ਵਿਆਹ ਦੇ ਅੱਠ ਸਾਲ ਬਾਅਦ ਵਹੁਟੀ ਨੂੰ ਪਤਾ ਲੱਗਾ ਕਿ ਉਸ ਦਾ ਪਤੀ ਪਹਿਲਾਂ ਔਰਤ ਸੀ

By  Jasmeet Singh September 17th 2022 11:17 AM

ਅਹਿਮਦਾਬਾਦ, 17 ਸਤੰਬਰ: ਗੁਜਰਾਤ ਦੇ ਵਡੋਦਰਾ 'ਚ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ 40 ਸਾਲਾ ਔਰਤ ਨੂੰ 8 ਸਾਲ ਬਾਅਦ ਪਤਾ ਲੱਗਾ ਕਿ ਉਸ ਦਾ ਪਤੀ ਪਹਿਲਾਂ ਔਰਤ ਸੀ। ਪੁਲਿਸ ਤੋਂ ਮਿਲੀ ਜਾਣਕਾਰੀ 'ਚ ਸਾਹਮਣੇ ਆਇਆ ਹੈ ਕਿ ਔਰਤ ਨੇ ਆਪਣਾ ਲਿੰਗ ਬਦਲਣ ਦਾ ਆਪ੍ਰੇਸ਼ਨ ਕਰਵਾਇਆ ਸੀ। ਵਡੋਦਰਾ ਦੇ ਗੋਤਰੀ ਥਾਣੇ 'ਚ ਦਰਜ ਕਰਵਾਈ ਐੱਫਆਈਆਰ 'ਚ ਪੀੜਤ ਸ਼ੀਤਲ ਨੇ ਡਾਕਟਰ ਵਿਰਾਜ ਵਰਧਨ, ਜਿਸ ਦਾ ਪਹਿਲਾ ਨਾਂ ਵਿਜੇਤਾ ਸੀ, 'ਤੇ ਗੈਰ-ਕੁਦਰਤੀ ਸੰਭੋਗ ਅਤੇ ਧੋਖਾਧੜੀ ਦਾ ਦੋਸ਼ ਲਗਾਇਆ ਹੈ। ਪੀੜਤ ਔਰਤ ਵੱਲੋਂ ਦਰਜ ਕਰਵਾਈ ਸ਼ਿਕਾਇਤ ਵਿੱਚ ਪਤੀ ਦੇ ਪਰਿਵਾਰਕ ਮੈਂਬਰਾਂ ’ਤੇ ਵੀ ਧੋਖਾਧੜੀ ਦਾ ਦੋਸ਼ ਲਾਇਆ ਗਿਆ ਹੈ। ਸ਼ਿਕਾਇਤਕਰਤਾ ਔਰਤ ਨੇ ਦੱਸਿਆ ਕਿ ਉਸ ਦੀ ਮੁਲਾਕਾਤ ਦਿੱਲੀ ਦੇ ਰਹਿਣ ਵਾਲੇ ਵਿਰਾਜ ਨਾਲ 9 ਸਾਲ ਪਹਿਲਾਂ ਮੈਟਰੀਮੋਨੀਅਲ ਵੈੱਬਸਾਈਟ ਰਾਹੀਂ ਹੋਈ ਸੀ। ਉਸਦੇ ਪਹਿਲੇ ਪਤੀ ਦੀ 2011 ਵਿੱਚ ਇੱਕ ਸੜਕ ਦੁਰਘਟਨਾ ਵਿੱਚ ਮੌਤ ਹੋ ਗਈ ਸੀ, ਉਸ ਸਮੇਂ ਉਸਦੀ ਇੱਕ 14 ਸਾਲ ਦੀ ਧੀ ਵੀ ਸੀ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਫਰਵਰੀ 2014 'ਚ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ 'ਚ ਰਸਮੀ ਤੌਰ 'ਤੇ ਵਿਆਹ ਕਰਵਾਇਆ ਸੀ ਅਤੇ ਕਸ਼ਮੀਰ ਹਨੀਮੂਨ 'ਤੇ ਵੀ ਗਏ ਸਨ। ਹਾਲਾਂਕਿ ਇਸ ਦੌਰਾਨ ਪਤੀ ਨੇ ਕਈ ਦਿਨ ਬਹਾਨੇ ਬਣਾ ਕੇ ਕਿਸੇ ਤਰ੍ਹਾਂ ਦਾ ਸਰੀਰਕ ਸਬੰਧ ਨਹੀਂ ਬਣਾਇਆ। ਜਦੋਂ ਔਰਤ ਨੇ ਪਤੀ 'ਤੇ ਦਬਾਅ ਪਾਇਆ ਤਾਂ ਉਸ ਨੇ ਦਾਅਵਾ ਕੀਤਾ ਕਿ ਉਸ ਦਾ ਕੁੱਝ ਸਾਲ ਪਹਿਲਾਂ ਰੂਸ ਵਿਚ ਇਕ ਹਾਦਸਾ ਹੋਇਆ ਸੀ, ਜਿਸ ਕਾਰਨ ਉਹ ਸੰਭੋਗ ਕਰਨ ਵਿਚ ਅਸਮਰੱਥ ਸੀ। ਮੁਲਜ਼ਮ ਪਤੀ ਵੱਲੋਂ ਪਤਨੀ ਨੂੰ ਪੂਰੀ ਤਰ੍ਹਾਂ ਠੀਕ ਹੋਣ ਦਾ ਭਰੋਸਾ ਵੀ ਦਿੱਤਾ ਗਿਆ ਸੀ। ਜਨਵਰੀ 2020 ਵਿੱਚ ਵੀ ਵਿਰਾਜ ਨੇ ਸ਼ੀਤਲ ਨੂੰ ਕਿਹਾ ਕਿ ਉਹ ਮੋਟਾਪੇ ਦੀ ਸਰਜਰੀ ਕਰਵਾਉਣਾ ਚਾਹੁੰਦਾ ਹੈ, ਜਿਸ ਲਈ ਉਹ ਕੋਲਕਾਤਾ ਜਾ ਰਿਹਾ ਹੈ। ਮੁਲਜ਼ਮ ਪਤੀ ਜੋ ਹੁਣ ਇੱਕ ਆਦਮੀ ਵਜੋਂ ਪਛਾਣਿਆ ਜਾਂਦਾ ਹੈ, ਨੇ ਇਸ ਬਾਰੇ ਸੱਚਾਈ ਦਾ ਖੁਲਾਸਾ ਕਰਦਿਆਂ ਆਪਣੀ ਲਿੰਗ ਬਦਲਣ ਦੀ ਪ੍ਰਕਿਰਿਆ ਬਾਰੇ ਦੱਸ ਦਿੱਤਾ ਹੈ। ਲਿੰਗ ਬਦਲਣ ਦੇ ਆਪ੍ਰੇਸ਼ਨ ਮਗਰੋਂ ਮੁਲਜ਼ਮ ਨੇ ਕਥਿਤ ਤੌਰ 'ਤੇ ਪੀੜਤ ਨੂੰ ਗੈਰ-ਕੁਦਰਤੀ ਸੰਭੋਗ ਕਰਨ ਲਈ ਮਜਬੂਰ ਕੀਤਾ ਅਤੇ ਧਮਕੀ ਦਿੱਤੀ ਕਿ ਜੇਕਰ ਉਸਨੇ ਕਿਸੇ ਨੂੰ ਸਚਾਈ ਦੱਸੀ ਤਾਂ ਇਹ ਉਸਦੇ ਲਈ ਠੀਕ ਨਹੀਂ ਹੋਵੇਗਾ। ਪੁਲਿਸ ਇੰਸਪੈਕਟਰ ਐੱਮ.ਕੇ.ਗੁਰਜਰ ਨੇ ਦੱਸਿਆ ਕਿ ਮੁਲਜ਼ਮ ਨੂੰ ਹਿਰਾਸਤ 'ਚ ਲੈ ਕੇ ਦਿੱਲੀ ਤੋਂ ਵਡੋਦਰਾ ਲਿਆਂਦਾ ਗਿਆ ਹੈ। ਇਹ ਵੀ ਪੜ੍ਹੋ: ਵਾਇਰਲ ਵੀਡੀਓ: ਜੇਲ੍ਹ 'ਚੋਂ ਫਰਾਰ ਹੋਏ 6 ਕੈਦੀਆਂ 'ਚੋਂ 4 ਨੂੰ ਭੀੜ ਨੇ ਕੁੱਟ-ਕੁੱਟ ਕੇ ਉਤਾਰਿਆ ਮੌਤ ਦੇ ਘਾਟ -PTC News

Related Post