'ਆਪ' ਸਰਕਾਰ ਖ਼ੁਦ ਸਰਾਰੀ ਦੀ ਲੀਕ ਹੋਈ ਟੇਪ ਸੀਬੀਆਈ ਨੂੰ ਸੌਂਪੇ : ਬਿਕਰਮ ਮਜੀਠੀਆ

By  Ravinder Singh September 12th 2022 06:31 PM

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਸਰਕਾਰ ਦੇ ਮੰਤਰੀ ਫੌਜਾ ਸਿੰਘ ਸਰਾਰੀ ਦੀ ਫਿਰੌਤੀ ਵਾਲੀ ਟੇਪ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਸਰਾਰੀ ਦੀ ਆਪਣੇ ਓਐਸਡੀ ਨਾਲ ਹੋਈ ਗੱਲਬਾਤ ਦੀ ਆਡੀਓ ਟੇਪ ਬਾਰੇ ਗੱਲਬਾਤ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੰਤਰੀ ਕੁਝ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕੋਲੋਂ ਫਿਰੌਤੀ ਦੀ ਰਕਮ ਹਾਸਲ ਕਰਨ ਦੀ ਯੋਜਨਾ ਉਤੇ ਚਰਚਾ ਕਰਦੇ ਫੜੇ ਗਏ ਹਨ। 'ਆਪ' ਸਰਕਾਰ ਖ਼ੁਦ ਸਰਾਰੀ ਦੀ ਲੀਕ ਹੋਈ ਟੇਪ ਸੀਬੀਆਈ ਨੂੰ ਸੌਂਪੇ : ਬਿਕਰਮ ਮਜੀਠੀਆ ਉਨ੍ਹਾਂ ਨੇ ਕਿਹਾ ਕਿ ਓਐਸਡੀ ਨੇ ਖ਼ੁਦ ਇਹ ਗੱਲ ਆਖੀ ਹੈ ਕਿ ਇਹ ਆਡੀਓ ਟੇਪ ਅਸਲੀ ਹੈ ਤੇ ਇਹ ਹੁਣ ਸਰਕਾਰ ਦੇ ਹੱਥ ਵਿਚ ਹੈ ਕਿ ਉਹ ਸਰਾਰੀ ਖ਼ਿਲਾਫ਼ ਦੋਸ਼ਾਂ ਵਾਲੀ ਇਹ ਟੇਪ ਸੀਬੀਆਈ ਨੂੰ ਸੌਂਪ ਕੇ ਇਸਦੀ ਡੂੰਘਾਈ ਨਾਲ ਜਾਂਚ ਕਰਵਾਉਂਦੀ ਹੈ ਜਾਂ ਨਹੀਂ। ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਵਾਲ ਕੀਤਾ ਕਿ ਸਰਾਰੀ ਖਿਲਾਫ਼ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਸਾਬਕਾ ਮੰਤਰੀ ਵਿਜੇ ਕੁਮਾਰ ਸਿੰਗਲਾ ਦੇ ਮਾਮਲੇ 'ਚ ਮੁੱਖ ਮੰਤਰੀ ਨੇ ਇਹ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਉਹ ਵੀਡੀਓ ਵੇਖੀ ਹੈ ਜਿਸ ਤੋਂ ਸਿੰਗਲਾ ਦੋਸ਼ੀ ਸਾਬਤ ਹੁੰਦੇ ਹਨ ਤੇ ਇਸ ਲਈ ਉਹ ਉਨ੍ਹਾਂ ਨੂੰ ਬਰਖ਼ਾਸਤ ਕਰ ਰਹੇ ਹਨ ਤੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਜਾ ਰਿਹਾ ਹੈ। ਅਕਾਲੀ ਆਗੂ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਮੁੱਖ ਮੰਤਰੀ ਤੇ 'ਆਪ' ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਦੋਗਲੇ ਮਾਪਦੰਡ ਨਹੀਂ ਅਪਣਾਉਣੇ ਚਾਹੀਦੇ। ਉਨ੍ਹਾਂ ਨੇ ਮੰਗ ਕੀਤੀ ਕਿ ਸਰਾਰੀ ਨੂੰ ਤੁਰੰਤ ਬਰਖ਼ਾਸਤ ਕੀਤਾ ਜਾਵੇ ਤੇ ਉਨ੍ਹਾਂ ਖ਼ਿਲਾਫ਼ ਫੌਜ਼ਦਾਰੀ ਕੇਸ ਦਰਜ ਕੀਤਾ ਜਾਵੇ। 