ਅਫਗਾਨਿਸਤਾਨ: ਹੇਰਾਤ ਸ਼ਹਿਰ 'ਚ ਹੋਇਆ ਵੱਡਾ ਧਮਾਕਾ, 12 ਦੀ ਮੌਤ, 25 ਜ਼ਖ਼ਮੀ

By  Riya Bawa April 2nd 2022 10:05 AM

ਹੇਰਾਤ: ਅਫਗਾਨਿਸਤਾਨ ਦੇ ਪੱਛਮੀ ਸੂਬੇ ਹੇਰਾਤ 'ਚ ਸ਼ੁੱਕਰਵਾਰ ਨੂੰ ਇਕ ਧਮਾਕੇ 'ਚ 12 ਲੋਕਾਂ ਦੀ ਮੌਤ ਹੋ ਗਈ ਅਤੇ 25 ਹੋਰ ਜ਼ਖਮੀ ਹੋ ਗਏ। ਧਮਾਕਾ ਹੇਰਾਤ ਸੂਬੇ ਦੀ ਰਾਜਧਾਨੀ ਦੇ PD12 'ਚ ਹੋਇਆ। ਅਜੇ ਤੱਕ ਕਿਸੇ ਸੰਗਠਨ ਨੇ ਇਸ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਹੇਰਾਤ ਸ਼ਹਿਰ ਵਿੱਚ ਹੋਏ ਧਮਾਕੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 12 ਹੋ ਗਈ ਹੈ ਅਤੇ 25 ਲੋਕ ਜ਼ਖਮੀ ਹੋਏ ਹਨ। ਅਫਗਾਨਿਸਤਾਨ: ਹੇਰਾਤ ਸ਼ਹਿਰ 'ਚ ਹੋਇਆ ਵੱਡਾ ਧਮਾਕਾ, 12 ਦੀ ਮੌਤ, 25 ਜ਼ਖ਼ਮੀ ਰਾਜ ਦੇ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਸਫੋਟਕ ਇੱਕ ਖੇਡ ਦੇ ਮੈਦਾਨ ਵਿੱਚ ਦੱਬੇ ਹੋਏ ਸਨ ਅਤੇ ਕੁਝ ਲੋਕ ਉੱਥੇ ਖੇਡ ਰਹੇ ਸਨ।' ਅਜੇ ਤੱਕ ਕਿਸੇ ਵੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਮਿਲੀ ਜਾਣਕਾਰੀ ਦੇ ਬੰਬ ਧਮਾਕਾ ਹੇਰਾਤ ਸੂਬੇ ਦੀ ਰਾਜਧਾਨੀ ਪੀਡੀ 12 ਵਿੱਚ ਇੱਕ ਮਿੰਨੀ ਬੱਸ ਨਾਲ ਹੋਇਆ। ਰਿਪੋਰਟ 'ਚ ਕਿਹਾ ਗਿਆ ਹੈ ਕਿ ਮਰਨ ਵਾਲਿਆਂ 'ਚ ਘੱਟੋ-ਘੱਟ ਚਾਰ ਔਰਤਾਂ ਸ਼ਾਮਲ ਹਨ। ਅਫਗਾਨਿਸਤਾਨ: ਹੇਰਾਤ ਸ਼ਹਿਰ 'ਚ ਹੋਇਆ ਵੱਡਾ ਧਮਾਕਾ, 12 ਦੀ ਮੌਤ, 25 ਜ਼ਖ਼ਮੀ ਇਹ ਵੀ ਪੜ੍ਹੋ: Petrol Diesel Price: ਅੱਜ ਮੁੜ ਵਧੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ, ਜਾਣੋ ਕੀ ਹਨ ਨਵੀਆਂ ਕੀਮਤਾਂ ਗੌਰਤਲਬ ਹੈ ਕਿ ਦੱਸ ਦਈਏ ਕਿ ਪਿਛਲੇ ਸਾਲ ਅਗਸਤ 'ਚ ਤਾਲਿਬਾਨ ਵੱਲੋਂ ਅਫਗਾਨਿਸਤਾਨ 'ਤੇ ਕਬਜ਼ਾ ਕਰਨ ਤੋਂ ਬਾਅਦ ਦੇਸ਼ ਭਰ 'ਚ ਕਈ ਹਮਲੇ ਹੋਏ ਹਨ, ਜਿਨ੍ਹਾਂ 'ਚੋਂ ਕੁਝ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ (ਆਈ. ਐੱਸ.) ਨੇ ਲਈ ਹੈ। ਇਸ ਤੋਂ ਪਹਿਲਾਂ ਜਨਵਰੀ ਵਿੱਚ ਹੇਰਾਤ ਸ਼ਹਿਰ ਵਿੱਚ ਇੱਕ ਧਮਾਕੇ ਵਿੱਚ ਸੱਤ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਨੌਂ ਹੋਰ ਜ਼ਖ਼ਮੀ ਹੋ ਗਏ ਸਨ। ਅਫਗਾਨਿਸਤਾਨ: ਹੇਰਾਤ ਸ਼ਹਿਰ 'ਚ ਹੋਇਆ ਵੱਡਾ ਧਮਾਕਾ, 12 ਦੀ ਮੌਤ, 25 ਜ਼ਖ਼ਮੀ -PTC News

Related Post