ਮੁੰਬਈ : ਫਿਲਮਾਂ ਤੋਂ ਲੈ ਕੇ ਟੈਲੀਵਿਜ਼ਨ ਤੱਕ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਸਾਰਿਆਂ ਦਾ ਦਿਲ ਜਿੱਤਣ ਵਾਲੇ ਅਦਾਕਾਰ ਅਰੁਣ ਬਾਲੀ ਦਾ ਦੇਹਾਂਤ ਹੋ ਗਿਆ ਹੈ। ਇਸ ਖ਼ਬਰ ਨਾਲ ਫਿਲਮ ਜਗਤ ਵਿਚ ਸੋਗ ਦੀ ਲਹਿਰ ਹੈ। ਖ਼ਬਰਾਂ ਮੁਤਾਬਕ ਅਰੁਣ ਬਾਲੀ ਲੰਬੇ ਸਮੇਂ ਤੋਂ ਬਿਮਾਰੀ ਨਾਲ ਜੂਝ ਰਹੇ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ 79 ਸਾਲ ਦੀ ਉਮਰ 'ਚ ਮੁੰਬਈ 'ਚ ਆਖਰੀ ਸਾਹ ਲਿਆ। ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਦੀ ਸਿਹਤ ਵਿਗੜਨ ਕਾਰਨ ਉਨ੍ਹਾਂ ਨੂੰ ਮੁੰਬਈ ਦੇ ਹੀਰਾਨੰਦਾਨੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਪਰਿਵਾਰ ਮੁਤਾਬਕ ਉਹ ਨਿਊਰੋਮਸਕੁਲਰ ਬਿਮਾਰੀ ਨਾਲ ਜੂਝ ਰਹੇ ਸੀ। ਇਸ ਕਾਰਨ ਉਨ੍ਹਾਂ ਨੂੰ ਬੋਲਣ ‘ਚ ਮੁਸ਼ਕਲ ਹੋ ਰਹੀ ਸੀ। ਅਰੁਣ ਬਾਲੀ ਨੇ ਆਪਣੇ ਕਰੀਅਰ ਵਿੱਚ ਸ਼ਾਹਰੁਖ ਖਾਨ ਤੋਂ ਲੈ ਕੇ ਅਕਸ਼ੈ ਕੁਮਾਰ ਅਤੇ ਸੁਸ਼ਾਂਤ ਸਿੰਘ ਰਾਜਪੂਤ ਵਰਗੇ ਸਿਤਾਰਿਆਂ ਨਾਲ ਕੰਮ ਕੀਤਾ ਹੈ। ਇਹ ਵੀ ਪੜ੍ਹੋ : HSGPC ਨੂੰ ਮਾਨਤਾ ਦੇ ਵਿਰੋਧ 'ਚ ਅੱਜ ਕੱਢਿਆ ਜਾਵੇਗਾ ਪੰਥਕ ਰੋਸ ਮਾਰਚ, ਜਾਣੋ ਪੂਰਾ ਰੂਟ ਉਹ ਖੁਦ ਵੀ ਮਨੋਰੰਜਨ ਜਗਤ ਦਾ ਬਹੁਤ ਵੱਡਾ ਅਤੇ ਜਾਣਿਆ-ਪਛਾਣਿਆ ਨਾਂ ਸੀ। ਅਰੁਣ ਦਾ ਜਨਮ 1942 ਵਿੱਚ ਲਾਹੌਰ ਵਿੱਚ ਹੋਇਆ ਸੀ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 90 ਦੇ ਦਹਾਕੇ 'ਚ ਕੀਤੀ ਸੀ। ਅਰੁਣ ਨੇ ਰਾਜੂ ਬਨ ਗਿਆ ਜੈਂਟਲਮੈਨ, ਖਲਨਾਇਕ, ਫੂਲ ਔਰ ਅੰਗਾਰੇ, ਆ ਗਲੇ ਲਗ ਜਾ, ਪੁਲਿਸ ਵਾਲਾ ਗੁੰਡਾ, ਸਬਸੇ ਵੜਾ ਖਿਲਾੜੀ, ਸੱਤਿਆ, ਹੇ ਰਾਮ, ਓਮ ਜੈ ਜਗਦੀਸ਼, ਲੱਗੇ ਰਹੋ ਮੁੰਨਾ ਭਾਈ, ਬਰਫੀ, ਏਅਰਲਿਫਟ, ਰੇਡੀ, ਬਾਗੀ 2, ਕੇਦਾਰਨਾਥ ਤੇ ਪਾਨੀ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ। ਉਹ ਕਈ ਟੀਵੀ ਸੀਰੀਅਲਾਂ ਵਿੱਚ ਵੀ ਨਜ਼ਰ ਆ ਚੁੱਕੇ ਹਨ। -PTC News