ਅੰਮ੍ਰਿਤਸਰ 'ਚ ਮਿਰਚਾਂ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ

By  Pardeep Singh August 29th 2022 07:27 AM -- Updated: August 30th 2022 11:26 AM

ਅੰਮ੍ਰਿਤਸਰ: ਅੰਮ੍ਰਿਤਸਰ ਦੇ ਦਬੁਰਜੀ ਇਲਾਕੇ ਵਿੱਚ ਮਿਰਚਾਂ ਦੇ ਗੋਦਾਮ ਵਿੱਚ ਭਿਆਨਕ ਅੱਗ ਲੱਗ ਗਈ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਤਰੁੰਤ ਸੂਚਨਾ ਦਿੱਤੀ ਗਈ। ਅੱਗ ਬੁਝਾਓ ਦਸਤੇ ਵੱਲੋਂ 3 ਘੰਟੇ ਦੀ ਜਦੋ-ਜਹਿਦ ਕਰਨ ਤੋਂ ਬਾਅਦ ਅੱਗ ਤੇ ਕਾਬੂ ਪਾ ਲਿਆ ਗਿਆ ਹੈ। ਅੱਗ ਵਿੱਚ ਕਿਸੇ ਜਾਨੀ ਨੁਕਸਾਨ ਹੋਣ ਦੀ ਸੂਚਨਾ ਨਹੀਂ ਮਿਲੀ।


 ਅੱਗ ਬੁਝਾਓ ਦਸਤੇ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਅੱਗ ਬੁਝਾਉਣ ਲਈ  ਨਵੀਂ ਤਕਨੀਕ ਅਤੇ ਫੋਮ ਦੀ ਮਦਦ ਲੈਣੀ ਪਾਈ ਜਿਸ ਨਾਲ ਹੀ ਅੱਗ ਉੱਤੇ ਕਾਬੂ ਪਾਇਆ ਜਾ ਸਕਿਆ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਨੇ ਨੇ ਕਿਹਾ ਹੈ ਕਿ ਬਾਅਦ ਵਿੱਚ  ਜਾਂਚ ਕੀਤੀ ਜਾਵੇਗੀ ਕਿ ਅੱਗ ਕਿਹੜੇ ਕਾਰਨ ਕਰਕੇ ਲੱਗੀ ਸੀ।


ਉਧਰ ਲੋਕਾਂ ਦਾ ਕਹਿਣਾ ਹੈ ਕਿ ਗੁਦਾਮ ਵਿਚੋਂ ਅੱਗ ਦੀਆਂ ਲਪਟਾਂ ਨਿਕਲਦੀਆਂ ਵੇਖੀਆ ਸਨ। ਉਸ ਤੋਂ ਬਾਅਦ ਹੀ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਸੀ।ਦੱਸ ਦੇਈਏ ਕਿ ਬੀਤੇ ਦਿਨਾਂ ਵਿੱਚ ਅੰਮ੍ਰਿਤਸਰ ਵਿੱਚ ਇਕ ਦੁਕਾਨ ਉੱਤੇ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਸੀ ਜਿਸ ਦੌਰਾਨ ਵੀ ਜਾਨੀ  ਨੁਕਸਾਨ ਤੋਂ ਬਚਾ ਹੋਇਆ ਸੀ ਪਰ ਲੱਖਾਂ ਰੁਪਏ ਦਾ ਸਾਮਾਨ ਸੜ ਗਿਆ ਸੀ। ਅੱਗ ਲੱਗਣ ਦੀਆਂ ਘਟਨਾਵਾਂ ਆਏ ਦਿਨ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।

ਇਹ ਵੀ ਪੜ੍ਹੋ:ਸ੍ਰੀ ਦਰਬਾਰ ਸਾਹਿਬ 'ਚ ਘਿਓ ਦੇ ਦੀਵਿਆਂ ਤੇ ਰੰਗ ਬਿਰੰਗੀਆਂ ਮੋਮਬੱਤੀਆਂ ਬਾਲ ਕੇ ਸੰਗਤਾਂ ਮਨਾ ਰਹੀਆਂ ਪਹਿਲਾਂ ਪ੍ਰਕਾਸ਼ ਪੁਰਬ



-PTC News

Related Post