ਕਬਜ਼ਿਆਂ ਖ਼ਿਲਾਫ਼ ਬੁਲਡੋਜ਼ਰ ਦੀ ਕਾਰਵਾਈ ਚੌਥੇ ਦਿਨ ਜਾਰੀ: 'AAP' ਵਿਧਾਇਕ ਅਮਾਨਤੁੱਲਾ ਖਾਨ ਗ੍ਰਿਫ਼ਤਾਰ

By  Riya Bawa May 12th 2022 09:15 PM -- Updated: May 12th 2022 09:18 PM

ਨਵੀਂ ਦਿੱਲੀ: ਦੱਖਣੀ ਦਿੱਲੀ ਮਿਉਂਸਪਲ ਕਾਰਪੋਰੇਸ਼ਨ (SDMC) ਵਿੱਚ ਕਬਜ਼ਿਆਂ ਖ਼ਿਲਾਫ਼ ਬੁਲਡੋਜ਼ਰ ਦੀ ਕਾਰਵਾਈ ਚੌਥੇ ਦਿਨ ਵੀ ਜਾਰੀ ਹੈ। ਵੀਰਵਾਰ ਨੂੰ SDMC ਦਾ ਬੁਲਡੋਜ਼ਰ ਨਾਜਾਇਜ਼ ਉਸਾਰੀ ਨੂੰ ਢਾਹੁਣ ਲਈ ਮਦਨਪੁਰ ਖੱਦਰ ਪਹੁੰਚਿਆ, ਜਿੱਥੇ 'ਆਪ' ਵਿਧਾਇਕ ਅਮਾਨਤੁੱਲਾ ਖਾਨ ਦੀ ਮੌਜੂਦਗੀ 'ਚ ਲੋਕਾਂ ਨੇ ਇਸ ਦਾ ਜ਼ੋਰਦਾਰ ਵਿਰੋਧ ਕੀਤਾ। ਕਬਜ਼ੇ ਹਟਾਉਣ ਦੀ ਕਾਰਵਾਈ ਦਾ ਵਿਰੋਧ ਕਰ ਰਹੇ ਲੋਕਾਂ ਨੇ ਪੁਲੀਸ ’ਤੇ ਪਥਰਾਅ ਕੀਤਾ, ਜਿਸ ਮਗਰੋਂ ਪੁਲੀਸ ਨੇ ਲਾਠੀਚਾਰਜ ਕੀਤਾ। ਇਸ ਦੌਰਾਨ ਮੌਕੇ 'ਤੇ ਮੌਜੂਦ ਅਮਾਨਤੁੱਲਾ ਖਾਨ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। Amanatullah Khan, AAP MLA, Amanatullah Khan arrested, Punjabi news ਜਾਣਕਾਰੀ ਮੁਤਾਬਕ ਨਿਗਮ ਦੇ ਬੁਲਡੋਜ਼ਰ ਨੇ ਮਦਨਪੁਰ ਖੱਦਰ 'ਚ ਬਣੀ ਤਿੰਨ ਮੰਜ਼ਿਲਾ ਨਾਜਾਇਜ਼ ਇਮਾਰਤ ਨੂੰ ਢਾਹ ਦਿੱਤਾ, ਜਿਸ ਨਾਲ ਇੱਥੇ ਹੰਗਾਮਾ ਮਚ ਗਿਆ। ਇਸ ਤੋਂ ਬਾਅਦ ਮੌਕੇ 'ਤੇ ਮੌਜੂਦ ਲੋਕਾਂ ਨਾਲ ਪ੍ਰਦਰਸ਼ਨ ਕਰ ਰਹੇ ਅਮਾਨਤੁੱਲਾ ਖਾਨ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਇੱਥੇ ਲੋਕ ਗਲੀਆਂ ਅਤੇ ਛੱਤਾਂ ਤੋਂ ਪੱਥਰ ਸੁੱਟ ਰਹੇ ਸਨ। Amanatullah Khan, AAP MLA, Amanatullah Khan arrested, Punjabi news ਇਹ ਵੀ ਪੜ੍ਹੋ: ਬਿਜਲੀ ਚੋਰਾਂ ਦਾ ਡੇਰਾ! PSPCL ਨੇ ਲਗਾਇਆ 26 ਲੱਖ ਦਾ ਜੁਰਮਾਨਾ ਦੱਸ ਦਈਏ ਕਿ ਮਦਨਪੁਰ ਖੱਦਰ ਪਹੁੰਚਣ ਤੋਂ ਪਹਿਲਾਂ ਅਮਾਨਤੁੱਲਾ ਨੇ ਟਵੀਟ ਕੀਤਾ ਸੀ- MCD ਮਦਨਪੁਰ ਖੱਦਰ ਕੰਚਨ ਕੁੰਜ 'ਚ ਗਰੀਬਾਂ ਦੇ ਘਰ ਤਬਾਹ ਕਰ ਰਹੀ ਹੈ। ਮੈਂ ਉੱਥੇ ਪਹੁੰਚ ਰਿਹਾ ਹਾਂ, ਤੁਸੀਂ ਸਾਰੇ ਪਹੁੰਚੋ ਤਾਂ ਜੋ ਗਰੀਬਾਂ ਦੇ ਘਰ ਬਚ ਸਕਣ। ਪਿਛਲੇ ਦਿਨੀਂ 'ਆਪ' ਦੇ ਵਿਧਾਇਕ ਵੀ ਸ਼ਾਹੀਨ ਬਾਗ ਪੁੱਜੇ ਸਨ ਜਦੋਂ ਨਾਜਾਇਜ਼ ਉਸਾਰੀ ਨੂੰ ਢਾਹੁਣ ਲਈ ਬੁਲਡੋਜ਼ਰ ਆਇਆ ਸੀ। Amanatullah Khan, AAP MLA, Amanatullah Khan arrested, Punjabi news ਉਸ ਦਿਨ ਕਾਫੀ ਹੰਗਾਮਾ ਹੋਇਆ ਸੀ ਅਤੇ MCD ਦੀ ਕਾਰਵਾਈ 'ਤੇ ਸਵਾਲ ਵੀ ਉਠਾਏ ਗਏ ਸਨ। ਅੱਜ ਵੀ ਅਜਿਹਾ ਹੀ ਨਜ਼ਾਰਾ ਮਦਨਪੁਰ ਖੱਦਰ ਵਿੱਚ ਦੇਖਣ ਨੂੰ ਮਿਲਿਆ। -PTC News

Related Post