ਅਦਾਕਾਰ ਤੇ ਲੇਖਕ ਸ਼ਿਵ ਸੁਬਰਾਮਣੀਅਮ ਦਾ ਦੇਹਾਂਤ ਹੋਇਆ

By  Ravinder Singh April 11th 2022 11:11 AM -- Updated: April 11th 2022 11:15 AM

ਮੁੰਬਈ : 11 ਅਪ੍ਰੈਲ ਦੀ ਸਵੇਰ ਬਾਲੀਵੁੱਡ ਨੂੰ ਇੱਕ ਬਹੁਤ ਹੀ ਦੁਖੀ ਕਰਨ ਵਾਲੀ ਖ਼ਬਰ ਮਿਲੀ। ਮਸ਼ਹੂਰ ਸਿਨੇਮਾ ਅਦਾਕਾਰ ਅਤੇ ਪਟਕਥਾ ਲੇਖਕ ਸ਼ਿਵ ਕੁਮਾਰ ਸੁਬਰਾਮਨੀਅਮ ਦਾ ਬੀਤੀ ਰਾਤ ਦੇਹਾਂਤ ਹੋ ਗਿਆ। ਸ਼ਿਵ ਕੁਮਾਰ ਦੀ ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਅਭਿਨੇਤਾ, ਜਿਸ ਨੇ 1989 ਵਿੱਚ ਪਰਿੰਦਾ ਨਾਲ ਇੱਕ ਲੇਖਕ ਦੇ ਤੌਰ 'ਤੇ ਆਪਣਾ ਕੈਰੀਅਰ ਸ਼ੁਰੂ ਕੀਤੀ। ਇਸ ਤੋਂ ਇਲਾਵਾ ਕਈ ਫਿਲਮਾਂ ਅਤੇ ਟੈਲੀਵਿਜ਼ਨ ਸ਼ੋਅ ਵਿੱਚ ਦਿਖਾਈ ਦਿੱਤੇ। ਉਨ੍ਹਾਂ ਨੇ ਜੈਕੀ ਸ਼ਰਾਫ, ਅਨਿਲ ਕਪੂਰ, ਮਾਧੁਰੀ ਦੀਕਸ਼ਿਤ, ਨਾਨਾ ਪਾਟੇਕਰ, ਅਤੇ ਅਨੁਪਮ ਖੇਰ ਆਦਿ ਨਾਲ ਅਦਾਕਾਰੀ ਦਾ ਲੋਹਾ ਮਨਵਾਇਆ। ਅਦਾਕਾਰ ਤੇ ਲੇਖਕ ਸ਼ਿਵ ਸੁਬਰਾਮਣੀਅਮ ਦੇਹਾਂਤ ਹੋਇਆਉਨ੍ਹਾਂ ਦੀ ਮੌਤ 'ਤੇ ਪੂਰੀ ਫਿਲਮ ਸਨਅਤ ਸੋਗ 'ਚ ਹੈ। ਪੱਤਰਕਾਰ ਬੀਨਾ ਸਰਵਰ ਨੇ ਉਨ੍ਹਾਂ ਦੇ ਦੇਹਾਂਤ ਉਤੇ ਬਾਲੀਵੁੱਡ ਨਿਰਦੇਸ਼ਕ ਦੇ ਟਵੀਟ ਨੂੰ ਰੀਟਵੀਟ ਕਰਕੇ ਜਵਾਬ ਦਿੱਤਾ। ਬੀਨਾ ਸਰਵਰ ਨੇ ਇਸ ਖ਼ਬਰ ਨੂੰ ਦੁੱਖਦਾਈ ਦੱਸਿਆ ਹੈ। ਇਸ ਤੋਂ ਇਲਾਵਾ ਹੋਰ ਕਈ ਫਿਲਮੀ ਹਸਤੀਆਂ ਨੇ ਇਸ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਤੇ ਇਸ ਉਤੇ ਦੁੱਖ ਦਾ ਪ੍ਰਗਟਾਵਾ ਕੀਤਾ। ਅਦਾਕਾਰ ਤੇ ਲੇਖਕ ਸ਼ਿਵ ਸੁਬਰਾਮਣੀਅਮ ਦੇਹਾਂਤ ਹੋਇਆਸੀਰੀਅਲ 'ਮੁਕਤੀ ਬੰਧਨ' ਵਿੱਚ ਆਈਐਮ ਵਿਰਾਨੀ ਦੀ ਭੂਮਿਕਾ ਨਿਭਾਉਣ ਵਾਲੇ ਅਦਾਕਾਰ-ਪਟਕਥਾ ਲੇਖਕ ਸ਼ਿਵ ਸੁਬਰਾਮਣੀਅਮ ਦੀ ਮੌਤ ਨਾਲ ਪੂਰਾ ਬਾਲੀਵੁੱਡ ਸਦਮੇ ਵਿੱਚ ਹੈ। ਅੱਜ ਟਵਿੱਟਰ ਉਤੇ ਫਿਲਮ ਨਿਰਦੇਸ਼ਕ ਹੰਸਲ ਮਹਿਤਾ ਨੇ ਇਸ ਉਤੇ ਦੁੱਖ ਜ਼ਾਹਿਰ ਕੀਤਾ। ਸ਼ਿਵ ਸੁਬਰਾਮਣੀਅਮ ਦਾ ਮੁੰਬਈ ਦੇ ਅੰਧੇਰੀ ਵੈਸਟ 'ਚ ਅੰਤਿਮ ਸੰਸਕਾਰ ਕੀਤਾ ਜਾਵੇਗਾ। ਅਦਾਕਾਰ ਤੇ ਲੇਖਕ ਸ਼ਿਵ ਸੁਬਰਾਮਣੀਅਮ ਦੇਹਾਂਤ ਹੋਇਆਹੰਸਲ ਮਹਿਤਾ ਦੀ ਪੋਸਟ ਵਿੱਚ ਲਿਖਿਆ ਸੋਗ ਦੇ ਨਾਲ, ''ਅਸੀਂ ਤੁਹਾਨੂੰ ਸਭ ਤੋਂ ਵੱਧ ਮਾਣਮੱਤੀ ਅਤੇ ਨੇਕ ਰੂਹਾਂ ਵਿੱਚੋਂ ਇੱਕ ਸਾਡੇ ਸਭ ਤੋਂ ਪਿਆਰੇ ਸ਼ਿਵ ਸੁਬਰਾਮਣੀਅਮ ਦੇ ਦੇਹਾਂਤ ਬਾਰੇ ਸੂਚਿਤ ਕਰਨਾ ਚਾਹੁੰਦੇ ਹਾਂ।'' ਇਸ ਵਿਚ ਇਹ ਵੀ ਕਿਹਾ ਗਿਆ ਪ੍ਰਤਿਭਾਸ਼ਾਲੀ ਉਹ ਨਿੱਜੀ ਅਤੇ ਪੇਸ਼ੇਵਰ ਤੌਰ 'ਤੇ ਬਹੁਤ ਨੇਕ ਇਨਸਾਨ ਸਨ। ਅਸੀਂ ਉਸਦੀ ਪਤਨੀ ਦੀ ਉਸਦੇ ਮੰਮੀ, ਡੈਡੀ, ਰੋਹਨ, ਰਿੰਕੀ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹਾਂ। ਉਨ੍ਹਾਂ ਨੇ ਲਿਖਿਆ ਕਿ "ਸੰਸਕਾਰ ਸਵੇਰੇ 10 ਵਜੇ, 11.04.2022 ਨੂੰ ਅੰਧੇਰੀ ਵੈਸਟ ਵਿਖੇ ਹੋਵੇਗਾ। ਇਹ ਵੀ ਪੜ੍ਹੋ : ਜੇਐਨਯੂ ਦੇ ਵਿਦਿਆਰਥੀ ਗੁੱਟਾਂ 'ਚ ਝੜਪ, ਕਈ ਜ਼ਖ਼ਮੀ

Related Post