ਗੁਰਦਾਸਪੁਰ ਦੀ ਕੇਂਦਰੀ ਜੇਲ੍ਹ 'ਚ ਹਵਾਲਾਤੀਆਂ ਦੀ ਹੋਈ ਝੜਪ, ਅਡੀਸ਼ਨਲ ਸੁਪਰਡੈਂਟ ਹੋਇਆ ਜ਼ਖ਼ਮੀ

By  Riya Bawa July 31st 2022 08:39 AM -- Updated: July 31st 2022 08:51 AM

ਗੁਰਦਾਸਪੁਰ: ਕੇਂਦਰੀ ਜੇਲ੍ਹ ਗੁਰਦਾਸਪੁਰ ਵਿੱਚ ਹਵਾਲਾਤੀਆਂ ਨੂੰ ਝਗੜੇ ਦੌਰਾਨ ਛਡਵਾਉਂਦੇ ਸਮੇਂ ਕੇਂਦਰੀ ਜੇਲ੍ਹ ਅਡੀਸ਼ਨਲ ਸੁਪਰਡੈਂਟ ਦੇ ਜ਼ਖ਼ਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਗੁਰਦਾਸਪੁਰ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਗੁਰਦਾਸਪੁਰ ਵਿੱਚ ਹਵਾਲਾਤੀਆਂ ਦੇ ਦੋ ਗੁੱਟ ਆਪਸ ਵਿੱਚ ਭਿੜ ਗਏ ਜਿਸ ਤੋਂ ਬਾਅਦ ਅਡੀਸ਼ਨਲ ਸੁਪਰਡੈਂਟ ਕੇਂਦਰੀ ਜੇਲ੍ਹ ਗੁਰਦਾਸਪੁਰ ਵਲੋਂ ਮੌਜੂਦਾ ਗਾਰਡ ਦੀ ਸਹਾਇਤਾ ਨਾਲ ਘੱਟੋ ਘੱਟ ਤਾਕਤ ਦਾ ਇਸਤੇਮਾਲ ਕਰਕੇ ਸਥਿਤੀ ਨੂੰ ਕੰਟਰੋਲ ਕਰਦੇ ਹੋਏ ਇਨ੍ਹਾਂ ਹਵਾਲਾਤੀਆਂ ਨੂੰ ਅਲੱਗ ਅਲੱਗ ਕੀਤਾ ਗਿਆ। ਗੁਰਦਾਸਪੁਰ ਕੇਂਦਰੀ ਜੇਲ੍ਹ 'ਚ ਝਗੜੇ ਦੌਰਾਨ ਹਵਾਲਾਤੀਆਂ ਨੂੰ ਛਡਵਾਉਂਦੇ ਸਮੇਂ ਅਡੀਸ਼ਨਲ ਸੁਪਰਡੈਂਟ ਹੋਇਆ ਜ਼ਖ਼ਮੀ ਇਸ ਤੋਂ ਬਾਅਦ ਵੱਖ ਵੱਖ ਜੇਲ੍ਹ ਬੈਰਕਾਂ ਵਿੱਚ ਬੰਦ ਕਰ ਦਿੱਤਾ ਅਤੇ ਇਸ ਝਗੜੇ ਦੌਰਾਨ ਕਈ ਹਵਾਲਾਤੀਆਂ ਦੇ ਸੱਟਾਂ ਵੀ ਲੱਗੀਆਂ ਹਨ। ਇਸ ਝਗੜੇ ਦੌਰਾਨ ਹਵਾਲਾਤੀਆਂ ਨੂੰ ਛਡਵਾਉਂਦੇ ਸਮੇਂ ਅਡੀਸ਼ਨਲ ਸੁਪਰਡੈਂਟ ਕੇਂਦਰੀ ਜੇਲ੍ਹ ਗੁਰਦਾਸਪੁਰ ਦੇ ਖੱਬੇ ਗੁੱਟ 'ਤੇ ਸੱਟ ਲੱਗ ਗਈ। ਗੁਰਦਾਸਪੁਰ ਕੇਂਦਰੀ ਜੇਲ੍ਹ 'ਚ ਝਗੜੇ ਦੌਰਾਨ ਹਵਾਲਾਤੀਆਂ ਨੂੰ ਛਡਵਾਉਂਦੇ ਸਮੇਂ ਅਡੀਸ਼ਨਲ ਸੁਪਰਡੈਂਟ ਹੋਇਆ ਜ਼ਖ਼ਮੀ ਇਹ ਵੀ ਪੜ੍ਹੋ : CWG 2022: ਮੀਰਾਬਾਈ ਚਾਨੂ ਦੇ ਗੋਲਡ ਜਿੱਤਣ 'ਤੇ PM ਮੋਦੀ ਸਮੇਤ ਕਈ ਆਗੂਆਂ ਨੇ ਦਿੱਤੀ ਵਧਾਈ ਜੇਲ੍ਹ ਮੈਡੀਕਲ ਅਫ਼ਸਰ ਵੱਲੋਂ ਜਖਮੀ ਹੋਏ ਹਵਾਲਾਤੀਆਂ ਨੂੰ ਮੁੱਢਲੀ ਸਹਾਇਤਾ ਦੇ ਕੇ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਇਲਾਜ਼ ਲਈ ਭੇਜਿਆ ਗਿਆ ਹੈ। ਲੜਾਈ ਝਗੜਾ ਕਰਨ ਵਾਲੇ ਹਵਾਲਾਤੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਦੇ ਲਈ ਥਾਣਾ ਸਿਟੀ ਗੁਰਦਾਸਪੁਰ ਨੂੰ ਲਿਖਤੀ ਸ਼ਿਕਾਇਤ ਭੇਜ ਦਿੱਤੀ ਗਈ ਹੈ। -PTC News

Related Post