪੀ. ਐਲ ਲਈ ਵੱਡੇ ਵੱਡੇ ਵਕੀਲ ਲੈ ਕੇ ਆਏ ਸਨ ਤੇ ਜੱਜ ਸਾਹਬ ਨੇ ਸਾਰੇ ਤੱਥਾਂ ਨੂੰ ਵਿਚਾਰ ਦੇ ਹੱਕ ਸੱਚ ਦਾ ਸਾਥ ਦਿੱਤਾ ਤੇ ਅੱਜ ਸੱਚਾਈ ਦੀ ਹਮੇਸ਼ਾ ਜਿੱਤ ਹੋਈ ਹੈ। ਇਹ ਵੀ ਪੜ੍ਹੋ: Corona in Delhi: ਕੋਰੋਨਾ ਦੇ ਵਧਦੇ ਮਾਮਲੇ ਵਿਚਕਾਰ ਦਿੱਲੀ 'ਚ ਸਾਰੇ ਨਿੱਜੀ ਦਫ਼ਤਰ ਬੰਦ ਤੇ ਸਖ਼ਤ ਪਾਬੰਦੀਆਂ ਲਾਗੂ ਇੱਥੇ ਪੜ੍ਹੋ ਪੰਜਾਬ ਤੇ ਦੇਸ਼ ਨਾਲ ਜੁੜੀਆਂ ਹੋਰ ਖ਼ਬਰਾਂ -PTC News

Related Post