ਗਰਮੀਆਂ ਦੀਆਂ ਛੁੱਟੀਆਂ 'ਚ ਪੇਕੇ ਗਈ ਸੀ ਪਤਨੀ, ਪਿੱਛੋਂ ਪਤੀ ਨੇ ਕੀਤੀ ਆਤਮਹੱਤਿਆ

By  Jashan A June 4th 2019 08:03 PM

ਗਰਮੀਆਂ ਦੀਆਂ ਛੁੱਟੀਆਂ 'ਚ ਪੇਕੇ ਗਈ ਸੀ ਪਤਨੀ, ਪਿੱਛੋਂ ਪਤੀ ਨੇ ਕੀਤੀ ਆਤਮਹੱਤਿਆ,ਅਬੋਹਰ: ਅਬੋਹਰ ਦੇ ਪਿੰਡ ਧਰਾਂਗਵਾਲਾ 'ਚ ਇਕ ਵਿਅਕਤੀ ਨੇ ਆਪਣੇ ਘਰ ਵਿਚ ਗਾਰਡਰ ਨਾਲ ਫਾਹਾ ਲੈ ਕੇ ਆਤਮਹੱਤਿਆ ਕਰ ਲਈ।ਮ੍ਰਿਤਕ ਦੀ ਪਹਿਚਾਣ ਬਲਵੰਤ ਪੁੱਤਰ ਬੀਰਬਲ ਰਾਮ ਵਜੋਂ ਹੋਈ ਹੈ। ਮ੍ਰਿਤਕ ਬਲਵੰਤ ਪੁੱਤਰ ਬੀਰਬਲ ਰਾਮ ਦੀ ਮਾਂ ਨੇ ਦੱਸਿਆ ਕਿ ਮੰਗਲਵਾਰ ਤੜਕੇ ਕਰੀਬ 6 ਵਜੇ ਉਹ ਬਲਵੰਤ ਸਿੰਘ ਨੂੰ ਚਾਹ ਦੇਣ ਗਈ ਤਾਂ ਵੇਖਿਆ ਕਿ ਬਲਵੰਤ ਕਮਰੇ ਵਿਚ ਲੱਗੇ ਗਾਰਡਰ 'ਤੇ ਫਾਹੇ ਨਾਲ ਲਟਕ ਰਿਹਾ ਸੀ। ਹੋਰ ਪੜ੍ਹੋ:ਪੁਲਿਸ ਸਟੇਸ਼ਨ ‘ਚ ਲੱਗੀ ਭਿਆਨਕ ਅੱਗ, 50 ਕਾਰਾਂ ਸੜ੍ਹ ਕੇ ਸੁਆਹ ਉਸਦੇ ਰੌਲਾ ਪਾਉਣ 'ਤੇ ਪਰਿਵਾਰਿਕ ਮੈਂਬਰ ਅਤੇ ਆਲੇ-ਦੁਆਲੇ ਦੇ ਲੋਕ ਇਕੱਠੇ ਹੋਏ। ਲੋਕਾਂ ਨੇ ਇਸ ਗੱਲ ਦੀ ਸੂਚਨਾ ਅਬੋਹਰ ਦੀ ਸਦਰ ਥਾਣਾ ਪੁਲਸ ਨੂੰ ਦਿੱਤੀ। ਪਰਿਵਾਰਿਕ ਮੈਬਰਾਂ ਮੁਤਾਬਕ ਮ੍ਰਿਤਕ ਰਾਜ ਮਿਸਤਰੀ ਦਾ ਕੰਮ ਕਰਦਾ ਸੀ ਅਤੇ ਉਸਦਾ ਵਿਆਹ 2 ਸਾਲ ਪਹਿਲਾਂ ਹੀ ਹੋਇਆ ਸੀ। ਉਸਦੀ ਪਤਨੀ ਗਰਮੀਆਂ ਦੀਆਂ ਛੁੱਟੀਆਂ ਵਿਚ ਪੇਕੇ ਗਈ ਹੋਈ ਸੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। -PTC News

Related Post