'ਆਪ' ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਦੇ ਭਰਾ 'ਤੇ ਲੱਗੇ ਸਰਕਾਰੀ ਅਧਿਕਾਰੀ ਨੂੰ ਧਮਕਾਉਣ ਦੇ ਦੋਸ਼

By  Jasmeet Singh May 28th 2022 04:04 PM

ਛੇਹਰਟਾ, 28 ਮਈ: ਅੰਮ੍ਰਤਿਸਰ ਹਲਕਾ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਜਿਨ੍ਹਾਂ ਦੇ ਬੀਤੇ ਦਿਨੀਂ ਛੇਹਰਟਾ ਦੇ ਇੱਕ ਇਲਾਕੇ ਵਿਖੇ ਗੁੰਮਸ਼ੁਦਗੀ ਦੇ ਪੋਸਟਰਾਂ ਲਗਾਏ ਗਏ ਸਨ 'ਤੇ ਹੁਣ ਉਨ੍ਹਾਂ ਦੇ ਭਰਾ ਵੱਲੋਂ ਬਿਜਲੀ ਵਿਭਾਗ ਦੀ ਮਹਿਲਾ ਮੁਲਾਜ਼ਮ ਨੂੰ ਫ਼ੋਨ 'ਤੇ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧਿਤ ਪੀੜਿਤ ਅਵਨੀਤ ਕੌਰ ਨੇ ਉੱਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਹੈ। ਇਹ ਵੀ ਪੜ੍ਹੋ: ਕੁਪਵਾੜਾ 'ਚ 7 ਕਿਲੋ ਹੈਰੋਇਨ ਬਰਾਮਦ, ਦੋ ਆਈਈਡੀ ਸਮੇਤ ਇੱਕ ਔਰਤ ਸਮੇਤ ਤਿੰਨ ਗ੍ਰਿਫ਼ਤਾਰ ਪੀੜਤ ਅਵਨੀਤ ਕੌਰ ਦਾ ਕਹਿਣਾ ਹੈ ਕਿ ਇੱਕ ਉਪਭੋਗਤਾ ਉਨ੍ਹਾਂ ਕੋਲ ਆਪਣਾ ਮੀਟਰ ਲਗਵਾਉਣ ਆਇਆ ਸੀ ਪਰ ਵਰੀਅਤਾ ਦੇ ਹਿਸਾਬ ਨਾਲ ਉਨ੍ਹਾਂ ਦੀ ਵਾਰੀ ਨਾ ਆਉਣ ਕਰ ਕੇ ਉਨ੍ਹਾਂ ਨੂੰ ਨਿਯਮਾਂ ਮੁਤਾਬਿਕ ਥੋੜ੍ਹਾ ਜਿਹਾ ਇੰਤਜ਼ਾਰ ਕਰਨਾ ਲਾਜ਼ਮੀ ਸੀ। ਛੇਹਰਟਾ ਸਾਹਿਬ ਡਿਵੀਜ਼ਨ 'ਚ ਕੰਮ ਕਰ ਰਹੀ ਅਵਨੀਤ ਦਾ ਕਹਿਣਾ ਸੀ ਕਿ ਕਿਸੇ ਖ਼ਾਸਮਖ਼ਾਸ ਦੇ ਤੁਰੰਤ ਮੀਟਰ ਨਾ ਲਗਾਉਣ ਲਈ ਉਸ ਨੂੰ ਬਦਲੀ ਦੀਆਂ ਧਮਕੀਆਂ ਮਿਲ ਰਹੀਆਂ ਹਨ। ਅਜਿਹੇ ਧਮਕੀ ਭਰੇ ਫ਼ੋਨ ਤੋਂ ਬਾਅਦ ਪੀੜਤ ਦਾ ਕਹਿਣਾ ਹੈ ਕਿ ਉਹ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਚੁੱਕੀ ਹੈ। ਇਹ ਵੀ ਪੜ੍ਹੋ: Monsoon Latest Update: ਇਨ੍ਹਾਂ ਸੂਬਿਆਂ ਵਿਚ ਗਰਮੀ ਤੋਂ ਜਲਦ ਮਿਲੇਗੀ ਰਾਹਤ, ਜਾਣੋ ਅੱਜ ਦੇ ਮੌਸਮ ਦਾ ਹਾਲ ਐਸਡੀਓ ਛੇਹਰਟਾ ਨੀਰਜ ਸ਼ਰਮਾ ਨੇ ਦੱਸਿਆ ਕਿ ਪੀੜਤ ਵੱਲੋਂ ਸਬੂਤ ਦੇ ਤੌਰ 'ਤੇ ਉਨ੍ਹਾਂ ਸਨਮੁੱਖ ਕਾਲ ਰਿਕਾਰਡਿੰਗ ਵੀ ਪੇਸ਼ ਕੀਤੀ ਜਿਸਤੋਂ ਪਤਾ ਲੱਗਿਆ ਕਿ ਸਾਹਿਬ ਸਿੰਘ ਨਾਮਕ ਇੱਕ ਵਿਅਕਤੀ ਦਾ ਮੀਟਰ ਲਗਾਉਣ ਲਈ ਅਵਨੀਤ ਉੱਤੇ ਰਾਜਨੀਤਿਕ ਦਬਾਅ ਪਾਉਣ ਦੀ ਕੋਸ਼ਿਸ਼ ਹੋਈ ਹੈ। ਐਸਡੀਓ ਦਾ ਕਹਿਣਾ ਸੀ ਕਿ ਪੁੱਛਗਿੱਛ ਤੋਂ ਪਤਾ ਚੱਲਿਆ ਕਿ ਵਰੀਅਤਾ ਦੇ ਹਿਸਾਬ ਨਾਲ ਉਕਤ ਵਿਅਕਤੀ ਦੀ ਵਾਰੀ ਹੁਣ ਤੱਕ ਨਹੀਂ ਆਈ ਸੀ। ਉਨ੍ਹਾਂ ਸੀਨੀਅਰ ਅਫ਼ਸਰਾਂ ਦੇ ਧਿਆਨ 'ਚ ਲਿਆਉਣ ਦੀ ਗੱਲ ਆਖ ਆਪਣਾ ਪੱਲਾ ਛੁਡਾ ਲਿਆ। -PTC News

Related Post