ਮੁਹਾਲੀ 'ਚ ਵਿਅਕਤੀ ਨੂੰ ਗੋਲ਼ੀ ਮਾਰ ਕੇ ਕਾਰ ਲੈ ਕੇ ਫ਼ਰਾਰ ਹੋਏ ਮੁਲਜ਼ਮ

By  Ravinder Singh April 11th 2022 08:18 AM

ਮੁਹਾਲੀ : ਮੁਹਾਲੀ ਵਿੱਚ ਦੇਰ ਰਾਤ ਵੱਡੀ ਵਾਰਦਾਤ ਵਾਪਰ ਗਈ। ਫੇਜ਼-5 ਦੀ ਮਾਰਕੀਟ 'ਚ ਪਰਿਵਾਰ ਸਮੇਤ ਖਾਣਾ ਖਾਣ ਆਏ ਵਿਅਕਤੀ ਨੂੰ ਗੋਲੀ ਮਾਰਨ ਤੋਂ ਬਾਅਦ ਤਿੰਨ ਵਿਅਕਤੀ ਉਸ ਦੀ ਆਈ-20 ਕਾਰ ਲੁੱਟ ਕੇ ਫ਼ਰਾਰ ਹੋ ਗਏ। ਮੁਲਜ਼ਮ ਨੇ ਛੇ ਰਾਉਂਡ ਫਾਇਰ ਕੀਤੇ, ਜਿਸ ਵਿੱਚ ਤਿੰਨ ਗੋਲੀਆਂ ਵਿਅਕਤੀ ਦੀ ਛਾਤੀ ਵਿੱਚ ਲੱਗੀਆਂ। ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਚੀਮਾ ਹਸਪਤਾਲ ਤੋਂ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ। ਜ਼ਖ਼ਮੀ ਵਿਅਕਤੀ ਦੀ ਪਛਾਣ ਹਰਵਿੰਦਰ ਸਿੰਘ ਵਾਸੀ ਰੋਪੜ ਵਜੋਂ ਹੋਈ ਹੈ। ਚਸ਼ਮਦੀਦਾਂ ਅਨੁਸਾਰ ਮੌਕੇ ਉਤੇ ਦੋ ਵਿਅਕਤੀ ਜ਼ਖ਼ਮੀ ਹੋਏ ਹਨ। ਇਕ ਨੂੰ ਮੁਲਜ਼ਮ ਚੁੱਕ ਕੇ ਆਪਣੇ ਨਾਲ ਲੈ ਗਏ। ਮੁਹਾਲੀ 'ਚ ਵਿਅਕਤੀ ਨੂੰ ਗੋਲ਼ੀ ਮਾਰ ਕੇ ਕਾਰ ਲੈ ਕੇ ਫ਼ਰਾਰ ਹੋਏ ਮੁਲਜ਼ਮ ਗੋਲੀਬਾਰੀ 'ਚ ਇਕ ਹੋਰ ਵਿਅਕਤੀ ਦੇ ਜ਼ਖਮੀ ਹੋਣ ਦੀ ਸੂਚਨਾ ਹੈ ਪਰ ਉਹ ਕਿੱਥੇ ਦਾਖਲ ਹੈ ਇਹ ਦੇਰ ਰਾਤ ਤੱਕ ਸਪੱਸ਼ਟ ਨਹੀਂ ਹੋ ਸਕਿਆ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਐਸਐਸਪੀ ਵਿਵੇਕਸ਼ੀਲ ਸੋਨੀ ਅਤੇ ਕਈ ਥਾਣਿਆਂ ਦੀ ਪੁਲੀਸ ਮੌਕੇ ’ਤੇ ਪਹੁੰਚ ਗਈ ਅਤੇ ਸੀਸੀਟੀਵੀ ਕੈਮਰੇ ਦੀ ਫੁਟੇਜ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਮੌਕੇ ਤੋਂ ਪਿਸਤੌਲ ਦੇ ਖਾਲੀ ਖੋਲ ਵੀ ਰਾਮਦ ਹੋਏ ਹਨ। ਘਟਨਾ ਤੋਂ ਕੁਝ ਦੇਰ ਬਾਅਦ ਪੁਲਿਸ ਨੇ ਸ਼ਾਹੀਮਾਜਰਾ ਤੋਂ ਲੁੱਟੀ ਆਈ-20 ਕਾਰ ਬਰਾਮਦ ਕਰ ਲਈ। ਪੁਲਿਸ ਦਾ ਦਾਅਵਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਮੁਹਾਲੀ 'ਚ ਵਿਅਕਤੀ ਨੂੰ ਗੋਲ਼ੀ ਮਾਰ ਕੇ ਕਾਰ ਲੈ ਕੇ ਫ਼ਰਾਰ ਹੋਏ ਮੁਲਜ਼ਮ ਇਹ ਘਟਨਾ ਫੇਜ਼-5 ਦੇ ਵਿਸ਼ਾਲ ਮੈਗਾ ਮਾਰਟ ਦੀ ਮਾਰਕੀਟ ਬਲਾਕ ਵਿੱਚ ਵਾਪਰੀ। ਹਰਵਿੰਦਰ ਸਿੰਘ ਬਾਰਬੀ ਕਿਊ ਨੇਸ਼ਨ 'ਚ ਪਤਨੀ ਅਤੇ ਬੱਚਿਆਂ ਨਾਲ ਡਿਨਰ ਕਰਨ ਆਏ ਸਨ। ਉਸਦਾ ਪਰਿਵਾਰ ਬਾਰਬੀ ਕਿਊ ਨੇਸ਼ਨ ਵਿੱਚ ਬੈਠਾ ਸੀ। ਇਸ ਦੌਰਾਨ ਫੋਨ 'ਤੇ ਗੱਲ ਕਰਦੇ ਹੋਏ ਉਹ ਪਾਰਕਿੰਗ 'ਚ ਪਹੁੰਚ ਗਿਆ। ਚਸ਼ਮਦੀਦਾਂ ਮੁਤਾਬਕ ਪਾਰਕਿੰਗ ਵਿੱਚ ਤਿੰਨ ਵਿਅਕਤੀ ਆਪਸ ਵਿੱਚ ਲੜ ਰਹੇ ਸਨ। ਇਸ ਦੌਰਾਨ ਕਰੀਬ ਛੇ ਰਾਉਂਡ ਫਾਇਰਿੰਗ ਹੋਈ। ਹਰਵਿੰਦਰ ਸਿੰਘ ਦੀ ਛਾਤੀ ਵਿੱਚ ਤਿੰਨ ਗੋਲੀਆਂ ਲੱਗੀਆਂ। ਉਹ ਖੂਨ ਨਾਲ ਲੱਥਪੱਥ ਹੋ ਗਿਆ ਅਤੇ ਮਦਦ ਲਈ ਚੀਕਾਂ ਮਾਰਨ ਲੱਗਾ। ਮੁਲਜ਼ਮ ਉਸ ਦੇ ਆਈ-20 ਵਿੱਚ ਬੈਠ ਕੇ ਫ਼ਰਾਰ ਹੋ ਗਿਆ। ਮੌਕੇ ਉਤੇ ਪਹੁੰਚੇ ਐੱਸਐੱਸਪੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਲੁੱਟੀ ਗਈ ਕਾਰ ਸ਼ਾਹੀਮਾਜਰਾ ਤੋਂ ਬਰਾਮਦ ਕਰ ਲਈ ਗਈ ਹੈ। ਮੁਲਜ਼ਮ ਕਾਰ ਸੜਕ ਦੇ ਕਿਨਾਰੇ ਛੱਡ ਗਿਆ ਸੀ। ਪੁਲਿਸ ਡਕੈਤੀ ਸਮੇਤ ਕਈ ਪਹਿਲੂਆਂ 'ਤੇ ਜਾਂਚ ਕਰ ਰਹੀ ਹੈ। ਲੋਕਾਂ ਨੂੰ ਸਮਝ ਨਹੀਂ ਆ ਰਹੀ ਸੀ ਕਿ ਜ਼ਖਮੀ ਹਰਵਿੰਦਰ ਸਿੰਘ ਨੂੰ ਮਾਰਕੀਟ ਹਸਪਤਾਲ ਕਿਵੇਂ ਲਿਜਾਇਆ ਜਾਵੇ। ਮੁਹਾਲੀ 'ਚ ਵਿਅਕਤੀ ਨੂੰ ਗੋਲ਼ੀ ਮਾਰ ਕੇ ਕਾਰ ਲੈ ਕੇ ਫ਼ਰਾਰ ਹੋਏ ਮੁਲਜ਼ਮਇਸ ਦੌਰਾਨ ਉਥੇ ਮੌਜੂਦ ਕੁਝ ਲੋਕਾਂ ਨੇ ਉਸ ਨੂੰ ਕੂੜੇ ਦੇ ਡੱਬੇ ਵਿਚ ਪਾ ਕੇ ਫੇਜ਼-4 ਸਥਿਤ ਚੀਮਾ ਹਸਪਤਾਲ ਲੈ ਗਏ, ਪਰ ਜ਼ਿਆਦਾ ਖੂਨ ਵਹਿਣ ਕਾਰਨ ਉਸ ਨੂੰ ਪੀ.ਜੀ.ਆਈ. ਰੈਫਰ ਕਰ ਦਿੱਤਾ ਗਿਆ। ਇਕ ਚਸ਼ਮਦੀਦ ਨੇ ਪੁਲਿਸ ਨੂੰ ਦੱਸਿਆ ਕਿ ਉਹ ਖਾਣਾ ਲੈਣ ਲਈ ਬਾਜ਼ਾਰ 'ਚ ਖੜ੍ਹਾ ਸੀ। ਇਸ ਦੌਰਾਨ ਪਟਾਕਿਆਂ ਦੇ ਫਟਣ ਦੀਆਂ ਆਵਾਜ਼ਾਂ ਆਉਣ ਲੱਗੀਆਂ। ਉਨ੍ਹਾਂ ਨੇ ਸੋਚਿਆ ਕਿ ਸ਼ਾਇਦ ਲੋਕ ਨਰਾਤਿਤਆਂ ਕਾਰਨ ਪਟਾਕੇ ਚਲਾ ਰਹੇ ਸਨ ਪਰ ਜਦੋਂ ਉਨ੍ਹਾਂ ਨੇ ਉੱਥੇ ਕਿਸੇ ਵਿਅਕਤੀ ਦੇ ਰੌਲਾ ਪਾਉਣ ਦੀ ਆਵਾਜ਼ ਸੁਣੀ। ਉਸ ਨੇ ਦੱਸਿਆ ਕਿ ਕਾਰ ਦੇ ਪਿੱਛੇ ਕੁਝ ਲੋਕ ਖੜ੍ਹੇ ਸਨ। ਇੱਕ ਵਿਅਕਤੀ ਹੇਠਾਂ ਡਿੱਗ ਪਿਆ ਸੀ। ਜਿਸ ਨੂੰ ਲੋਕ ਕਾਰ ਵਿੱਚ ਪਾ ਕੇ ਲੈ ਗਏ। ਇਹ ਵੀ ਪੜ੍ਹੋ : ਇੱਕੋ ਪਰਿਵਾਰ ਦੇ 11 ਮੈਂਬਰਾਂ ਨੇ ਰਾਸ਼ਟਰਪਤੀ ਨੂੰ ਚਿੱਠੀ ਲਿਖ ਕੇ ਮੰਗੀ 'ਇੱਛਾ ਮੌਤ'

Related Post