ਨਵੀਂ ਦਿੱਲੀ: ਆਮ ਆਦਮੀ ਪਾਰਟੀ (ਆਪ) ਨੇ ਦਿੱਲੀ ਵਿਚ ਬਵਾਨਾ ਅਸੈਂਬਲੀ ਬਾਈਪੋਲ ਵਿੱਚ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਆਪ ਦੇ ਉਮੀਦਵਾਰ ਰਾਮਚੰਦਰ ਨੇ ਭਾਜਪਾ ਦੇ ਵੇਦ ਪ੍ਰਕਾਸ਼ ਨੂੰ 24000 ਵੋਟਾਂ ਨਾਲ ਹਰਾਇਆ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 59,886 ਵੋਟਾਂ ਮਿਲੀਆਂ ਜਦਕਿ ਭਾਜਪਾ ਉਮੀਦਵਾਰ ਨੂੰ 35,834 ਵੋਟਾਂ ਮਿਲੀਆਂ। ਕਾਂਗਰਸ ਉਮੀਦਵਾਰ ਨੂੰ 31,919 ਵੋਟਾਂ ਨਾਲ ਤੀਸਰੇ ਸਥਾਨ 'ਤੇ ਰਿਹਾ। AAP wins Bawana By-poll elections with 24,000 vote difference ਆਮ ਆਦਮੀ ਪਾਰਟੀ ਵੱਲੋਂ ਐਮ.ਐਲ.ਏ ਵੇਦ ਪ੍ਰਕਾਸ਼ ਪਹਿਲਾਂ ਬੀਜੇਪੀ ਵਿੱਚ ਸੀ, ਪਰ ਉਦੋਂ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਰਾਜੌਰੀ ਗਾਰਡਨ ਬਾਈਪੋਲ ਅਤੇ ਨਗਰ ਨਿਗਮ ਦੀਆਂ ਚੋਣਾਂ ਜਿੱਤਣ ਤੋਂ ਬਾਅਦ ਇੰਝ ਲੱਗ ਰਿਹਾ ਸੀ ਜਿਵੇਂ ਭਾਜਪਾ ਨੇ "ਆਪ" ਦਾ ਜਿਵੇਂ ਪੂਰੀ ਤਰ੍ਹਾਂ ਸਫਾਇਆ ਕਰ ਦਿੱਤਾ ਸੀ। —PTC News