ਇਕ ਪਾਸੇ ਕੇਂਦਰ ਨਾਲ ਮੱਥਾ ਮਾਰਦੇ ਕਿਸਾਨ ਆਪਣੇ ਘਰ ਬਾਹਰ ਛੱਡ ਕੇ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਹੋਏ ਹਨ ਤਾਂ ਜੋ ਕਾਲੇ ਖੇਤੀ ਕਾਨੂੰਨ ਰੱਦ ਕਰਵਾਏ ਜਾ ਸਕਣ। ਉਥੇ ਹੀ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ ਜਿਥੇ ਇਸ ਸੰਘਰਸ਼ ਦੌਰਾਨ ਵਾਪਸਰੀਆਂ ਮੰਡ ਭਾਗੀਆਂ ਵਾਰਦਾਤਾਂ 'ਚ ਕਈ ਲੋਕ ਜਾਨਾਂ ਵੀ ਗੁਆ ਚੁਕੇ ਹਨ। ਤਾਜ਼ਾ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਕੁਝ ਦਿਨ ਪਹਿਲਾਂ ਕਿਸਾਨੀ ਸੰਘਰਸ਼ ਵਿਚ ਹਿੱਸਾ ਲੈਣ ਗਏ ਇੱਕ ਕਿਸਾਨ ਦੀ ਉਸ ਦੇ ਹੀ ਸਾਥੀ ਨਾਲ Tikri Boreder ਹੋਈ ਤਕਰਾਰ ਤੋਂ ਬਾਅਦ ਕਤਲ ਕਰ ਦਿੱਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ । READ MORE : ਰਾਜਸਥਾਨ ਦੇ ਅਲਵਰ ‘ਚ ਰਾਕੇਸ਼ ਟਿਕੈਤ ਦੇ ਕਾਫਲੇ ‘ਤੇ ਹਮਲਾ, ਗੱਡੀ ਦੇ ਤੋੜੇ ਸ਼ੀਸ਼ੇ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਹਰਪ੍ਰੀਤ ਸਿੰਘ (26) ਪੁੱਤਰ ਮਨਜੀਤ ਸਿੰਘ ਵਾਸੀ ਢਿਲਵਾਂ ਪਟਿਆਲਾ ਵਜੋਂ ਹੋਈ ਹੈ, ਜੋ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੇ ਚਲਦਿਆਂ ਤਿੰਨ ਦਿਨ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਥੇਬੰਦੀ ਨਾਲ ਟਿਕਰੀ ਬਾਰਡਰ ’ਤੇ ਗਿਆ ਸੀ। Also Read | Will there be a complete lockdown in Punjab? Here’s what facts say ਜਾਣਕਾਰੀ ਅਨੁਸਾਰ ਉਕਤ ਕਿਸਾਨ ਟਿਕਰੀ ਬਾਰਡਰ ਦੇ 243 ਨੰਬਰ ਪੁਲ ’ਤੇ ਕੰਮ ਕਰਵਾਉਣ ਗਿਆ ਸੀ । ਉਥੇ ਉਸ ਦੀ ਪਿੰਡ ਢਿੱਲਵਾਂ ਦੇ ਹੀ ਇਕ ਨੌਜਵਾਨ ਸਾਥੀ ਨਾਲ ਤੂੰ-ਤੂੰ, ਮੈਂ-ਮੈਂ ਹੋ ਗਈ। ਉਸ ਦੇ ਸਾਥੀ ਨੇ ਕਿਸਾਨ ਹਰਪ੍ਰੀਤ ਦੇ ਸਿਰ ’ਤੇ ਬਾਂਸ ਬੋਕੀ ਮਾਰ ਕੇ ਉਸ ਦੀ ਬੜੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਕੁੱਟਮਾਰ ਕਰਕੇ ਉਹ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਿਆ। Read more : 26 ਸਾਲਾ ਨੌਜਵਾਨ ਲਈ ਮੌਤ ਬਣ ਆਈ ਚਾਈਨਾ ਡੋਰ, ਉਜੜਿਆ ਹੱਸਦਾ ਵੱਸਦਾ ਪਰਿਵਾਰ