ਮਾਨਚੈਸਟਰ 'ਚ ਸਿੱਖ ਪ੍ਰਚਾਰਕ 'ਤੇ ਹਮਲੇ ਮਗਰੋਂ ਮੁਲਜ਼ਮ ਗ੍ਰਿਫਤਾਰ, ਵੀਡੀਓ ਹੋਈ ਵਾਇਰਲ
ਮਾਨਚੈਸਟਰ, 9 ਸਤੰਬਰ (ਏਜੰਸੀ): ਯੂ.ਕੇ. ਦੇ ਮਾਨਚੈਸਟਰ ਸ਼ਹਿਰ ਵਿਖੇ ਪਿਛਲੇ ਮਹੀਨੇ ਇੱਕ ਸਿੱਖ ਪ੍ਰਚਾਰਕ ਉੱਤੇ ਹਮਲਾ ਕਰਨ ਦੇ ਮਾਮਲੇ 'ਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਹਮਲੇ 'ਚ 62 ਸਾਲਾ ਪੀੜਤ ਦੇ ਸਿਰ 'ਤੇ ਗੰਭੀਰ ਸੱਟ ਲੱਗੀ ਸੀ।
ਮਾਨਚੈਸਟਰ ਈਵਨਿੰਗ ਦੀਆਂ ਰਿਪੋਰਟਾਂ ਅਨੁਸਾਰ ਮਾਨਚੈਸਟਰ ਸਿਟੀ ਸੈਂਟਰ ਵਿੱਚ ਇੱਕ ਸਿੱਖ ਪ੍ਰਚਾਰਕ ਉੱਤੇ ਹੋਏ ਹਮਲੇ ਦੇ ਸਬੰਧ ਵਿੱਚ ਬੁੱਧਵਾਰ ਨੂੰ ਇੱਕ 28 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪਿਛਲੇ ਹਫ਼ਤੇ ਪੁਲਿਸ ਨੇ ਇੱਕ ਸਿੱਖ ਪ੍ਰਚਾਰਕ 'ਤੇ ਹੋਏ ਹਮਲੇ ਦੀ ਸੀਸੀਟੀਵੀ ਫੁਟੇਜ ਜਾਰੀ ਕੀਤੀ ਸੀ।
ਪੀੜਤ ਪਰਿਵਾਰ ਨੇ ਦੱਸਿਆ ਕਿ ਪ੍ਰਚਾਰਕ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਪ੍ਰਚਾਰਕ 23 ਜੂਨ 2022 ਨੂੰ ਸ਼ਾਮ 6.30 ਵਜੇ ਕਿ ਹਿਲਟਨ ਸਟਰੀਟ 'ਤੇ ਬੇਹੋਸ਼ ਮਿਲਿਆ ਸੀ। ਸੂਚਨਾ ਮਿਲਣ ਤੋਂ ਬਾਅਦ ਪੀੜਤ ਨੂੰ ਨਾਰਥ ਵੈਸਟ ਐਂਬੂਲੈਂਸ ਸਰਵਿਸ ਨੇ ਹਸਪਤਾਲ ਪਹੁੰਚਾਇਆ ਸੀ।