ਅਡਾਨੀ ਸਮੂਹ ਦੀ ਹੋਈ ਸੀਮੈਂਟ ਕੰਪਨੀਆਂ 'ਅੰਬੂਜਾ' ਅਤੇ 'ਏਸੀਸੀ', ਇਨ੍ਹੇ ਪੈਸੇ ਖ਼ਰਚ ਤਾਂ ਇੱਕ ਨਵਾਂ ਭਾਰਤ ਬਣ ਜਾਂਦਾ

By  Jasmeet Singh May 17th 2022 10:39 AM -- Updated: May 17th 2022 10:40 AM

ਕਾਰੋਬਾਰ, 17 ਮਈ: ਗੌਤਮ ਅਡਾਨੀ ਦੀ ਪ੍ਰਧਾਨਗੀ ਵਾਲੀ ਅਡਾਨੀ ਸਮੂਹ ਨੇ 10.5 ਬਿਲੀਅਨ ਡਾਲਰ ਦੇ ਖ਼ਰਚ ਨਾਲ ਹੋਲਸੀਮ ਕੰਪਨੀ ਅਧੀਨ ਆਉਂਦੀਆਂ ਭਾਰਤ ਦੀਆਂ ਦੋ ਵੱਡੀਆਂ ਸੀਮਿੰਟ ਕੰਪਨੀਆਂ 'ਅੰਬੂਜਾ ਸੀਮੈਂਟ' ਅਤੇ 'ਏਸੀਸੀ ਸੀਮੈਂਟ' ਨੂੰ ਖ਼ਰੀਦਣ ਲਈ ਸਹਿਮਤੀ ਜਤਾਈ ਹੈ। ਇਹ ਵੀ ਪੜ੍ਹੋ: ਖੁੱਲ੍ਹਦੇ ਸਾਰ ਹੀ ਸ਼ੇਅਰ ਬਾਜ਼ਾਰ ਢਹਿ-ਢੇਰੀ, ਸੈਸੈਂਕਸ 1000 ਅੰਕ ਟੁੱਟਿਆ ਸਵਿਸ ਸੀਮਿੰਟ ਨਿਰਮਾਤਾ ਕੰਪਨੀ ਹੋਲਸੀਮ ਲਿਮਟਿਡ ਨੇ ਭਾਰਤ ਵਿੱਚ 17 ਸਾਲ ਤੱਕ ਕਾਰੋਬਾਰ ਕਰਨ ਤੋਂ ਬਾਅਦ ਭਾਰਤੀ ਬਾਜ਼ਾਰ ਤੋਂ ਬਾਹਰ ਹੋਣ ਦਾ ਫ਼ੈਸਲਾ ਕਰ ਲਿਆ ਹੈ। ਇੱਕ ਪਾਸੇ ਇਹ ਸੌਦਾ ਜੋ ਕਿ ਅਡਾਨੀ ਸਮੂਹ ਲਈ ਸਭ ਤੋਂ ਵੱਡੀ ਪ੍ਰਾਪਤੀ ਹੈ, ਉੱਥੇ ਹੀ ਇਹ ਸੌਦਾ ਅਡਾਨੀ ਸਮੂਹ ਨੂੰ ਦੇਸ਼ ਦਾ ਦੂਜਾ ਸਭ ਤੋਂ ਵੱਡਾ ਸੀਮੈਂਟ ਖਿਡਾਰੀ ਬਣਾ ਦੇਵੇਗਾ। ਹੋਲਸੀਮ ਦਾ ਕਹਿਣਾ ਹੈ ਕਿ ਹੁਣ ਉਹ 2025 ਤੱਕ ਇੱਕ ਹਰੇ ਭਰੇ ਭਵਿੱਖ ਦੇ ਆਪਣੇ ਟੀਚੇ ਵੱਲ ਵਧਣ ਦੀ ਯੋਜਨਾ ਬਣਾ ਰਹੀ ਹੈ ਤਾਂ ਹੀ ਉਨ੍ਹਾਂ ਇਸ ਨੂੰ ਵੇਚਣਾ ਜ਼ਰੂਰੀ ਸਮਝਿਆ ਹੈ। ਇਹ ਖ਼ਬਰ ਮਿਲਦੀਆਂ ਹੀ ਸੋਮਵਾਰ ਨੂੰ ਸ਼ੁਰੂਆਤੀ ਵਪਾਰ ਵਿੱਚ ਅੰਬੂਜਾ ਸੀਮੈਂਟ ਦੇ ਸ਼ੇਅਰ 3.5% ਵਧੇ ਗਏ ਜਦੋਂ ਕਿ ਏਸੀਸੀ ਦੇ ਸ਼ੇਅਰ ਵਿਚ 7% ਦਾ ਵਾਧਾ ਹੋਇਆ ਹੈ। ਇਹ ਸੌਦਾ ਨਾ ਸਿਰਫ਼ ਅਡਾਨੀ ਪਰਵਾਰ ਦੁਆਰਾ ਹੁਣ ਤੱਕ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ ਸਗੋਂ ਇਹ ਬੁਨਿਆਦੀ ਢਾਂਚੇ ਅਤੇ ਸਮੱਗਰੀ ਖੇਤਰ ਵਿੱਚ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਵਿਲੀਨ ਅਤੇ ਗ੍ਰਹਿਣ ਲੈਣ-ਦੇਣ ਵੀ ਹੈ। ਇਸ ਨਾਲ ਹੁਣ ਅਡਾਨੀ ਸਮੂਹ ਨੂੰ ਅੰਬੂਜਾ ਸੀਮੈਂਟ ਦੀ 63.19% ਹਿੱਸੇਦਾਰੀ ਅਤੇ ਏਸੀਸੀ ਵਿੱਚ ਲਗਭਗ 54.53% ਦੀ ਹਿੱਸੇਦਾਰੀ ਹਾਸਿਲ ਹੋ ਜਾਵੇਗੀ। ਇਹ ਸੌਦਾ ਸੀਮੈਂਟ ਸੈਕਟਰ ਵਿੱਚ ਅਡਾਨੀ ਸਮੂਹ ਨੂੰ ਤੁਰੰਤ ਦੂਜੇ ਨੰਬਰ 'ਤੇ ਲੈ ਜਾਵੇਗਾ। ਜਿਸਤੋਂ ਬਾਅਦ ਅਡਾਨੀ ਸਮੂਹ 'ਅਲਟਰਾਟੈਕ ਸੀਮੈਂਟ' ਤੋਂ ਬਾਅਦ 2 ਸਥਾਨ 'ਤੇ ਪਹੁੰਚ ਜਾਵੇਗਾ, ਅਲਟਰਾਟੈਕ ਸੀਮੈਂਟ ਸਾਲਾਨਾ ਸਮਰੱਥਾ 120 ਮਿਲੀਅਨ ਟਨ ਹੈ। ਇਹ ਵੀ ਪੜ੍ਹੋ: HDFC ਵੱਲੋਂ Home Loan 'ਤੇ ਵਿਆਜ ਦਰ 'ਚ 0.30 ਫੀਸਦੀ ਦਾ ਵਾਧਾ ਭਾਰਤ ਵਿਚ ਸੀਮਿੰਟ ਉਦਯੋਗ ਦੇ ਹੋਰ ਵੱਡੇ ਖਿਡਾਰੀ ਸ਼੍ਰੀ ਸੀਮਿੰਟ ਅਤੇ ਡਾਲਮੀਆ ਹਨ। -PTC News

Related Post