ਅਫਗਾਨਿਸਤਾਨ: ਨਮਾਜ਼ ਤੋਂ ਬਾਅਦ ਮਸਜਿਦ 'ਚ ਹੋਇਆ ਧਮਾਕਾ, 50 ਦੀ ਮੌਤ, 78 ਜ਼ਖ਼ਮੀ

By  Riya Bawa April 30th 2022 08:29 AM -- Updated: April 30th 2022 08:31 AM

ਕਾਬੁਲ: ਅਫਗਾਨਿਸਤਾਨ ਵਿੱਚ ਇੱਕ ਹੋਰ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਹੈ। ਪਿਛਲੇ ਦੋ ਹਫ਼ਤਿਆਂ ਵਿੱਚ ਦੇਸ਼ ਵਿੱਚ ਇਹ ਤੀਜਾ ਬੰਬ ਧਮਾਕਾ ਹੈ। ਦੇਸ਼ ਦੀ ਰਾਜਧਾਨੀ ਕਾਬੁਲ 'ਚ ਹੋਏ ਧਮਾਕੇ 'ਚ 50 ਤੋਂ ਜ਼ਿਆਦਾ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਮਸਜਿਦ 'ਚ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਇਹ ਧਮਾਕਾ ਹੋਇਆ। ਅਫਗਾਨ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਇਹ ਧਮਾਕਾ ਦੁਪਹਿਰ ਨੂੰ ਕਾਬੁਲ 'ਚ ਖਲੀਫਾ ਸਾਹਿਬ ਮਸਜਿਦ 'ਚ ਹੋਇਆ। ਅਫਗਾਨਿਸਤਾਨ: ਨਮਾਜ਼ ਤੋਂ ਬਾਅਦ ਮਸਜਿਦ 'ਚ ਹੋਇਆ ਧਮਾਕਾ, 50 ਦੀ ਮੌਤ, 78 ਜ਼ਖ਼ਮੀ ਸ਼ੁਰੂਆਤੀ ਰਿਪੋਰਟਾਂ ਮੁਤਾਬਕ ਕਾਬੁਲ ਦੇ ਪੀਡੀ6 'ਚ ਅੱਜ ਹੋਏ ਧਮਾਕੇ 'ਚ 50 ਤੋਂ ਜ਼ਿਆਦਾ ਲੋਕਾਂ ਲੋਕ ਮਾਰੇ ਗਏ ਤੇ ਕਈ ਜ਼ਖਮੀ ਹੋਏ ਹਨ। ਗ੍ਰਹਿ ਮੰਤਰਾਲੇ ਦੇ ਬੁਲਾਰੇ ਅਬਦੁਲ ਨਫੀ ਤਾਕੋਰ ਨੇ ਕਿਹਾ ਕਿ ਧਮਾਕਾ ਇਕ ਮਸਜਿਦ ਵਿਚ ਹੋਇਆ। ਇਹ ਧਮਾਕਾ ਕਾਬੁਲ ਦੇ ਸਰਾਹੀ ਅਲਾਉਦੀਨ ਇਲਾਕੇ ਵਿੱਚ ਹੋਇਆ। ਅਫਗਾਨਿਸਤਾਨ: ਨਮਾਜ਼ ਤੋਂ ਬਾਅਦ ਮਸਜਿਦ 'ਚ ਹੋਇਆ ਧਮਾਕਾ, 50 ਦੀ ਮੌਤ, 78 ਜ਼ਖ਼ਮੀ ਇਹ ਵੀ ਪੜ੍ਹੋ;ਦਿੱਲੀ 'ਚ 12 ਸਾਲ ਬਾਅਦ ਅਪ੍ਰੈਲ ਮਹੀਨੇ ਦਾ ਸਭ ਤੋਂ ਗਰਮ ਦਿਨ, ਗੁਰੂਗ੍ਰਾਮ 'ਚ ਤਾਪਮਾਨ 45 ਡਿਗਰੀ ਤੋਂ ਪਾਰ ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਧਮਾਕੇ ਤੋਂ ਬਾਅਦ ਹੁਣ ਤੱਕ ਕਰੀਬ 66 ਲੋਕਾਂ ਦੀਆਂ ਲਾਸ਼ਾਂ ਇੱਥੇ ਪਹੁੰਚ ਚੁੱਕੀਆਂ ਹਨ। ਇਸ ਦੇ ਨਾਲ ਹੀ ਕਰੀਬ 78 ਲੋਕ ਜ਼ਖਮੀ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਅਫਗਾਨ ਸ਼ਾਸਿਤ ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲ੍ਹਾ ਮੁਜਾਹਿਦ ਨੇ ਇਕ ਬਿਆਨ ਜਾਰੀ ਕਰਕੇ ਧਮਾਕੇ ਦੀ ਨਿੰਦਾ ਕੀਤੀ ਹੈ। ਅਫਗਾਨਿਸਤਾਨ: ਨਮਾਜ਼ ਤੋਂ ਬਾਅਦ ਮਸਜਿਦ 'ਚ ਹੋਇਆ ਧਮਾਕਾ, 50 ਦੀ ਮੌਤ, 78 ਜ਼ਖ਼ਮੀ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਹੈ ਕਿ ਜਲਦੀ ਹੀ ਦੋਸ਼ੀਆਂ ਨੂੰ ਲੱਭ ਕੇ ਸਜ਼ਾ ਦਿੱਤੀ ਜਾਵੇਗੀ। ਅਜੇ ਤੱਕ ਕਿਸੇ ਵੀ ਅੱਤਵਾਦੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। -PTC News

Related Post