ਕਪੂਰਥਲਾ : ਅੱਜ ਕਪੂਰਥਲਾ ਵਿੱਚ ਸਵੇਰੇ ਭਾਰੀ ਮੀਂਹ ਪੈਣ ਨਾਲ ਬੀਤੇ ਦਿਨੀਂ ਗੰਦੇ ਨਾਲੇ ਵਿੱਚ ਡਿੱਗੇ ਬੱਚੇ ਦੀ ਲਾਸ਼ ਪੰਜ ਦਿਨਾਂ ਬਾਅਦ ਬਰਾਮਦ ਹੋ ਗਈ। ਬੱਚੇ ਦੀ ਲਾਸ਼ ਕਰੀਬ ਬਾਰਾਂ ਵਜੇ ਫੁੱਲ ਕੇ ਨਾਲੇ ਦੇ ਉੱਪਰ ਆ ਗਈ ਜਿਸ ਨੂੰ ਰਾਹ ਜਾਂਦੇ ਰਾਹਗੀਰਾਂ ਨੇ ਦੇਖਿਆ। ਬਾਅਦ ਵਿਚ ਕਪੂਰਥਲਾ ਪ੍ਰਸ਼ਾਸਨ ਵੀ ਮੌਕੇ 'ਤੇ ਪਹੁੰਚ ਗਿਆ ਅਤੇ ਲਾਸ਼ ਨੂੰ ਕੱਢ ਕੇ ਸਿਵਲ ਹਸਪਤਾਲ ਕਪੂਰਥਲਾ ਵਿੱਚ ਲੈ ਗਏ। ਬੀਤੇ ਦਿਨੀਂ ਅੰਮ੍ਰਿਤਸਰ ਰੋਡ ਵਿਖੇ ਗੰਦੇ ਨਾਲੇ ਵਿਚ ਕਰੀਬ ਦੋ ਸਾਲ ਦੇ ਬੱਚੇ ਦਾ ਗੰਦੇ ਨਾਲੇ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਨੂੰ ਲੈ ਕੇ ਕਪੂਰਥਲਾ ਪ੍ਰਸ਼ਾਸਨ ਤੋਂ ਇਲਾਵਾ ਬਠਿੰਡਾ ਤੋਂ ਆਈ ਐੱਨਡੀਪੀਆਰਐੱਫ ਦੀ ਟੀਮ ਨੇ ਵੀ ਆਪਣੀ ਪੂਰੀ ਵਾਹ ਲਾਈ ਪਰ ਬੱਚੇ ਦਾ ਕੁਝ ਵੀ ਪਤਾ ਨਹੀਂ ਚੱਲਿਆ। ਸਭ ਤੋਂ ਪਹਿਲਾਂ ਲਾਸ਼ ਨੂੰ ਕੇਦਣ ਵਾਲੇ ਭਾਜਪਾ ਨੇਤਾ ਪਵਨ ਧੀਰ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਉਥੋਂ ਨਿਕਲ ਰਹੇ ਸਨ ਤਾਂ ਅਚਾਨਕ ਨਾਲੇ ਵਿਚ ਇਕ ਬੱਚੇ ਦੀ ਲਾਸ਼ ਦਿਸੀ। ਇਹ ਵੀ ਪੜ੍ਹੋ : ਆਜ਼ਾਦੀ ਦਿਹਾੜੇ ਮੌਕੇ 1158 ਸਹਾਇਕ ਪ੍ਰੋਫ਼ੈਸਰ ਤੇ ਲਾਇਬ੍ਰੇਰੀਅਨ ਫਰੰਟ ਵੱਲੋਂ ਮੁਜ਼ਾਹਰਾ ਇਸ ਦੀ ਸੂਚਨਾ ਤੁਰੰਤ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਦੇ ਦਿੱਤੀ ਗਈ। ਮੰਗਲਵਾਰ ਦੁਪਹਿਰ ਕਰੀਬ 12:30 ਵਜੇ ਅੰਮ੍ਰਿਤਸਰ ਰੋਡ 'ਤੇ ਇਕ ਡੇਢ ਸਾਲ ਦਾ ਬੱਚਾ ਅਭਿਲਾਸ਼ ਗੰਦੇ ਨਾਲੇ 'ਚ ਡਿੱਗ ਗਿਆ ਸੀ। ਇਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਨੇ ਤੁਰੰਤ ਮੌਕੇ ਉਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕੀਤੇ ਪਰ ਮੰਗਲਵਾਰ ਰਾਤ ਤੱਕ ਕੋਈ ਸੁਰਾਗ ਨਾ ਮਿਲਣ ਕਾਰਨ ਐਨਡੀਆਰਐਫ ਦੀ ਟੀਮ ਨੂੰ ਬੁਲਾਇਆ ਗਿਆ। ਐਨਡੀਆਰਐਫ ਦੀ ਟੀਮ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਨੇ ਲਗਾਤਾਰ 72 ਘੰਟੇ ਗੰਦੇ ਨਾਲੇ ਵਿੱਚ ਬਚਾਅ ਕਾਰਜ ਚਲਾ ਕੇ ਅਭਿਲਾਸ਼ ਦੀ ਭਾਲ ਕੀਤੀ ਪਰ ਜਦੋਂ ਕੋਈ ਸੁਰਾਗ ਨਾ ਮਿਲਿਆ ਤਾਂ ਐਨਡੀਆਰਐਫ ਦੀ ਟੀਮ ਤੀਜੇ ਦਿਨ ਵਾਪਸ ਪਰਤ ਗਈ। ਐਸਪੀ ਡੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਸਵੇਰੇ ਇਕ ਚਸ਼ਮਦੀਦ ਵੱਲੋਂ ਸੂਚਨਾ ਦੇਣ ਉਤੇ ਮੌਕੇ ਉਪਰ ਪੁੱਜੀ ਟੀਮ ਨੇ ਅਭਿਲਾਸ਼ ਦੀ ਲਾਸ਼ ਨੂੰ ਗੰਦੇ ਨਾਲੇ ਵਿੱਚੋਂ ਕੱਢ ਕੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ। ਉਨ੍ਹਾਂ ਦੱਸਿਆ ਕਿ ਡਿੱਗਣ ਤੋਂ ਬਾਅਦ ਬੱਚਾ ਕਿਤੇ ਨਾਲੇ ਦੇ ਕਿਨਾਰੇ ਫਸ ਗਿਆ ਹੋ ਸਕਦਾ ਹੈ। ਇਸ ਲਈ ਬਚਾਅ ਟੀਮ ਉਸ ਨੂੰ ਲੱਭ ਨਹੀਂ ਸਕੀ। ਹੁਣ ਉਸ ਦੇ ਸੁੱਜਣ ਤੋਂ ਬਾਅਦ ਉਸ ਦੀ ਲਾਸ਼ ਸਾਹਮਣੇ ਆਈ ਹੈ।