'ਆਪ' ਦੀਆਂ ਹਾਲੀਆ ਕਾਰਵਾਈਆਂ ਨਹੀਂ ਦਰਸ਼ਾਉਂਦੀਆਂ ਭਗਤ ਸਿੰਘ ਦੀ ਵਿਚਾਰਧਾਰਾ - ਸਿੱਧੂ
ਚੰਡੀਗੜ੍ਹ, 1 ਅਪ੍ਰੈਲ 2022: ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨੇ ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ (ਆਪ) ਨੂੰ ਇੱਕ ਕਥਿਤ ਵੀਡੀਓ 'ਤੇ ਨਜ਼ਰ ਮਾਰਨ ਲਈ ਕਿਹਾ, ਜਿਸ ਵਿੱਚ ਪੰਜਾਬ ਦੇ ਪਟਿਆਲਾ ਦੇ ਸਨੌਰ ਵਿੱਚ ਇੱਕ ਕਾਂਗਰਸੀ ਵਰਕਰ ਨੂੰ ਕਥਿਤ ਤੌਰ 'ਤੇ ਬੇਰਹਿਮੀ ਨਾਲ ਕੁੱਟਿਆ ਗਿਆ ਸੀ।
ਇਹ ਵੀ ਪੜ੍ਹੋ: ਸਕੂਲ ਨੂੰ ਲੈ ਕੇ ਵੱਡੀ ਖ਼ਬਰ, ਗਰਮੀ ਦੇ ਪ੍ਰਭਾਵ ਕਾਰਨ ਸਕੂਲਾਂ ਦਾ ਕੀ ਹੋਵੇਗਾ ਟਾਈਮ, ਜਾਣੋ ਟਾਈਮ ਟੇਬਲ
ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਵਿੱਚ ਅਮਨ-ਕਾਨੂੰਨ ਦੀ ਹਾਲਤ ਬਹੁਤ ਹੀ ਨਿਘਾਰ ’ਤੇ ਹੈ। ਇਕ ਹੋਰ ਟਵੀਟ 'ਚ 'ਆਪ' 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ 'ਆਪ' ਵਰਕਰਾਂ ਦੀਆਂ ਹਾਲੀਆ ਕਾਰਵਾਈਆਂ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਦਰਸਾਉਂਦੀਆਂ ਨਹੀਂ ਹਨ।
ਸਿੱਧੂ ਨੇ ਟਵੀਟ ਕਰਦਿਆਂ ਲਿਖਿਆ, "ਕੇਜਰੀਵਾਲ ਤੁਹਾਡੇ ਲੋਕ ਦਿੱਲੀ ਵਿੱਚ ਅਦਾਲਤ ਵਿੱਚ ਜਾ ਰਹੇ ਹਨ ਕਿ ਤੁਹਾਡੀ ਜਾਨ ਨੂੰ ਖ਼ਤਰਾ ਹੈ, ਕੀ ਤੁਹਾਨੂੰ ਪੰਜਾਬੀਆਂ ਦੀ ਜਾਨ ਦੀ ਵੀ ਚਿੰਤਾ ਹੈ? ਜੇਕਰ ਦਿੱਲੀ ਵਿੱਚ ਅਜਿਹਾ ਹੁੰਦਾ ਹੈ ਤਾਂ ਤੁਸੀਂ ਇਸਨੂੰ ਬਰਬਾਦੀ ਕਹਿੰਦੇ ਹੋ। ਦੇਖੋ ਪੰਜਾਬ ਵਿੱਚ ਕੀ ਹੋ ਰਿਹਾ ਹੈ... ਇੱਕ ਹੋਰ ਕਾਂਗਰਸੀ ਵਰਕਰ ਨੂੰ ਸਨੌਰ ਵਿੱਚ ਬੇਰਹਿਮੀ ਨਾਲ ਕੁੱਟਿਆ ਗਿਆ। ਕਾਨੂੰਨ ਵਿਵਸਥਾ ਬਹੁਤ ਨੀਵੇਂ ਪੱਧਰ 'ਤੇ !!"