ਆਮਿਰ ਖ਼ਾਨ ਨੇ ਫਿਲਮ ਇੰਡਸਟਰੀ ਛੱਡਣ ਦਾ ਬਣਾ ਲਿਆ ਸੀ ਮਨ, ਜਾਣੋ ਕਾਰਨ

By  Ravinder Singh March 27th 2022 05:57 PM -- Updated: March 27th 2022 05:58 PM

ਮੁੰਬਈ : ਅਭਿਨੇਤਾ ਆਮਿਰ ਖ਼ਾਨ ਨੇ ਇੱਕ ਇੰਟਰਵਿਊ ਦੌਰਾਨ ਆਪਣੇ ਅਤੀਤ ਦੀਆਂ ਅਹਿਮ ਗੱਲਾਂ ਨਸ਼ਰ ਕੀਤੀਆਂ। ਉਨ੍ਹਾਂ ਨੇ ਕਿਹਾ ਕਿ ਹਰ ਕਿਸੇ ਦੀ ਤਰ੍ਹਾਂ ਉਸ ਨੇ ਵੀ ਬਹੁਤ ਕੁਝ ਗੁਆਇਆ ਹੈ ਪਰ ਮਹਾਮਾਰੀ ਦੌਰਾਨ ਬਹੁਤ ਕੁਝ ਹਾਸਲ ਵੀ ਕੀਤਾ। ਪਿਛਲੇ ਸਾਲ ਆਮਿਰ ਨੇ ਆਪਣੀ ਪਤਨੀ ਕਿਰਨ ਰਾਓ ਤੋਂ ਵੱਖ ਹੋਣ ਐਲਾਨ ਕੀਤਾ ਸੀ, ਜਿਸ ਨਾਲ ਉਸ ਨੇ 2005 ਤੋਂ ਵਿੱਚ ਵਿਆਹ ਕਰਵਾਇਆ ਸੀ। ਉਸ ਨੇ ਮੰਨਿਆ ਕਿ ਉਹ ਆਪਣੇ ਬੱਚਿਆਂ ਤੇ ਪਰਿਵਾਰ ਨਾਲ ਬਹੁਤਾ ਸਮਾਂ ਬਤੀਤ ਨਹੀਂ ਕਰ ਸਕਿਆ ਜਿਸ ਕਾਰਨ ਉਸ ਨੂੰ ਬਹੁਤ ਬੁਰਾ ਮਹਿਸੂਸ ਹੋ ਰਿਹਾ ਹੈ। ਇਕ ਸਮੇਂ ਉਸ ਨੇ ਗੁਆਚੇ ਸਮੇਂ ਦੀ ਭਰਪਾਈ ਕਰਨ ਲਈ ਫਿਲਮ ਇੰਡਸਟਰੀ ਛੱਡਣ ਦਾ ਫ਼ੈਸਲਾ ਕਰ ਲਿਆ ਸੀ। ਆਮਿਰ ਖ਼ਾਨ ਨੇ ਫਿਲਮ ਇੰਡਸਟਰੀ ਛੱਡਣ ਦਾ ਬਣਾ ਲਿਆ ਸੀ ਮਨਉਸ ਨੇ ਕਿਹਾ, “ਮੈਨੂੰ ਲੱਗਦਾ ਹੈ ਕਿ ਮੈਂ ਆਪਣੀ ਜ਼ਿੰਦਗੀ ਆਪਣੇ ਸੁਪਨਿਆਂ ਦਾ ਪਿੱਛਾ ਕਰਨ ਅਤੇ ਉਨ੍ਹਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਵਿੱਚ ਬਿਤਾਈ ਹੈ ਪਰ ਇਸ ਸਫ਼ਰ ਦੌਰਾਨ ਮੈਂ ਆਪਣੇ ਚਹੇਤਿਆਂ ਵੱਲ ਧਿਆਨ ਨਹੀਂ ਦੇ ਪਾਇਆ। ਮੇਰੇ ਮਾਤਾ-ਪਿਤਾ, ਮੇਰੇ ਭੈਣ-ਭਰਾ, ਮੇਰੇ ਬੱਚੇ, ਮੇਰੀ ਪਹਿਲੀ ਪਤਨੀ ਰੀਨਾ, ਮੇਰੀ ਦੂਜੀ ਪਤਨੀ ਕਿਰਨ, ਉਨ੍ਹਾਂ ਦੇ ਮਾਤਾ-ਪਿਤਾ ਸ਼ਾਇਦ ਮੈਂ ਸਾਰਿਆਂ ਨੂੰ ਪੂਰਾ ਸਮਾਂ ਨਹੀਂ ਦੇ ਸਕਿਆ। ਮੇਰੀ ਧੀ ਹੁਣ 23 ਸਾਲ ਦੀ ਹੈ। ਮੈਨੂੰ ਯਕੀਨ ਹੈ ਕਿ ਜਦੋਂ ਉਹ ਛੋਟੀ ਸੀ ਤਾਂ ਉਸ ਨੇ ਆਪਣੀ ਜ਼ਿੰਦਗੀ ਵਿੱਚ ਮੇਰੀ ਗ਼ੈਰ-ਮੌਜੂਦਗੀ ਜ਼ਰੂਰ ਮਹਿਸੂ ਕੀਤੀ ਹੋਵੇਗੀ। ਉਸ ਦੀਆਂ ਆਪਣੀਆਂ ਚਿੰਤਾਵਾਂ, ਡਰ, ਸੁਪਨੇ ਅਤੇ ਉਮੀਦਾਂ ਹੋਣਗੀਆਂ। ਮੈਂ ਉਸ ਦੇ ਨਾਲ ਨਹੀਂ ਸੀ, ਜਿਸ ਦਾ ਅਹਿਸਾਸ ਮੈਨੂੰ ਹੁਣ ਹੋ ਰਿਹਾ ਹੈ। ਆਮਿਰ ਖ਼ਾਨ ਨੇ ਫਿਲਮ ਇੰਡਸਟਰੀ ਛੱਡਣ ਦਾ ਬਣਾ ਲਿਆ ਸੀ ਮਨਆਮਿਰ ਨੇ ਕਿਹਾ ਕਿ ਉਨ੍ਹਾਂ ਨੇ ਮਹਿਸੂਸ ਕੀਤਾ ਹੈ ਕਿ ਸਮਾਂ ਮਨੁੱਖ ਕੋਲ ਸਭ ਤੋਂ ਕੀਮਤੀ ਚੀਜ਼ ਹੈ। “ਅਸੀਂ ਜਾਣਦੇ ਹਾਂ ਕਿ ਇੱਕ ਦਿਨ ਸਾਡਾ ਸਮਾਂ ਖਤਮ ਹੋ ਜਾਵੇਗਾ ਪਰ ਸਾਨੂੰ ਨਹੀਂ ਪਤਾ ਕਿ ਕਦੋਂ। ਆਮਿਰ ਨੇ ਕਿਹਾ ਕਿ ਆਪਣੇ ਦੇਸ਼ ਲਈ ਸਭ ਤੋਂ ਵੱਡਾ ਯੋਗਦਾਨ ਆਪਣੇ ਬੱਚਿਆਂ ਨੂੰ ਸਹੀ ਕਦਰਾਂ-ਕੀਮਤਾਂ ਨਾਲ ਪਾਲਣਾ ਹੈ।" ਉਸ ਨੇ ਕਿਹਾ ਕਿ ਉਹ ਇਸ ਗੱਲ ਤੋਂ ਬਹੁਤ ਨਾਰਾਜ਼ ਸਨ ਕਿ ਹਾਲਾਤ ਕਿਵੇਂ ਬਦਲ ਗਏ, ਉਸ ਨੇ ਫਿਲਮ ਇੰਡਸਟਰੀ ਨੂੰ ਛੱਡਣ ਦਾ ਫ਼ੈਸਲਾ ਕੀਤਾ ਸੀ ਪਰ ਉਸਦੇ ਬੱਚਿਆਂ ਨੇ ਉਸਨੂੰ ਅਜਿਹਾ ਫ਼ੈਸਲਾ ਲੈਣ ਦੀ ਬਜਾਏ ਆਪਣੀ ਜ਼ਿੰਦਗੀ ਵਿੱਚ ਸੰਤੁਲਨ ਬਣਾਉਣ ਲਈ ਮਨਾ ਲਿਆ। ਆਮਿਰ ਖ਼ਾਨ ਨੇ ਫਿਲਮ ਇੰਡਸਟਰੀ ਛੱਡਣ ਦਾ ਬਣਾ ਲਿਆ ਸੀ ਮਨਆਮਿਰ ਨੇ ਆਪਣੀਆਂ ਦੋਵੇਂ ਸਾਬਕਾ ਪਤਨੀਆਂ ਕਿਰਨ ਅਤੇ ਰੀਨਾ ਦੱਤਾ ਨਾਲ ਆਪਣੇ ਰਿਸ਼ਤੇ ਬਾਰੇ ਵੀ ਗੱਲ ਕੀਤੀ। ਕਿਰਨ ਬਾਰੇ ਆਮਿਰ ਨੇ ਮੰਨਿਆ ਕਿ ਲੋਕਾਂ ਨੂੰ ਉਨ੍ਹਾਂ ਦੇ ਵੱਖ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਜਨਤਕ ਤੌਰ 'ਤੇ ਇਕੱਠੇ ਹੁੰਦੇ ਦੇਖਣਾ ਅਜੀਬ ਲੱਗ ਸਕਦਾ ਹੈ। ਇਹ ਪੁੱਛੇ ਜਾਣ 'ਤੇ ਕਿ ਜੇਕਰ ਉਹ ਇਕ-ਦੂਜੇ ਨੂੰ ਪਿਆਰ ਕਰਦੇ ਹਨ ਤਾਂ ਉਹ ਵੱਖ ਕਿਉਂ ਹੋਏ ਹਨ। ਆਮਿਰ ਨੇ ਕਿਹਾ, "ਅਸੀਂ ਵਿਆਹ ਦੀ ਦਾ ਸਨਮਾਨ ਕਰਦੇ ਹਾਂ, ਨਾ ਕਿ ਵਿਆਹ ਵਿੱਚ ਹੋਣਾ ਤੇ ਨਾ ਹੀ ਉਨ੍ਹਾਂ ਹੱਦਾਂ ਦਾ ਸਨਮਾਨ ਕਰਨਾ ਚਾਹੁੰਦੇ ਹਾਂ।" ਇਹ ਵੀ ਪੜ੍ਹੋ : ਨਾਟੋ ਫ਼ੌਜੀ ਅਭਿਆਸ ਦੌਰਾਨ ਫ਼ੌਤ ਹੋਏ 4 ਸੈਨਿਕਾਂ ਦੀਆਂ ਲਾਸ਼ਾਂ ਅਮਰੀਕਾ ਭੇਜੀਆਂ

Related Post