ਆਮ ਆਦਮੀ ਪਾਰਟੀ ਉਮੀਦਵਾਰ ਮੀਤ ਹੇਅਰ ਨੇ ਵੋਟ ਪਾਈ
ਚੰਡੀਗੜ੍ਹ : ਪੰਜਾਬ ਵਿਚ ਅੱਜ ਸਵੇਰ 8 ਵਜੇ ਤੋਂ ਹੀ ਵੋਟਿੰਗ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਲੋਕਾਂ ਵਿਚ ਇਸ ਵਾਰ ਵੋਟਾਂ ਲਈ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਲੋਕ ਵੱਡੀ ਗਿਣਤੀ ਵਿਚ ਪੋਲਿੰਗ ਬੂਥਾਂ ਉਤੇ ਪੁੱਜੇ। ਸਵੇਰ ਤੋਂ ਕਈ ਨੇਤਾਵਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਇਸ ਦੌਰਾਨ ਬਰਨਾਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਗੁਰਮੀਤ ਸਿੰਘ ਨੇ ਕਿਹਾ ਕਿ ਲੋਕ 20 ਫਰਵਰੀ ਨੂੰ ਚੋਣਾਂ ਦੇ ਦਿਨਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਅਤੇ ਅੱਜ ਵੱਡੀ ਗਿਣਤੀ ਵਿੱਚ ਲੋਕ ਵੋਟਾਂ ਪਾ ਰਹੇ ਹਨ। ਇਸ ਵੋਟਿੰਗ ਪ੍ਰਕਿਰਿਆ ਲਈ ਚੋਣ ਕਮਿਸ਼ਨ ਨੇ ਪੁਖਤਾ ਪ੍ਰਬੰਧ ਕੀਤੇ ਹੋਏ ਹਨ ਅਤੇ ਅਮਨ-ਅਮਾਨ ਨਾਲ ਮਤਦਾਨ ਦੀ ਪ੍ਰਕਿਰਿਆ ਚੱਲ ਰਹੀ ਹੈ। ਕਿਤੇ-ਕਿਤੇ ਸਿਆਸੀ ਨੇਤਾਵਾਂ ਸਮਰਥਕਾਂ ਵਿਚ ਬਹਿਸਬਾਜ਼ੀ ਅਤੇ ਮਾਮੂਲੀ ਤਕਰਾਰ ਜ਼ਰੂਰ ਹੋਈ ਹੈ। ਦੱਸ ਦਈਏ ਕਿ ਕਈ ਥਾਵਾਂ ਵੋਟਾਂ ਵਾਲੀਆਂ ਮਸ਼ੀਨਾਂ ਖ਼ਰਾਬ ਹੋਣ ਦੀ ਖਬਰ ਹੈ ਜਿਸ ਕਾਰਨ ਵੋਟਿੰਗ ਪ੍ਰਭਾਵਿਤ ਹੋ ਰਹੀ ਹੈ ਅਤੇ ਲੋਕ ਕਾਫੀ ਦੇਰ ਤੋਂ ਲਾਈਨਾਂ ਵਿਚ ਲੱਗੇ ਰਹੇ ਅਤੇ ਖੱਜਲ ਖੁਆਰ ਹੋ ਰਹੇ ਹਨ। ਇਸ ਸਬੰਧੀ ਚੋਣ ਅਮਲਾ ਤੇਜ਼ੀ ਨਾਲ ਕੰਮ ਕਰ ਰਿਹਾ ਹੈ ਅਤੇ ਲੋਕਾਂ ਨੂੰ ਵੋਟ ਪਾਉਣ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ। ਇਹ ਵੀ ਪੜ੍ਹੋ : ਜਿੱਥੇ ਚੰਨੀ ਨੇ ਪਾਉਣੀ ਸੀ ਵੋਟ, ਉੱਥੇ EVM ਮਸ਼ੀਨ ਹੋਈ ਖਰਾਬ