ਵਿਦਿਅਕ ਅਦਾਰੇ ਵਿਚ ਵੋਟਾਂ ਮੰਗਣ ਲਈ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਦੇ ਖਿਲਾਫ ਕਾਰਵਾਈ ਕੀਤੀ ਜਾਵੇ: ਅਕਾਲੀ ਦਲ

By  Jasmeet Singh June 18th 2022 09:41 PM

ਚੰਡੀਗੜ੍ਹ, 18 ਜੂਨ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਵੱਲੋਂ ਸੰਗਰੂਰ ਜ਼ਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਲਈ ਦੇਸ਼ ਭਗਵਤ ਸਰਕਾਰੀ ਸਹਾਇਤਾ ਪ੍ਰਾਪਤ ਕਾਲਜ ਬਰੜਵਾਲ ਧੂਰੀ ਵਿਚ ਕਲਾਸ ਰੂਮਾਂ ਦੇ ਅੰਦਰ ਜਾ ਕੇ ਵੋਟਾਂ ਲਈ ਅਪੀਲ ਕਰ ਕੇ ਚੋਣ ਜ਼ਾਬਤੇ ਦੀ ਕੀਤੀ ਗਈ ਉਲੰਘਣਾ ਲਈ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ। ਇਹ ਵੀ ਪੜ੍ਹੋ: ਲੋਕੋਂ ਕਲਯੁੱਗ ਦਾ ਐਸਾ ਕਹਿਰ! ਨਾਨਕ ਦੀ ਨਗਰੀ 'ਚ 20 ਰੁਪਈਆਂ ਪਿੱਛੇ ਪੁੱਤ ਨੇ ਜਾਨੋ ਮਾਰੀ ਮਾਂ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਇਸ ਮਾਮਲੇ ਵਿਚ ਚੋਣ ਕਮਿਸ਼ਨ ਨੂੰ ਦਿੱਤੇ ਮੰਗ ਪੱਤਰ ਵਿਚ ਕਿਹਾ ਕਿ ਪੰਚਾਇਤ ਮੰਤਰੀ ਨੇ ਵਿਦਿਅਕ ਅਦਾਰੇ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਲਈ ਵੋਟਾਂ ਮੰਗ ਕਰ ਕੇ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਹੈ। ਉਹਨਾਂ ਕਿਹਾ ਕਿ ਇਹ ਨਾ ਸਿਰਫ ਚੋਣ ਜ਼ਾਬਤੇ ਦੀ ਉਲੰਘਣਾ ਹੈ ਬਲਕਿ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਦੀ ਵੀ ਉਲੰਘਣਾ ਹੈ। ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਨਵੇਂ ਮੁਲਜ਼ਮਾਂ ਦੀ ਹੋਈ ਐਂਟਰੀ, ਇਹ ਅਪਰਾਧੀ ਪਹਿਲਾਂ ਹੀ ਜੇਲ੍ਹ 'ਚ ਬੰਦ ਸੀ ਅਕਾਲੀ ਦਲ ਦੇ ਬੁਲਾਰੇ ਨੇ ਮੰਗ ਕੀਤੀ ਕਿ ਮੰਤਰੀ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਉਹ ਇਸ ਸਬੰਧ ਵਿਚ ਰਾਜ ਸਰਕਾਰ ਨੁੰ ਹਦਾਇਤਾਂ ਦੇਵੇ ਕਿ ਭਵਿੱਖ ਵਿਚ ਅਜਿਹੀ ਉਲੰਘਣਾ ਨਾ ਹੋਵੇ। -PTC News

Related Post