ਝੁੱਗੀਆਂ ਝੌਪੜੀਆਂ ਨੂੰ ਲੱਗੀ ਭਿਆਨਕ ਅੱਗ, ਸਾਰਾ ਸਮਾਨ ਸੜ ਕੇ ਸੁਆਹ

By  Riya Bawa October 5th 2022 07:50 AM -- Updated: October 5th 2022 08:43 AM

ਰੋਪੜ: ਰੋਪੜ ਥਰਮਲ ਪਲਾਂਟ ਦੇ ਅੰਦਰ ਝੁੱਗੀਆਂ ਨੂੰ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ। ਦੁਸਹਿਰੇ ਦਾ ਤਿਉਹਾਰ ਰੋਪੜ ਥਰਮਲ ਪਲਾਂਟ ਵਿੱਚ ਕੰਮ ਕਰ ਰਹੇ ਕੱਚੇ ਕਾਮਿਆਂ 'ਤੇ ਭਾਰੀ ਪੈ ਗਿਆ ਹੈ। ਰੋਪੜ ਥਰਮਲ ਪਲਾਂਟ ਦੇ ਅੰਦਰ ਝੁੱਗੀਆਂ ਵਿੱਚ ਅੱਗ ਲੱਗਣ ਨਾਲ 10 ਦੇ ਲਗਭਗ ਝੁੱਗੀਆਂ ਬੁਰੀ ਤਰ੍ਹਾਂ ਨਾਲ ਸੜ ਕੇ ਸਵਾਹ ਹੋ ਗਈਆਂ ਹਨ। ਇਹ ਝੁੱਗੀਆਂ ਥਰਮਲ ਪਲਾਂਟ ਵਿਚ ਕੰਟਰੇਕਟ ਤੇ ਕੰਮ ਕਰਦੇ ਕਾਮਿਆਂ ਦੀਆਂ ਸਨ। ਇਸ ਦੌਰਾਨ ਅੱਗ ਲੱਗਣ ਨਾਲ 10 ਝੁੱਗੀਆਂ ਬੁਰੀ ਤਰਾਂ ਨਾਲ ਸੜ ਗਈਆਂ ਹਨ। ਮਿਲੀ ਜਾਣਕਾਰੀ ਦੇ ਮੁਤਾਬਿਕ ਅੱਗ ਦੇਰ ਰਾਤ ਲੱਗੀ ਤੇ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਕੁੱਝ ਪਤਾ ਨਹੀਂ ਲੱਗ ਸਕਿਆ ਹੈ। ਪਰ ਇਸ ਦੋਰਾਨ ਇਕ ਸਵਿੱਫਟ ਕਾਰ ਤੇ ਮੋਟਰਸਾਈਕਲ ਸਮੇਤ ਕਈ ਸਾਈਕਲ ਵੀ ਬੁਰੀ ਤਰ੍ਹਾਂ ਸੜ ਗਏ। fire ਜਾਣਕਾਰੀ ਅਨੁਸਾਰ ਇੰਨਾਂ ਝੁੱਗੀਆਂ ਵਿੱਚ ਰਹਿ ਰਹੇ ਪਰਿਵਾਰ ਕੇਵਲ ਆਪਣੀ ਤੇ ਆਪਣੇ ਬੱਚਿਆਂ ਦੀ ਜਾਨ ਹੀ ਬਚਾ ਪਾਏ ਜਦ ਕਿ ਇੰਨਾਂ ਦਾ ਸਾਰਾ ਸਮਾਨ ਸੜ ਕੇ ਰਾਖ ਹੋ ਗਿਆ। ਇੱਥੋਂ ਤੱਕ ਸਕੂਲੀ ਬੱਚਿਆਂ ਦੀਆਂ ਕਿਤਾਬਾ ਤੱਕ ਵੀ ਨਹੀਂ ਬਚਾ ਸਕੇ। ਇਹ ਵੀ ਪੜ੍ਹੋ: ਉੱਤਰਾਖੰਡ 'ਚ 500 ਮੀਟਰ ਡੂੰਘੀ ਖੱਡ 'ਚ ਡਿੱਗੀ ਬੱਸ, 25 ਲੋਕਾਂ ਦੀ ਹੋਈ ਮੌਤ, ਬਚਾਅ ਕਾਰਜ ਜਾਰੀ ਇਹ ਝੁੱਗੀਆਂ ਕੋਲ ਪਲਾਂਟ ਦੇ ਨਜ਼ਦੀਕ ਬਣੀਆਂ ਹੋਈਆਂ ਦੱਸੀਆਂ ਜਾਂਦੀਆਂ ਹਨ। ਇਸ ਹਾਦਸੇ ਵਿਚ ਜਾਨੀ ਨੁਕਸਾਨ ਹੋਣ ਤੋਂ ਬਚਾਉ ਰਿਹਾ ਤੇ ਥਰਮਲ ਪਲਾਟ ਤੱਕ ਇਹ ਅੱਗ ਨਹੀ ਪਹੁੰਚ ਸਕੀ। ਉਧਰ ਥਰਮਲ ਪਲਾਟ ਦੇ ਕੰਟਰੈਕਟ ਤੇ ਕੰਮ ਕਰਦੇ ਕਾਮਿਆਂ ਨੇ ਝੁੱਗੀਆਂ ਦਾ ਨੁਕਸਾਨ ਹੋਣ ਤੋ ਬਾਅਦ ਸਰਕਾਰੀ ਕੁਆਟਰ ਦੇਣ ਦੀ ਮੰਗ ਕੀਤੀ ਹੈ ਤੇ ਉਨ੍ਹਾਂ ਦੇ ਹੋਏ ਨੁਕਸਾਨ ਵਿੱਚ ਮਦਦ ਕਰਨ ਦੀ ਵੀ ਮੰਗ ਕੀਤੀ ਹੈ। -PTC News

Related Post