'ਆਪ' ਸਰਕਾਰ ਖ਼ੁਦ ਸਰਾਰੀ ਦੀ ਲੀਕ ਹੋਈ ਟੇਪ ਸੀਬੀਆਈ ਨੂੰ ਸੌਂਪੇ : ਬਿਕਰਮ ਮਜੀਠੀਆ ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ 'ਆਪ' ਸਰਕਾਰ ਨੇ ਵਿਜੇ ਸਿੰਗਲਾ ਦੇ ਮਾਮਲੇ ਵਿਚ ਯੂ ਟਰਨ ਮਾਰ ਲਿਆ ਹੈ ਤੇ ਹੁਣ ਸਾਬਕਾ ਮੰਤਰੀ ਜਿਨ੍ਹਾਂ ਨੂੰ ਪਹਿਲਾਂ ਆਪਣੇ ਤੋਂ ਦੂਰ ਕਰ ਦਿੱਤਾ ਗਿਆ ਸੀ, ਪਾਰਟੀ ਦੀਆਂ ਸਾਰੀਆਂ ਮੀਟਿੰਗਾਂ 'ਚ ਨਿਯਮਿਤ ਵੇਖੇ ਜਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਜਿਸ ਵੀਡੀਓ ਦੇ ਆਧਾਰ ਉਤੇ ਉਨ੍ਹਾਂ ਨੂੰ ਬਰਖ਼ਾਸਤ ਕੀਤਾ ਗਿਆ ਸੀ, ਉਹ ਹਾਲੇ ਤੱਕ ਅਦਾਲਤ 'ਚ ਪੇਸ਼ ਨਹੀਂ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਖਿਲਾਫ਼ ਕੇਸ 'ਚ ਹਾਲੇ ਤੱਕ ਚਾਰਜਸ਼ੀਟ ਵੀ ਦਾਇਰ ਨਹੀਂ ਕੀਤੀ ਗਈ। ਮਜੀਠੀਆ ਨੇ ਇਹ ਵੀ ਦੱਸਿਆ ਕਿ ਕਿਵੇਂ ਸਰਾਰੀ ਗ਼ੈਰ ਕਾਨੂੰਨੀ ਮਾਈਨਿੰਗ 'ਚ ਸ਼ਾਮਲ ਹਨ ਤੇ ਇਹ ਖ਼ੁਲਾਸਾ ਜਨਤਕ ਹੈ ਪਰ 'ਆਪ' ਸਰਕਾਰ ਨੇ ਉਹਨਾਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਇਹ ਵੀ ਪੜ੍ਹੋ : ਅੰਜੁਮ ਮੌਦਗਿਲ ਦੀ ਪਹਿਲੀ ਵਿਸ਼ਵ ਰੈਂਕਿੰਗ ਸਮੁੱਚੇ ਦੇਸ਼ ਲਈ ਮਾਣ ਵਾਲੀ ਗੱਲ : ਮੀਤ ਹੇਅਰ ਇਕ ਸਵਾਲ ਦੇ ਜਵਾਬ ਵਿਚ ਮਜੀਠੀਆ ਨੇ ਕਿਹਾ ਕਿ ਸਰਕਾਰ ਉਨ੍ਹਾਂ ਦਾ ਬਚਾਅ ਕਰਨ ਲਈ ਪੱਬਾਂ ਭਾਰ ਹੈ ਜਿਨ੍ਹਾਂ ਨੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸ ਲਏ ਜਾਣ ਦੇ ਫ਼ੈਸਲੇ ਦਾ ਜਨਤਕ ਤੌਰ ਉਤੇ ਪ੍ਰਚਾਰ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ 'ਚ ਮਰਹੂਮ ਗਾਇਕ ਦੀ ਮਾਂ ਦੀ ਜ਼ੋਰਦਾਰ ਮੰਗ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਕਸੂਰਵਾਰਾਂ 'ਚ ਮੀਡੀਆ ਡਾਇਰੈਕਟਰ ਬਲਦੇਵ ਪੰਨੂ ਤੇ ਕੋਆਰਡੀਨੇਟਰ ਆਯੂਸ਼ੀ ਵੀ ਸ਼ਾਮਲ ਹਨ। ਮੀਡੀਆ ਦੇ ਇਕ ਹੋਰ ਸਵਾਲ ਦੇ ਜਵਾਬ 'ਚ ਮਜੀਠੀਆ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਇਹ ਸਰਕਾਰ ਅਮਨ ਕਾਨੂੰਨ ਵਿਵਸਥਾ ਕਾਇਮ ਰੱਖਣ ਵਿਚ ਨਾਕਾਮ ਹੋ ਗਈ ਹੈ ਤੇ ਇਸੇ ਕਾਰਨ ਐਨਆਈਏ ਨੇ ਸੂਬੇ ਵਿਚ ਛਾਪੇਮਾਰੀ ਕਰ ਕੇ ਜਿਨ੍ਹਾਂ ਦੇ ਗੈਂਗਸਟਰਾਂ ਨਾਲ ਸਬੰਧ ਹਨ, ਉਨ੍ਹਾਂ ਨੂੰ ਨਿਸ਼ਾਨੇ ਉਤੇ ਲਿਆ ਹੈ। -PTC News  

Related Post